ਅੰਮ੍ਰਿਤਸਰ, 22 ਦਸੰਬਰ (ਰੋਮਿਤ ਸ਼ਰਮਾ) – ਅੰਮ੍ਰਿਤਸਰ ਦੇ ਸੰਦੀਪ ਸਰੀਨ ਦੇ ਸਕੂਲ ਵਿਖੇ ਚੱਲ ਰਹੀ ਹੈ। ਕਰੀਏਟਿਵ ਇੰਸਟੀਚਿਊਟ ਆਫ ਸਟੇਜ ਐਂਡ ਸਕਰੀਨ ਅਤੇ ਤਰਾਨੁਮ ਡਿਜੀਟਲ ਸਟੂਡੀਓ ਦੀ ਇਹ ਸਾਂਝੀ ਫਿਲਮ ਮੁਕੇਸ਼ ਕੁੰਦਰਾ ਦੀ ਲਿਖਤ ਕਹਾਣੀ ਤੇ ਹਰਜਿੰਦਰ ਟਿੰਕੂ ਦੀ ਨਿਰਦੇਸ਼ਨਾਂ ਹੇਠ ਬਣ ਰਹੀ ਹੈ, ਜਿਸਦਾ ਨਿਰਮਾਣ ਸਹਿ ਨਿਰਦੇਸ਼ਕ ਜਸਪਾਲ ਪਾਇਲਟ ਅਤੇ ਅਸ਼ੋਕ ਸਾਹਿਲ ਕਰ ਰਹੇ ਹਨ। ਸ਼ੂਟਿੰਗ ਦੌਰਾਨ ਪ੍ਰੋਡਕਸ਼ਨ ਮੈਨੇਜਰ ਜਸਬੀਰ ਚੰਗਿਆੜਾ ਨੇ ਦੱਸਿਆ ਕਿ ਇਸ ਵਿੱਚ ਸਟੇਜ ਅਤੇ ਸਕਰੀਨ ਦੇ ਕਲਾਕਾਰ ਅਮਨ ਭਾਰਦਵਾਜ, ਰੂਪ ਸੰਧੂ, ਅਰਸ਼ਪ੍ਰੀਤ ਕੌਰ, ਦਿਲਪ੍ਰੀਤ ਕੌਰ, ਸੁਰਿੰਦਰ ਬਾਸਕਰ, ਸੋਨੀਕਾ, ਗੁਰਜੀਤ, ਚੇਤਨ, ਜੀ.ਐਸ.ਸੋਢੀ, ਚੰਦਨ-ਨੰਦਨ ਮਹਿਤਾ ਅਤੇ ਸ਼ਹਿਰ ਅੰਮ੍ਰਿਤਸਰ ਦੇ ਕਈ ਕਲਾਕਾਰ ਕੰਮ ਕਰ ਰਹੇ ਨੇ। ਫਿਲਮ ਵਿੱਚ ਜਸਪਾਲ ਪਾਇਲਟ ਦਾ ਲਿਖਿਆ ਟਾਇਟਲ ਗੀਤ ‘ਚਾਈਨਾ ਡੋਰ ਨੋ ਮੋਰ’ ਪੰਕਜ ਭਾਟੀਆ ਦੀ ਅਵਾਜ਼ ਵਿੱਚ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਨਿਰਮਾਤਾਵਾਂ ਨੇ ਦੱਸਿਆ ਕਿ ਇਸ ਫਿਲਮ ਰਾਹੀਂ ਉਨ੍ਹਾਂ ਬੱਚਿਆਂ ਅਤੇ ਨੌਜਵਾਨਾਂ ਨੂੰ ਚਾਈਨਾ ਡੋਰ ਤੋਂ ਹੋਣ ਵਾਲੇ ਖਤਰਿਆਂ ਅਤੇ ਨਤੀਜ਼ਿਆਂ ਤੋਂ ਜਾਣੂ ਕਰਵਾਇਆ ਗਿਆ ਹੈ। ਇਸ ਵਿੱਚ ਪੁਲਿਸ ਅਧਿਕਾਰੀ, ਪ੍ਰਸ਼ਾਸ਼ਨ ਅਤੇ ਹੋਰ ਬੁੱਧੀਜੀਵੀ ਜਨਤਾ ਨੂੰ ਸੰਦੇਸ਼ ਦੇ ਰਹੇ ਹਨ, ਜੋ ਅੱਜ ਦੀ ਲੋੜ ਨੂੰ ਵੇਖਦਿਆਂ ਹੋਇਆਂ ਇੱਕ ਸੰਦੇਸ਼ ਬਣਕੇ ਸਾਡੇ ਸਮਾਜ ਵਿੱਚ ਸਿੱਖਿਆ ਦਾ ਰੂਪ ਲੈ ਲਵੇਗਾ। ਫਿਲਮ ਵਿੱਚ ਦੂਰਦਰਸ਼ਨ ਅਤੇ ਫਿਲਮਾਂ ਦੇ ਉਘੇ ਕਲਾਕਾਰ ਵਿਨੋਦ ਮਹਿਰਾ ਅਤੇ ਅਸ਼ੋਕ ਸਾਹਿਲ ਵੀ ਨਜ਼ਰ ਆਉਣਗੇ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …