ਸੰਗਰੂਰ, 13 ਮਈ (ਜਗਸੀਰ ਲੌਂਗੋਵਾਲ)- ਅਕੇਡੀਆ ਵਰਲਡ ਸਕੂਲ ਸੁਨਾਮ ਸਕੂਲ ਦੇ ਚੇਅਰਮੈਨ ਗਗਨਦੀਪ ਸਿੰਘ ਨੇ ਦੱਸਿਆ ਹੈ ਕਿ ਸੀ.ਬੀ.ਐਸ.ਈ 10ਵੀ ਜਮਾਤ ਬੋਰਡ ਪ੍ਰੀਖਿਆ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ।
ਦਸਵੀਂ ਦੀ ਵਿਦਿਆਰਥਣ ਰਿਧਿਮਾ ਗੁਪਤਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 96.6 ਪ੍ਰਤੀਸ਼ਤ, ਜਸਲੀਨ ਕੌਰ ਨੇ 92.8 ਪ੍ਰਤੀਸ਼ਤ, ਕਰਮਨਜੋਤ ਕੌਰ 91.2 ਪ੍ਰਤੀਸ਼ਤ, ਨਵਨੀਤ ਕੌਰ 91.2 ਪ੍ਰਤੀਸ਼ਤ, ਜਸ਼ਨਪ੍ਰੀਤ ਸਿੰਘ 89.4 ਪ੍ਰਤੀਸ਼ਤ, ਅਰਸ਼ਦੀਪ ਕੌਰ 87.2 ਪ੍ਰਤੀਸ਼ਤ, ਸਾਰੰਗਪ੍ਰੀਤ ਸਿੰਘ 85 ਪ੍ਰਤੀਸ਼ਤ, ਅਭੀਜੀਤ ਸਿੰਘ 83 ਪ੍ਰਤੀਸ਼ਤ ਅਤੇ ਨੀਵ ਪਾਹਵਾ ਨੇ 82.6 ਪ੍ਰਤੀਸ਼ਤ ਅੰਕ ਹਾਸਲ ਕੀਤੇ।ਜਸਲੀਨ ਕੌਰ ਨੇ ਪੰਜਾਬੀ ਵਿਸ਼ੇ ‘ਚੋਂ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ ਹਨ ਅਤੇ ਜਸ਼ਨਪ੍ਰੀਤ ਸਿੰਘ ਨੇ ਇਨਫੋਰਮੇਸ਼ਨ ਟੈਕਨੋਲੋਜੀ ਵਿਚੋਂ 100/100 ਅੰਕ ਪ੍ਰਾਪਤ ਕੀਤੇ ਹਨ। ਸਕੂਲ ਪ੍ਰਿੰਸੀਪਲ ਰਣਜੀਤ ਕੌਰ ਨੇ ਸਾਰੇ ਸਕੂਲ ਸਟਾਫ਼, ਵਿਦਿਆਰਥੀਆਂ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …