Monday, February 23, 2026

ਆਗਮਨ ਪੁਰਬ ਨੂੰ ਸਮਰਪਿਤ ਸ਼ਬਦ ਚੌਕੀ ਵਿੱਚ ਸੰਗਤਾਂ ਵੱਲੋਂ ਭਰਵੀਂ ਸ਼ਮੂਲੀਅਤ

ਰਾਤ ਨੂੰ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਕਰਨਗੇ ਕੀਰਤਨ

ਸੰਗਰੂਰ, 3 ਜੁਲਾਈ (ਜਗਸੀਰ ਲੌਂਗੋਵਾਲ) – ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਗਮਨ ਪੁਰਬ ਸਬੰਧੀ ਸਥਾਨਕ ਗੁਰਦੁਆਰਾ ਸਾਹਿਬ ਹਰਗੋਬਿੰਦ ਪੁਰਾ ਤੋਂ ਸ਼ਬਦ ਚੌਕੀ ਸਜਾਈ ਗਈ।ਨਿਸ਼ਾਨ ਸਾਹਿਬ ਦੀ ਅਗਵਾਈ ਵਿੱਚ ਇਸ ਸ਼ਬਦ ਚੌਕੀ ਦੀ ਆਰੰਭਤਾ ਦੀ ਅਰਦਾਸ ਭਾਈ ਗੁਰਧਿਆਨ ਸਿੰਘ ਨੇ ਕੀਤੀ।ਇਸ ਉਪਰੰਤ ਜਗਤਾਰ ਸਿੰਘ ਪ੍ਰਧਾਨ, ਹਰਪ੍ਰੀਤ ਸਿੰਘ ਪ੍ਰੀਤ, ਹਮੀਰ ਸਿੰਘ, ਕੁਲਵੀਰ ਸਿੰਘ, ਓਮ ਪ੍ਰਕਾਸ਼, ਭਾਈ ਭੋਲਾ ਸਿੰਘ ਹੈਡ ਗ੍ਰੰਥੀ ਦੀ ਦੇਖ-ਰੇਖ ‘ਚ ਸ਼ਹਿਰ ਦੀਆਂ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਨੇ ਖਾਲਸਾਈ ਜਾਹੋ ਜਲਾਲ ਨਾਲ ਕੇਸਰੀ ਚੁੰਨੀਆਂ ਸਜਾ ਕੇ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ। ਬਾਬਾ ਮਨਜੋਤ ਸਿੰਘ, ਜਸਵਿੰਦਰ ਸਿੰਘ ਪ੍ਰਿੰਸ ਮੁਖੀ ਤਾਲਮੇਲ ਕਮੇਟੀ , ਸਮੇਤ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਕੇਸਰੀ ਦਸਤਾਰਾਂ ਸਜਾ ਕੇ ਹਾਜ਼ਰੀ ਭਰੀ।
ਸੁਰਿੰਦਰ ਪਾਲ ਸਿੰਘ ਸਿਦਕੀ ਦੀ ਨਿਗਰਾਨੀ ਹੇਠ ਦਲਵੀਰ ਸਿੰਘ ਬਾਬਾ, ਗੁਰਕੰਵਲ ਸਿੰਘ, ਗੁਰਪ੍ਰੀਤ ਸਿੰਘ, ਕਰਤਾਰ ਸਿੰਘ, ਚਰਨਜੀਤ ਪਾਲ ਸਿੰਘ ਤੋਂ ਇਲਾਵਾ ਸੰਤੋਸ਼ ਕੌਰ ਪ੍ਰਧਾਨ ਗੁਰਦੁਆਰਾ ਇਸਤਰੀ ਸਤਿਸੰਗ ਸਭਾ, ਪਰਮਜੀਤ ਕੌਰ, ਕੁਲਵਿੰਦਰ ਕੌਰ ਢੀਂਗਰਾ, ਸੁਰਿੰਦਰ ਕੌਰ, ਨਿਸ਼ਾ ਰਾਣੀ, ਰੇਖਾ ਕਾਲੜਾ, ਗੁਰਲੀਨ ਕੌਰ ਆਦਿ ਨੇ ਗੁਰਬਾਣੀ ਸ਼ਬਦਾਂ ਰਾਹੀਂ ਅਧਿਆਤਮਕ ਮਾਹੌਲ ਸਿਰਜ਼ ਦਿੱਤਾ।ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਵਿਖੇ ਮਾਸਟਰ ਕਰਮਜੀਤ ਸਿੰਘ, ਭਾਈ ਹਰਜਿੰਦਰ ਸਿੰਘ ਮਾਝੀ, ਜਰਨੈਲ ਸਿੰਘ, ਭਾਈ ਹਰਨੇਕ ਸਿੰਘ ਨੇ ਗੁਰਦੁਆਰਾ ਸਾਹਿਬ ਸੰਤਪੁਰਾ ਵਿਖੇ ਗੁਰਮੀਤ ਸਿੰਘ ਪ੍ਰਧਾਨ ਦੇ ਨਾਲ ਮੋਹਨ ਸਿੰਘ, ਅਰਵਿੰਦਰ ਪਾਲ ਸਿੰਘ, ਨਰਿੰਦਰ ਪਾਲ ਸਿੰਘ ਸਾਹਨੀ ਆਦਿ ਨੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਗੁਰਵਿੰਦਰ ਸਿੰਘ ਸਰਨਾ, ਪਰਮਿੰਦਰ ਸਿੰਘ ਸੋਬਤੀ, ਭਾਈ ਸੁੰਦਰ ਸਿੰਘ ਤੋਂ ਇਲਾਵਾ ਮੋਹਨ ਜਨਰਲ ਸਟੋਰ, ਪੱਪੂ ਬੈਗ ਹਾਊਸ, ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵਲੋਂ ਸਿੰਘ ਆਈਸ ਕਰੀਮ ਵਿਖੇ ਗੁਰਸਿਮਰਨ ਸਿੰਘ ਪ੍ਰਧਾਨ, ਮਨਿੰਦਰ ਸਿੰਘ ਸੋਬਤੀ ਸਕੱਤਰ ਦੇ ਗੁਰਪ੍ਰੀਤ ਸਿੰਘ ਰੋਬਿਨ, ਜਸਵਿੰਦਰ ਸਿੰਘ, ਬਲਜਿੰਦਰ ਸਿੰਘ, ਗਗਨਦੀਪ ਸਿੰਘ ਆਦਿ ਨੇ ਹੰਗਰੀ ਪੁਆਇੰਟ ਵਿਖੇ ਸਤਵਿੰਦਰ ਸਿੰਘ ਦੀ ਅਗਵਾਈ ਵਿੱਚ ਸੰਗਤਾਂ ਦੀ ਠੰਡੇ ਮਿੱਠੇ ਜਲ, ਜੂਸ, ਜਲਜੀਰਾ ਅਤੇ ਅਨੇਕ ਪਦਾਰਥਾਂ ਦੇ ਸਟਾਲ ਲਗਾ ਕੇ ਸੇਵਾ ਕੀਤੀ ਗਈ।
ਪ੍ਰਬੰਧਕ ਕਮੇਟੀ ਵਲੋਂ ਜਗਤਾਰ ਸਿੰਘ, ਹਰਪ੍ਰੀਤ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ, ਕੁਲਵੀਰ ਸਿੰਘ, ਗੁਰਪ੍ਰੀਤ ਸਿੰਘ ਆਦਿ ਨੇ ਸਟਾਲ ਪ੍ਰਬੰਧਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸ਼ਬਦ ਚੌਕੀ ਸਬੰਧੀ ਡਾਕਟਰ ਨਰਿੰਦਰ ਸਿੰਘ, ਹਰਕੀਰਤ ਕੌਰ, ਈਮਾਨ ਪ੍ਰੀਤ ਸਿੰਘ, ਜਸਵਿੰਦਰ ਸਿੰਘ, ਅਵਤਾਰ ਸਿੰਘ, ਕਿਸ਼ਨ ਸਿੰਘ ਕੋਹਲੀ ਅਤੇ ਪੁਲਿਸ ਪ੍ਰਸਾਸ਼ਨ ਦੇ ਅਵਿਨਾਸ਼ ਸ਼ਰਮਾ, ਭਰਪੂਰ ਸਿੰਘ ਗੋਲਡੀ ਦਾ ਵਿਸ਼ੇਸ਼ ਸਹਿਯੋਗ ਰਿਹਾ।ਰਾਜਵਿੰਦਰ ਸਿੰਘ ਲੱਕੀ, ਗੁਰਮੀਤ ਸਿੰਘ ਨਾਗੀ, ਬਲਦੇਵ ਸਿੰਘ, ਜਤਿੰਦਰ ਸਿੰਘ, ਗੁਲਜ਼ਾਰ ਸਿੰਘ, ਕਰਮ ਸਿੰਘ, ਗੁਰਿੰਦਰ ਵੀਰ ਸਿੰਘ ਆਦਿ ਨੇ ਪਹਿਲੀ ਵਾਰ ਸ਼ਬਦ ਚੌਕੀ ਦੇ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ।ਜੈਕਾਰਿਆਂ ਅਤੇ ਖਾਲਸਾਈ ਨਾਅਰਿਆਂ ਨਾਲ ਸ਼ਬਦ ਚੌਕੀ ਦੀ ਸਮਾਪਤੀ ਕੀਤੀ ਗਈ।
ਸੁਰਿੰਦਰ ਪਾਲ ਸਿੰਘ ਸਿਦਕੀ ਨੇ ਦੱਸਿਆ ਕਿ ਅੱਜ ਰਾਤਰੀ ਦੇ ਦੀਵਾਨ ਵਿੱਚ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਨਗੇ, ਜਦੋਂ ਕਿ 5 ਜੁਲਾਈ ਦੀ ਰਾਤ ਨੂੰ ਮਨਦੀਪ ਸਿੰਘ ਮੁਰੀਦ ਕਥਾ ਵਾਚਕ ਅਤੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਮਲਜੀਤ ਸਿੰਘ ਹਾਜ਼ਰੀ ਭਰਨਗੇ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …