Monday, July 14, 2025
Breaking News

ਸਲਾਈਟ ਵਿਖੇ ਤੀਸਰੇ ਰਾਜ ਪੱਧਰੀ ਵਿਗਿਆਨ ਪ੍ਰੋਜੈਕਟ ਮੁਕਾਬਲੇ ਦਾ ਆਯੋਜਨ

ਲੌਂਗੋਵਾਲ, 6 ਨਵੰਬਰ (ਜਗਸੀਰ ਸਿੰਘ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਲੌਂਗੋਵਾਲ ਵੱਲੋਂ ਪੰਜਾਬ ਰਾਜ ਦੇ 8ਵੀਂ ਤੋਂ 10ਵੀਂ ਜਮਾਤ ਦੇ ਸਕੂਲੀ ਵਿਦਿਆਰਥੀਆਂ ਲਈ ਤੀਜਾ ਰਾਜ ਪੱਧਰੀ ਵਿਗਿਆਨ ਪ੍ਰੋਜੈਕਟ ਮੁਕਾਬਲਾ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬ ਦੇ 85 ਸਕੂਲਾਂ ਦੇ 500 ਤੋਂ ਵੱਧ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਸਮੇਤ ਭਾਗ ਲਿਆ। ਵਿਦਿਆਰਥੀਆਂ ਦੁਆਰਾ ਫੋਕਲ ਥੀਮ ਹਰੇ ਵਾਤਾਵਰਣ ਨਾਲ ਸਮਾਰਟ ਖੇਤੀਬਾੜੀ ਲਈ ਵਿਗਿਆਨ ਅਤੇ ਤਕਨਾਲੋਜੀ ਦਾ ਏਕੀਕ੍ਰਿਤ ਦ੍ਰਿਸ਼ਟੀਕੋਣ` ਦੇ ਵੱਖ-ਵੱਖ ਕਾਰਜ ਖੇਤਰਾਂ `ਤੇ ਲਗਭਗ 143 ਕਾਰਜਕਾਰੀ ਮਾਡਲ ਅਤੇ 39 ਗੈਰ ਕਾਰਜਕਾਰੀ0ਮਾਡਲ ਪ੍ਰਦਰਸ਼ਿਤ ਕੀਤੇ ਗਏ ਸਨ।
ਕਾਰਜਕਾਰੀ ਮਾਡਲ ਸ਼੍ਰੇਣੀ ਪੀਸ ਪਬਲਿਕ ਸਕੂਲ, ਫ਼ਿਰੋਜ਼ਪੁਰ ਰੋਡ, ਲੁਧਿਆਣਾ ਅਤੇ ਕੈੰਬਰਿਜ ਇਨੋਵੇਟਿਵ ਸਕੂਲ ਜਲੰਧਰ ਦੀਆਂ ਹੋਈ ਦੀਆਂ ਦੋ ਟੀਮਾਂ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ ਅਤੇ ਹਰੇਕ ਨੂੰ 10,000 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ।ਕੈਂਬਰਿਜ ਇਨੋਵੇਟਿਵ ਸਕੂਲ ਜਲੰਧਰ ਦੀ ਇੱਕ ਟੀਮ ਅਤੇ ਸਕਾਲਰਜ਼ ਪਬਲਿਕ ਸਕੂਲ ਰਾਜਪੁਰਾ ਦੀਆਂ ਦੋ ਟੀਮਾਂ ਨੇ ਦੂਸਰਾ ਇਨਾਮ ਪ੍ਰਾਪਤ ਕੀਤਾ ਅਤੇ ਹਰੇਕ ਟੀਮ ਨੂੰ 5000/- ਰੁਪਏ ਦੀ ਨਕਦ ਰਾਸ਼ੀ ਦਿੱਤੀ ਗਈ, ਜਦਕਿ ਸੇਂਟ ਪਾਲ ਕਾਨਟ ਸਕੂਲ ਦਸੂਹਾ, ਬੀ.ਸੀ.ਐਮ ਸਕੂਲ ਲੁਧਿਆਣਾ ਅਤੇ ਸਰਵਹਿੱਤਕਾਰੀ ਵਿਦਿਆ ਮੰਦਰ ਮਲੇਰਕੋਟਲਾ ਦੀਆਂ ਤਿੰਨ ਟੀਮਾਂ ਨੂੰ ਤੀਜੇ ਸਥਾਨ ਲਈ ਚੁਣਿਆ ਗਿਆ।ਉਨ੍ਹਾਂ ਨੂੰ 3000/- ਰੁਪਏ ਦਿੱਤੇ ਗਏ।ਗੈਰ-ਕਾਰਜਕਾਰੀ ਮਾਡਲ ਸ਼੍ਰੇਣੀ ਵਿੱਚ ਯਾਦਗਾਰੀ ਚਿੰਨ੍ਹ ਅਤੇ ਪ੍ਰਸ਼ੰਸ਼ਾ ਪੱਤਰਾਂ ਤੋਂ ਇਲਾਵਾ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਮਾਡਲ ਨੂੰ 3000/- ਰੁਪਏ, 2000/- ਰੁਪਏ ਅਤੇ 1000/- ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਵਿਦਿਆਰਥੀਆਂ ਨੂੰ ਕੁੱਝ ਨੈਤਿਕ ਸਮਰਥਨ ਇਨਾਮ ਵੀ ਦਿੱਤੇ ਗਏ।ਵਿਦਿਆਰਥੀਆਂ ਨੂੰ ਵੱਖ-ਵੱਖ ਵਰਗਾਂ ਵਿੱਚ 55000/ ਰੁਪਏ ਇਨਾਮੀ ਰਾਸ਼ੀ ਵਜੋਂ ਵੰਡੇ ਗਏ।ਪ੍ਰੋ. ਜਤਿੰਦਰ ਪੀ.ਸਿੰਘ ਡੀਨ (ਆਰ ਐਂਡ ਸੀ), ਆਈ.ਆਈ.ਟੀ ਰੋਪੜ ਅਤੇ ਡਾ. ਸਾਗਰ ਰੋਹੀਦਾਸ ਦਵਾਨ, ਐਚ.ਓ.ਡੀ (ਸਿਵਲ ਇੰਜਨੀਅਰ), ਆਈ.ਆਈ.ਟੀ ਰੋਪੜ ਉਦਘਾਟਨੀ ਸਮਾਰੋਹ ਦੇ ਕ੍ਰਮਵਾਰ ਮੁੱਖ ਮਹਿਮਾਨ ਅਤੇ ਸਨਮਾਨਿਤ ਮਹਿਮਾਨ ਸਨ।
ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਡਾਇਰੈਕਟਰ ਪ੍ਰੋ. ਮਨੀ ਸ਼ਾਂਤ ਪਾਸਵਾਨ ਨੇ ਕੀਤੀ।ਪ੍ਰੋ. ਰਾਜੇਸ਼ ਕੁਮਾਰ, ਡੀਨ (ਐਸ.ਡਬਲਯੂ) ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ।ਤੀਸਰੇ ਰਾਜ ਪੱਧਰੀ ਸਾਇੰਸ ਪ੍ਰੋਜੈਕਟ ਮੁਕਾਬਲੇ ਦੇ ਕਨਵੀਨਰ ਪ੍ਰੋ. ਐਮ.ਐਮ ਸਿਨਹਾ ਦੁਆਰਾ ਸਮੁੱਚੇ ਸਮਾਗਮ ਦਾ ਸੰਚਾਲਨ ਕੀਤਾ ਗਿਆ।ਇਸ ਵਿਗਿਆਨ ਪ੍ਰੋਜੈਕਟ ਮੁਕਾਬਲੇ ਦਾ ਮੁੱਖ ਉਦੇਸ਼ ਰਾਜ ਵਿੱਚ ਸਕੂਲੀ ਵਿਦਿਆਰਥੀਆਂ ਵਿੱਚ ਵਿਗਿਆਨਕ ਭਾਵਨਾ ਨੂੰ ਉਤਸ਼ਾਹਿਤ ਕਰਨਾ ਅਤੇ ਭਾਰਤ ਸਰਕਾਰ ਦੇ ਉੱਨਤ ਭਾਰਤ ਅਭਿਆਨ ਦੇ ਤਹਿਤ ਸੰਸਥਾ ਦੀ ਸਮਾਜਿਕ ਜਿੰਮੇਵਾਰੀ ਨੂੰ ਪੂਰਾ ਕਰਨਾ ਸੀ।ਇਸ ਨਾਲ ਵਿਦਿਆਰਥੀਆਂ ਵਿੱਚ ਆਪਣੇ ਭਵਿੱਖ ਦੇ ਪੇਸ਼ੇ ਲਈ ਵਿਗਿਆਨ ਅਤੇ ਇੰਜਨੀਅਰਿੰਗ ਕੋਰਸਾਂ ਵਿੱਚ ਹੋਰ ਦਿਲਚਸਪੀ ਪੈਦਾ ਹੋਵੇਗੀ।
ਅੰਤ ਵਿੱਚ ਪ੍ਰੋ. ਆਰ.ਕੇ ਗੁਹਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …