ਅੰਮ੍ਰਿਤਸਰ, 7 ਜੂਨ (ਜਗਦੀਪ ਸਿੰਘ) – ਰਾਮਗੜ੍ਹੀਆ ਸਿੱਖ ਹੈਰੀਟੇਜ਼ ਟਰੱਸਟ (ਰਜਿ.) ਦੇ ਚੇਅਰਮੈਨ ਅਤੇ ਉਦਯੋਗਪਤੀ ਖੁਸ਼ਵਿੰਦਰ ਸਿੰਘ ਸੰਧੂ ਨੂੰ ਉਸ ਸਮੇਂ
ਭਾਰੀ ਸਦਮਾ ਪੁੱਜਾ, ਜਦ ਉਨਾਂ ਦੇ ਮਾਤਾ ਸਰਦਾਰਨੀ ਹਰਜਿੰਦਰ ਕੋਰ ਧਰਮ ਪਤਨੀ ਸਵ. ਓਂਕਾਰ ਸਿੰਘ ਸੰਧੂ ਦਾ ਦੇਹਾਂਤ ਹੋ ਗਿਆ।ਤਕਰੀਬਨ 85 ਸਾਲਾ ਮਾਤਾ ਜੀ ਦਾ ਅੰਤਿਮ ਸਸਕਾਰ ਚਾਟੀਵਿੰਡ ਚੌਕ ਨੇੜਲੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ।ਇਸ ਸਮੇਂ ਵੱਡੀ ਗਿਣਤੀ ‘ਚ ਰਿਸ਼ਤੇਦਾਰ, ਸਬੰਧੀ ਅਤੇ ਧਾਰਮਿਕ, ਸਮਾਜਿਕ ਤੇ ਰਾਜਨੀਤਕ ਆਗੂਆਂ ਤੋਂ ਇਲਾਵਾ ਰਾਮਗੜ੍ਹੀਆ ਬਰਾਦਰੀ ਨਾਲ ਸਬੰਧਤ ਸ਼ਖਸ਼ੀਅਤਾਂ ਹਾਜ਼ਰ ਸਨ।ਸੰਧੂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਸਾਬਕਾ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ, ਅਕਾਲੀ ਆਗੂ ਮਨਜੀਤ ਸਿੰਘ ਮੰਜ਼ਿਲ, ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਜਿਲ੍ਹਾ ਦਿਹਾਤੀ ਪ੍ਰਧਾਨ ਅਨਮੋਲ ਸਿੰਘ ਛਾਪਾ, ਠੇਕੇਦਾਰ ਜਗਜੀਤ ਸਿੰਘ ਵੱਲਾ, ਲਾਇਨਜ਼ ਕਲੱਬ ਤੋਂ ਜਗਮੋਹਨ ਸਿੰਘ ਦੂਆ, ਟਰਾਂਸਪੋਰਟਰ ਗੁਰਿੰਦਰ ਸਿੰਘ, ਭਾਜਪਾ ਆਗੂ ਕਰਨਬੀਰ ਸਿੰਘ ਮੰਜ਼ਿਲ, ਤਰਜੀਤ ਸਿੰਘ ਭੁੱਲਰ, ਜਸਵਿੰਦਰ ਸਿੰਘ ਪ੍ਰਿੰਟੋ ਕਰਾਫਟ ਤੇ ਜਸਬੀਰ ਸਿੰਘ ਸੱਗੂ ਆਦਿ ਸ਼ਾਮਲ ਸਨ।
Punjab Post Daily Online Newspaper & Print Media