ਸੰਗਰੂਰ, 26 ਜਲਾਈ (ਜਗਸੀਰ ਲੌਂਗੋਵਾਲ) – ਲਾਇਨਜ ਇੰਟਰਨੈਸ਼ਨਲ ਦੇ ਜਿਲਾ 321 ਐਫ ਦੇ ਗਵਰਨਰ ਐਮ.ਜੇ.ਐਫ ਲਾਇਨ ਗੁਰਚਰਨ ਸਿੰਘ ਕਾਲੜਾ ਨੇ
ਲਾਇਨਜ਼ ਕਲੱਬ ਸੁਨਾਮ ਮੇਨ ਦੇ ਸਾਬਕਾ ਪ੍ਰਧਾਨ ਲਾਇਨ ਪਰਮਜੀਤ ਸਿੰਘ ਆਨੰਦ ਦੀਆਂ ਕਲੱਬ ਪ੍ਰਤੀ ਸੇਵਾਵਾਂ ਨੂੰ ਵੇਖਦੇ ਹੋਏ, ਉਨ੍ਹਾ ਨੂੰ ਆਪਣੀ ਕੈਬਨਿਟ ਵਿੱਚ ਸ਼ਾਮਲ ਕੀਤਾ ਹੈ।ਗਵਰਨਰ ਕਾਲੜਾ ਵਲੋਂ ਭੇਜੇ ਗਏ ਪੱਤਰ ਵਿੱਚ ਲਾਇਨ ਪਰਮਜੀਤ ਸਿੰਘ ਆਨੰਦ ਦੀ ਕੈਬਨਿਟ ਵਿੱਚ ਨਿਯੁੱਕਤੀ ਬਤੌਰ ਡਿਪਟੀ ਡਿਸਟ੍ਰਿਕਟ ਕੈਬਨਿਟ ਸਕੱਤਰ (ਜੀ.ਐਸ.ਟੀ) ਹੋਈ ਹੈ।ਲਾਇਨ ਪਰਮਜੀਤ ਸਿੰਘ ਆਨੰਦ ਦੀ ਇਸ ਨਿਯੱਕਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਲੱਬ ਦੇ ਡਾਇਰੈਕਟਰ ਲਾਇਨ ਰਵਿੰਦਰ ਸਿੰਘ ਚੀਮਾਂ ਲਾਇਨ ਅਸ਼ਵਨੀ ਜੈਨ, ਪ੍ਰਧਾਨ ਲਾਇਨ ਪਰਮਜੀਤ ਸਿੰਘ ਧਾਲੀਵਾਲ, ਚੇਅਰਮੈਨ ਮੈਂਬਰਸ਼ਿਪ ਗ੍ਰੋਥ ਲਾਇਨ ਹਰਬੰਸ ਸਿੰਘ ਧਾਲੀਵਾਲ, ਖਜ਼ਾਨਚੀ ਲਾਇਨ ਸੰਜੀਵ ਕੁਮਾਰ ਵਰਮਾ, ਵਾਇਸ ਪ੍ਰਧਾਨ ਲਾਇਨ ਰਾਜੀਵ ਕੋਸ਼ਿਕ, ਪੀ.ਆਰ.ਓ ਲਾਇਨ ਗੁਰਚਰਨ ਸਿੰਘ ਹਾਂਡਾ, ਦਲਜੀਤ ਸਿੰਘ, ਵਿਨੋਦ ਕੁਮਾਰ, ਅਮਰੀਕ ਸਿੰਘ ਕੰਡਾ, ਚੰਦਰ ਮਣੀ ਸਹਿਤ ਸਮੂਹ ਮੈਂਬਰਾਂ ਨੇ ਜਿਥੇ ਪਰਮਜੀਤ ਸਿੰਘ ਆਨੰਦ ਨੂੰ ਵਧਾਈ ਦਿੱਤੀ, ਉਥੇ ਕਲੱਬ ਦੇ ਗਵਰਨਰ ਲਾਇਨ ਗੁਰਚਰਨ ਸਿੰਘ ਕਾਲੜਾ ਵਲੋਂ ਦਿੱਤੇ ਗਏ ਇਸ ਮਾਣ ਲਈ ਉਨ੍ਹਾ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਜਿਕਰਯੋਗ ਹੈ ਕਿ ਲਾਇਨ ਪਰਮਜੀਤ ਸਿੰਘ ਆਨੰਦ ਨੇ ਪਿਛਲੇ ਕਰੀਬ 32 ਸਾਲਾਂ ਤੋਂ ਲਾਇਨਇਜ਼ਮ ਦੀ ਸੇਵਾ ਕਰਦਿਆਂ ਕਲੱਬ ਅਤੇ ਡਿਸਟ੍ਰਿਕਟ ਕੈਬਨਿਟ ਦੇ ਮਹੱਤਵ ਪੂਰਨ ਅਹੁੱਦਿਆਂ ‘ਤੇ ਸੇਵਾ ਨਿਭਾਈ ਅਤੇ ਕਈ ਐਵਾਰਡ ਅਪਣੇ ਨਾਮ ਕੀਤੇ ਹਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media