Thursday, April 9, 2026

ਚੇਅਰਮੈਨ ਵਿਨੋਦ ਕੁਮਾਰ ਬਜਾਜ ਵਲੋਂ ਮਾਰਕੀਟ ਕਮੇਟੀ ਦੀ ਮੀਟਿੰਗ

PPN2512201403

ਫਾਜ਼ਿਲਕਾ, 25 ਦਸੰਬਰ (ਵਿਨੀਤ ਅਰੋੜਾ) – ਮਾਰਕੀਟ ਕਮੇਟੀ ਦੇ ਨਵੇਂ ਬਣੇ ਚੇਅਰਮੈਨ ਵਿਨੋਦ ਕੁਮਾਰ ਬਜਾਜ ਨੇ ਚੇਅਰਮੈਨ ਬਨਣ ਤੋਂ ਬਾਅਦ ਦਫਤਰ ਵਿਚ ਆਪਣੇ ਮੈਂਬਰਾਂ ਤੇ ਮਾਰਕੀਟ ਕਮੇਟੀ ਸਕੱਤਰ ਨਾਲ ਪਲੇਠੀ ਮੀਟਿੰਗ ਕੀਤੀ।ਪਲੇਠੀ ਮੀਟਿੰਗ ਸਫਲਤਾਪੂਰਵਕ ਨੇਪਰੇ ਚੜੀ, ਜਿਸ ਵਿਚ ਸਾਰੇ 10 ਮਤੇ ਸਰਵਸੰਮਤੀ ਨਾਲ ਪਾਸ ਹੋਏ।ਮੀਟਿੰਗ ਵਿਚ ਵਿਚਾਰੇ ਗਏ ਮਤਿਆ ਵਿਚ ਦਰਜ਼ਾ ਚਾਰ ਕ੍ਰਮਚਾਰੀਆਂ ਨੂੰ ਵਰਦੀਆਂ ਦੇਣ, ਟੈਂਕਰ ਦਰੁਸਤ ਕਰਵਾਉਣ ਤੋਂ ਇਲਾਵਾ ਵੱਖ-ਵੱਖ ਖਰਚਿਆਂ ਸੰਬੰਧੀ ਮੰਜੂਰੀ ਦੇਣ ਦਾ ਮਤਾ ਪਾਸ ਕੀਤਾ ਗਿਆ। ਮੀਟਿੰਗ ਵਿਚ ਮੈਂਬਰਾਂ ਵੱਲੋਂ ਮਾਰਕੀਟ ਕਮੇਟੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਪਣੇ ਸੁਝਾਅ ਦਿਤੇ ਗਏ, ਪਹਿਲੀ ਮੀਟਿੰਗ ਸਾਂਤੀਪੂਰਵਨ ਮਹੌਲ ਵਿਚ ਹੋਈ। ਮੀਟਿੰਗ ਦਾ ਸਫ਼ਲ ਸੰਚਾਲਨ ਸਕੱਤਰ ਸੁਲੋਧ ਬਿਸ਼ਨੋਈ ਤੇ ਸੁਪਰਡੈਂਟ ਰੋਸ਼ਨ ਲਾਲ ਸ਼ਰਮਾ ਨੇ ਕੀਤਾ। ਚੇਅਰਮੈਨ ਬਜਾਜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਰੇ ਮੈਂਬਰ ਆਪਣੀ ਡਿਊਟੀ ਨੂੰ ਸਮਝਣ ਤੇ ਜਿਸ ਉਦੇਸ਼ ਨਾਲ ਪਾਰਟੀ ਵੱਲੋਂ ਉਨ੍ਹਾਂ ਨੇ ਉਨ੍ਹਾਂ ਨੂੰ ਮੈਂਬਰ ਬਣਾਇਆ ਗਿਆ ਹੈ ਉਸ ਉਦੇਸ਼ ਦੀ ਪੂਰਤੀ ਲਈ ਸਖ਼ਤ ਮਿਹਨਤ ਕਰਨ। ਉਨ੍ਹਾਂ ਕਿਹਾ ਕਿ ਆੜਤੀਆਂ, ਕਿਸਾਨਾਂ, ਵਪਾਰੀਆਂ ਅਤੇ ਮਜ਼ਦੂਰਾਂ ਵਿਚਾਲੇ ਤਾਲਮੇਲ ਕਾਇਮ ਰੱਖਣਾ ਅਤੇ ਸਾਰੇ ਖਰੀਦ ਕੇਂਦਰਾਂ ਤੇ ਲੋੜੀਂਦੀਆਂ ਸੁਵਿਧਾਵਾਂ ਉਪਲੱਬਧ ਕਰਵਾਉਣਾ ਉਨ੍ਹਾਂ ਦਾ ਮੁੱਖ ਉਦੇਸ਼ ਹੈ। ਇਸ ਮੌਕੇ ਜਨਕ ਰਾਜ ਆਹੂਜਾ, ਸੁਨੀਲ ਮਦਾਨ, ਵਰਿੰਦਰ ਕੁਮਾਰ ਟਿੱਲਾਂਵਾਲੀ, ਸੁਮਨ ਕੁਮਾਰ, ਸੁਖਮੰਦਰ ਕੌਰ ਕੋੜਿਆਂਵਾਲੀ, ਸਤਪਾਲ ਭੂਸਰੀ, ਸਤਨਾਮ ਸਿੰਘ ਸੰਧੂ, ਹਰਮੰਦਰ ਸਿੰਘ ਢਿਲੋਂ ਘਟਿਆਂਵਾਲੀ, ਅਵਤਾਰ ਸਿੰਘ ਸਹਿਤ ਹੋਰ ਮੈਂਬਰ ਹਾਜ਼ਰ ਸਨ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply