ਸੰਗਰੂਰ, 29 ਜੂਨ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਦੀ ਅਕਾਲ ਅਕੈਡਮੀ ਸਰਵਰ ਖੂਈਆਂ ਦੇ ਸਮੂਹ ਸਟਾਫ ਮੈਂਬਰਾਂ, ਵਿਦਿਆਰਥੀਆਂ ਤੇ ਮਾਤਾ-ਪਿਤਾ ਨੇ ਬੜੂ ਸਾਹਿਬ ਵਲੋਂ ਨਸ਼ਿਆਂ ਦੇ ਖਿਲਾਫ ਅਰੰਭੀ ਮੁਹਿੰਮ ਵਿੱਚ ਭਾਗ ਲਿਆ।ਇਸ ਮੁਹਿੰਮ ਰਾਹੀਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਣ ਲਈ ਸੇਧ ਦਿੰਦੀ ਹੋਈ “ਹੈਂਡ-ਪ੍ਰਿੰਟ” ਮੁਹਿੰਮ ਦੀ ਸ਼ੁਰੂਆਤ ਹੋਈ।ਹਰ ਭਾਗੀਦਾਰ ਨੇ ਇੱੱਕ ਕਾਗਜ਼ ਉਪਰ ਅਪਣੇ ਹੈਂਡ-ਪ੍ਰਿੰਟ ਲਗਾ ਕੇ ਅਤੇ ਆਪਣੀ ਸੈਲਫੀ ਭੇਜ ਕੇ ਸੌਂਹ ਖਾਧੀ ਕਿ ਉਹ ਨਸ਼ਿਆਂ ਦੇ ਵਿਰੁੱਧ ਹੈ।ਪ੍ਰਿੰਸੀਪਲ ਅੰਮ੍ਰਿਤਾਪਾਲ ਕੌਰ ਨੇ ਦੱਸਿਆ ਕਿ ਹਰ ਸਾਲ 26 ਜੂਨ ਅੰਤਰਰਾਸ਼ਟਰੀ ਨਸ਼ਾ-ਵਿਰੋਧੀ ਮੁਹਿੰਮ ਨੂੰ ਸਮਰਪਿਤ ਕੀਤਾ ਜਾਂਦਾ ਹੈ ਅਤੇ ਅਕਾਲ ਅਕੈਡਮੀ ਵਲੋਂ ਹਰ ਸਾਲ ਨਸ਼ਿਆਂ ਦੇ ਖਿਲਾਫ ਇਸ ਮੁਹਿੰਮ ਵਿੱਚ ਸ਼ਮੂਲੀਅਤ ਕੀਤੀ ਗਈ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …