ਅੰਮ੍ਰਿਤਸਰ, 11 ਸਤੰਬਰ (ਸੁਖਬੀਰ ਸਿਮਘ ਖੁਰਮਣੀਆਂ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਹਰ ਤਿੰਨ ਵਰ੍ਹੇ ਬਾਅਦ ਹੋਣ ਵਾਲੀਆਂ ਚੋਣਾਂ ਵਿੱਚ ਇਸ ਵਾਰ ਕਥਾਕਾਰ ਦੀਪ ਦੇਵਿੰਦਰ ਸਿੰਘ ਸਕੱਤਰ ਅਤੇ ਸ਼ੈਲਿੰਦਰਜੀਤ ਰਾਜਨ ਮੀਤ ਪ੍ਰਧਾਨ ਦੇ ਅਹੁੱਦੇ ‘ਤੇ ਜੇਤੂ ਰਹੇ।
ਸ਼ਾਇਰ ਮਲਵਿੰਦਰ, ਹਰਜੀਤ ਸਿੰਘ ਸੰਧੂ, ਮਨਮੋਹਨ ਢਿੱਲੋਂ ਅਤੇ ਪ੍ਰਿੰ. ਰਘਬੀਰ ਸਿੰਘ ਸੋਹਲ ਨੇ ਦੱਸਿਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਤਿੰਨ ਸਾਲ ਬਾਅਦ ਹੋਣ ਵਾਲੀਆਂ ਚੋਣਾਂ ਵਿੱਚ ਦਰਸ਼ਨ ਬੁੱਟਰ-ਸੁਸ਼ੀਲ ਦੁਸਾਂਝ ਦਾ ਗਰੁੱਪ ਇਸ ਵਾਰ ਬਿਨਾਂ ਮੁਕਾਬਲਾ ਜਿੱਤ ਗਿਆ ਹੈ।ਡਾ. ਸੁਖਦੇਵ ਸਿਰਸਾ ਦੀ ਅਗਵਾਈ ਵਾਲੇ ਗਰੁੱਪ ਵਲੋਂ ਚੋਣ ਮੈਦਾਨ ਵਿੱਚ ਉਤਾਰੇ ਸਾਰੇ ਉਮੀਦਵਾਰਾਂ ਦੇ ਨਾਮ ਵਾਪਸ ਲੈਣ ਤੋਂ ਬਾਅਦ ਬੁੱਟਰ-ਦੁਸਾਂਝ ਗਰੁੱਪ ਦੇ ਸਾਰੇ ਉਮੀਦਵਾਰਾਂ ਨੂੰ ਵੱਖੋ-ਵੱਖ ਅਹੁੱਦਿਆਂ ਲਈ ਜੇਤੂ ਕਰਾਰ ਦੇ ਦਿੱੱਤਾ ਗਿਆ।ਪ੍ਰਧਾਨ ਦਰਸ਼ਨ ਬੁੱਟਰ, ਜਰਨਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ ਅਟਵਾਲ, ਸਕੱਤਰ ਦੀਪ ਦੇਵਿੰਦਰ ਸਿੰਘ ਅਤੇ ਮੀਤ ਪ੍ਰਧਾਨ ਸ਼ੈਲਿੰਦਰਜੀਤ ਸਿੰਘ ਰਾਜਨ ਸਮੇਤ ਬਾਰਾਂ ਮੈਂਬਰੀ ਸਮੁੱਚੀ ਟੀਮ ਬਿਨਾਂ ਮੁਕਾਬਲਾ ਜੇਤੂ ਰਹੀ।
ਇਸ ਮੌਕੇ ਪ੍ਰਿੰ. ਮਹਿਲ ਸਿੰਘ, ਮੱਖਣ ਕੁਹਾੜ, ਡਾ. ਮਨਜਿੰਦਰ ਸਿੰਘ, ਡਾ. ਪਰਮਿੰਦਰ, ਅਰਤਿੰਦਰ ਸੰਧੂ, ਡਾ. ਆਤਮ ਰੰਧਾਵਾ, ਡਾ. ਹੀਰਾ ਸਿੰਘ, ਸਰਬਜੀਤ ਸੰਧੂ, ਡਾ. ਮੋਹਨ, ਮੁਖਤਾਰ ਗਿੱਲ, ਬਲਜਿੰਦਰ ਮਾਂਗਟ, ਜਗਤਾਰ ਗਿੱਲ, ਜਸਵੰਤ ਧਾਪ, ਸ਼ੁਕਰਗੁਜ਼ਾਰ ਸਿੰਘ, ਵਜੀਰ ਸਿੰਘ ਰੰਧਾਵਾ, ਮਨਮੋਹਨ ਬਾਸਰਕੇ, ਅਜੀਤ ਸਿੰਘ ਨਬੀਪੁਰੀ, ਨਿਰਮਲ ਅਰਪਣ, ਜਸਬੀਰ ਝਬਾਲ, ਕੁਲਵੰਤ ਸਿੰਘ ਅਣਖੀ, ਸਿਮਰ ਜੀਤ ਸਿਮਰ, ਹਰਭਜਨ ਖੇਮਕਰਨੀ, ਡਾ. ਰਜਿੰਦਰ ਰਿਖੀ, ਰਾਜ ਖੁਸ਼ਵੰਤ ਸਿੰਘ, ਰਾਜਵੰਤ ਬਾਜਵਾ, ਭਗਤ ਨਰਾਇਣ, ਸੰਤੋਖ ਸਿੰਘ ਗੋਰਾਇਆ, ਡਾ. ਪਰਮਜੀਤ ਬਾਠ, ਮਨਜੀਤ ਸਿੰਘ ਵਸੀ, ਸੀਮਾ ਗਰੇਵਾਲ, ਆਤਮਜੀਤ ਅਤੇ ਮੱਖਣ ਭੈਣੀਵਾਲ ਆਦਿ ਨੇ ਸਮੁੱਚੀ ਜੇਤੂ ਟੀਮ ਨੂੰ ਵਧਾਈ ਦਿੱਤੀ।
Check Also
ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ
ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …