Tuesday, July 15, 2025
Breaking News

ਸੇਵਾ ਭਾਰਤੀ ਤੇ ਲਾਲਾ ਮੁਨਸ਼ੀ ਰਾਮ ਅੱਗਰਵਾਲ ਚੈਰੀਟੇਬਲ ਟਰੱਸਟ ਨੇ ਊਨੀ ਕਪੜੇ ਵੰਡੇ

PPN2312201405

ਫਾਜ਼ਿਲਕਾ, 23 ਦਸੰਬਰ (ਵਿਨੀਤ ਅਰੋੜਾ) – ਸਮਾਜਸੇਵੀ ਸੰਸਥਾ ਸੇਵਾ ਭਾਰਤੀ ਫਾਜਿਲਕਾ ਦੁਆਰਾ ਬੀਤੇ ਦਿਨਾਂ ਇੱਕ ਸਾਦੇ ਸਮਾਰੋਹ ਵਿੱਚ ਪੰਚਾਇਤ ਘਰ ਪਿੰਡ ਸੁਰੇਸ਼ਵਾਲਾ ਵਿੱਚ ਜਰੂਰਤਮੰਦ ਸਹਾਇਤਾ ਪ੍ਰਕਲਪ ਦੇ ਤਹਿਤ ਲਾਲਾ ਮੁਨਸ਼ੀ ਰਾਮ ਅੱਗਰਵਾਲ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਸਿਲਾਈ ਕੇਂਦਰਾਂ ਦੀ 40 ਭੈਣਾਂ ਨੂੰ ਊਨੀ ਕਪੜੇ ਭੇਂਟ ਕੀਤੇ ਗਏ।ਸੇਵਾ ਭਾਰਤੀ ਫਾਜਿਲਕਾ ਦੇ ਪ੍ਰਧਾਨ ਸੋਹਨ ਲਾਲ ਗੋਕਲਾਨੀ ਨੇ ਬੱਚੀਆਂ ਨੂੰ ਚੰਗਾ ਜੀਵਨ ਕਿਵੇਂ ਜਿਆ ਜਾਵੇ ਵਿਸ਼ਾ ਉੱਤੇ ਗੱਲਬਾਤ ਕੀਤੀ।ਸੇਵਾ ਭਾਰਤੀ ਪੰਜਾਬ ਦੇ ਉਪ-ਪ੍ਰਧਾਨ ਕ੍ਰਿਸ਼ਣ ਅਰੋੜਾ ਨੇ ਭੈਣਾਂ ਨੂੰ 26 ਜਨਵਰੀ ਨੂੰ ਖੂਨਦਾਨ ਕੈਂਪ ਲਗਾਕੇ ਖੂਨਦਾਨ ਕਰਣ ਲਈ ਪ੍ਰੇਰਿਤ ਕੀਤਾ ।ਜਾਣਕਾਰੀ ਦਿੰਦੇ ਹੋਏ ਕ੍ਰਿਸ਼ਣ ਅਰੋੜਾ ਨੇ ਕਿਹਾ ਕਿ ਉਕਤ ਖੂਨਦਾਨ ਕੈਂਪ 26 ਜਨਵਰੀ ਨੂੰ ਸਿਵਲ ਹਸਪਤਾਲ ਵਿੱਚ ਲਗਾਇਆ ਜਾਵੇਗਾ।ਸਮਾਰੋਹ ਵਿੱਚ ਉਪ-ਪ੍ਰਧਾਨ ਜਗਦੀਸ਼ ਕਟਾਰਿਆ, ਸਲਾਹਕਾਰ ਗਿਰਧਾਰੀ ਲਾਲ ਅੱਗਰਵਾਲ, ਕੰਪਿਊਟਰ ਸੇਂਟਰ ਪਰੋਜੈਕਟ ਪ੍ਰਭਾਰੀ ਅਮਿਤ ਦਹੂਜਾ ਅਤੇ ਸਹਿ ਪ੍ਰਭਾਰੀ ਅਨਿਲ ਅੱਗਰਵਾਲ ਮੌਜੂਦ ਸਨ ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply