Monday, December 23, 2024

ਵਿਧਾਨ ਸਭਾ ਹਲਕਾ 003 ਪਠਾਨਕੋਟ ਦੀ ਵੋਟਾਂ ਸਬੰਧੀ ਟ੍ਰੇਨਿੰਗ ਕਰਵਾਈ ਗਈ

ਪਠਾਨਕੋਟ, 24 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ-ਕਮ-ਚੋਣਕਾਰ ਰਜਿਸਟਰੇਸ਼ਨ ਅਫਸਰ 003 ਪਠਾਨਕੋਟ ਕਾਲਾ ਰਾਮ ਕਾਂਸਲ ਨੇ ਆਪਣੇ ਹਲਕੇ ਦੇ ਏ.ਈ.ਆਰ.ਓ-1, ਏ.ਈ.ਆਰ.ਓ-2, ਸਵੀਪ ਨੋਡਲ ਅਫਸਰ, ਸਮੂਹ ਸੈਕਟਰ ਅਫਸਰਾਂ ਅਤੇ ਬੀ.ਐਲ.ਓਜ਼ ਨਾਲ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਭਾਰਤੀ ਚੋਣ ਕਮਿਸ਼ਨ ਵਲੋਂ ਪ੍ਰਾਪਤ ਸ਼ਡਿਊਲ ਅਤੇ ਮੁੱਖ ਚੋਣ ਅਫਸਰ ਦੇ ਹੁਕਮ, ਡਿਪਟੀ ਕਮਿਸ਼ਨਰ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਹਲਕਾ 003 ਪਠਾਨਕੋਟ ਦੀ ਟ੍ਰੇਨਿੰਗ ਕਰਵਾਈ ਗਈ।ਜਿਸ ਵਿਚ ਇਲੈਕਸ਼ਨ ਕਾਨੂੰਗੋ ਨਰੇਸ਼ ਕੁਮਾਰ ਅਤੇ ਇਲੈਕਸ਼ਨ ਇੰਚਾਰਜ਼ ਪਵਨਪ੍ਰੀਤ ਸਿੰਘ ਵਲੋਂ 539 ਵਲੋਂ ਪ੍ਰਾਪਤ ਸ਼ਡਿਊਲ ਅਤੇ ਹਦਾਇਤਾਂ ਸਬੰਧੀ ਜਾਣੂ ਕਰਵਾਇਆ ਗਿਆ।
ਟ੍ਰੇਨਿੰਗ ਸੈਸ਼ਨ ਦੌਰਾਨ ਕਾਲਾ ਰਾਮ ਕਾਂਸਲ ਨੇ ਦੱਸਿਆ ਕਿ 21.07.2023 ਤੋਂ 21.08.2023 ਤੱਕ ਬੀ.ਐਲ.ਓਜ ਵਲੋਂ ਘਰ ਘਰ ਜਾ ਕੇ ਸਰਵੇ ਕਰ ਚੁੱਕੇ ਹਨ ਅਤੇ 22.08.2023 ਤੋਂ 29.09.2023 ਤੱਕ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜੇਸ਼ਨ (ਪੁਰਨਗਠਨ) ਕੀਤਾ ਜਾਵੇਗਾ ਅਤੇ ਮਿਤੀ 17.10.2023 ਤੋਂ 30.11.2023 ਤੱਕ ਵੋਟਾਂ ਬਨਾਉਣ, ਕੱਟਣ ਜਾਂ ਸੋਧ ਕਰਵਾਉਣ ਸਬੰਧੀ ਦਾਅਵੇ/ਇਤਰਾਜ਼ ਪ੍ਰਾਪਤ ਕੀਤੇ ਜਾਣਗੇ।
ਕਾਲਾ ਰਾਮ ਕਾਂਸਲ ਨੇ ਸਵੀਪ ਨੋਡਲ ਅਫਸਰ, ਸੈਕਟਰ ਅਫਸਰਾਂ ਅਤੇ ਬੀ.ਐਲ.ਓਜ ਨੂੰ ਹਦਾਇਤ ਕੀਤੀ ਕਿ ਜਿਸ ਨੌਜਵਾਨ ਦੀ ਉਮਰ 01.01.2024 ਨੂੰ 18 ਸਾਲ ਦੀ ਹੋਣ ਵਾਲੀ ਹੈ ਜਾਂ ਹੋ ਚੁੱਕੀ ਹੈ।ਉਹ ਆਪਣੇ ਹਲਕੇ ਦੇ ਬੀ.ਐਲ.ਓਜ਼ ਨਾਲ ਤਾਲਮੇਲ ਕਰਕੇ ਆਪਣੀ ਵੋਟ ਬਣਵਾ ਸਕਦਾ ਹੈ।ਊਨ੍ਹਾਂ ਕਿਹਾ ਕਿ ਜਿਸ ਵੋਟਰ ਦੀ ਮੌਤ ਹੋ ਚੁੱਕੀ ਹੈ ਜਾਂ ਜਿਸ ਲੜਕੀ ਦੀ ਸ਼ਾਦੀ ਹੋ ਚੁੱਕੀ ਹੈ, ਉਸ ਦੇ ਪਰਿਵਾਰ ਦੇ ਮੈਂਬਰਾ ਦਾ ਫਰਜ਼ ਬਣਦਾ ਹੈ ਕਿ ਉਸ ਦੀ ਵੋਟ ਲੋੜੀਂਦੇ ਦਸਤਾਵੇਜ ਦੇ ਕੇ ਕਟਵਾ ਦਿੱਤੀ ਜਾਵੇ। ਜੇਕਰ ਕਿਸੇ ਵੋਟਰ ਦੇ ਵੋਟਰ ਕਾਰਡ ਵਿੱਚ ਕਿਸੇ ਕਿਸਮ ਦੀ ਤਰੁੱਟੀ ਹੈ ਤਾਂ ਬੀ.ਐਲ.ਓ ਨਾਲ ਤਾਲਮੇਲ ਕਰਕੇ ਫਾਰਮ 8 ਭਰਕੇ ਆਪਣੇ ਵੋਟਰ ਕਾਰਡ ਵਿੱਚ ਸੋਧ ਕਰਵਾ ਸਕਦਾ ਹੈ।ਆਮ ਜਨਤਾ ਵਲੋਂ ਫਾਰਮ ਭਰਨ ਲਈ ਵੋਟਰ ਸਰਵਿਸ ਪੋਰਟਲ ਤੇ ਆਈ.ਡੀ ਬਣਾ ਕੇ ਜਾਂ ਵੋਟਰ ਹੈਲਪ ਲਾਈਨ ਐਪ ‘ਤੇ ਆਨਲਾਈਨ ਫਾਰਮ ਵੀ ਭਰੇ ਜਾ ਸਕਦੇ ਹਨ।ਵਧੇਰੇ ਜਾਣਕਾਰੀ ਲਈ ਚੋਣਕਾਰ ਰਜਿਸਟਰੇਸ਼ਨ ਅਫਸਰ, ਜਾਂ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ 1-2 ਦੇ ਆ ਕੇ ਜਾਂ ਟੋਲ ਫਰੀ ਨੰ 1950 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …