Friday, October 18, 2024

ਪੈਰਾਮਾਊਂਟ ਸਕੂਲ ਵਿਖੇ ਕਰਵਾਈ ਸਪੋਰਟਸ ਮੀਟ ‘ਚ ਬਿਆਸ ਹਾਊਸ ਦੇ ਖਿਡਾਰੀਆਂ ਨੇ ਜਿੱਤੀ ਓਵਰਆਲ ਟਰਾਫੀ

ਸੰਗਰੂਰ, 28 ਨਵੰਬਰ (ਜਗਸੀਰ ਲੌਂਗੋਵਾਲ) – ਸੈਸ਼ਨ 2023-24 ਦੀ ਸਪੋਰਟਸ ਮੀਟ ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਵਿਖੇ ਕਰਵਾਈ ਗਈ।ਇਸ ਵਿੱਚ ਸਕੂਲ ਦੇ ਵੱਖ-ਵੱਖ ਹਾਊਸ (ਬਿਆਸ, ਰਾਵੀ, ਸਤਲੁਜ਼, ਯਮੁਨਾ) ਦੇ ਖਿਡਾਰੀਆਂ ਨੇ ਭਾਗ ਲਿਆ।ਅੰਡਰ-11,14,17 ਅਤੇ 19 ਦੇ ਮੁੰਡੇ-ਕੁੜੀਆਂ ਨੇ ਲੰਬੀ ਛਾਲ, ਸ਼ਾਟਪੁੱਟ, 100 ਮੀ. 200 ਮੀ.400 ਮੀ. 600 ਮੀ. 800 ਮੀ. 4100 ਮੀ. ਦੀਆਂ ਦੌੜਾਂ ਵਿੱਚ ਬਿਆਸ ਹਾਊਸ ਦੀ ਅਵਨੀਤ ਕੌਰ, ਅਰਸ਼ਦੀਪ ਸਿੰਘ, ਅਰਮਾਨਦੀਪ ਸਿੰਘ, ਖੁਸ਼ਵਿੰਦਰਪਾਲ, ਪ੍ਰਨੀਤ ਕੌਰ ਤੇ ਰਾਵੀ ਹਾਊਸ ਵਿੱਚ ਤਮਨਪ੍ਰੀਤ ਸਿੰਘ, ਸੁਖਪ੍ਰੀਤ ਕੌਰ, ਰੋਹਿਤ ਸ਼ਰਮਾ ਅਤੇ ਸਾਹਿਬਪ੍ਰੀਤ ਸਿੰਘ ਤੇ ਯਾਮੁਨਾ ਹਾਊਸ ਵਿੱਚ ਨਿਮਰਤਪ੍ਰੀਤ ਸਿੰਘ, ਰਨਜੋਤ ਸਿੰਘ, ਦਵਿੰਦਰ ਕੌਰ, ਮਨਿੰਦਰ ਸਿੰਘ ਅਤੇ ਮਹਿਕਪ੍ਰੀਤ ਕੌਰ ਤੇ ਸਤਲੁਜ਼ ਹਾਊਸ ਵਿੱਚ ਕਮਲਪ੍ਰੀਤ ਕੌਰ, ਲਵਦੀਪ ਸਿੰਘ, ਮਾਨਵਦੀਪ ਸਿੰਘ ਅਤੇ ਖੁਸ਼ਪਿੰਦਰ ਕੌਰ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਵਾਲੀਵਾਲ ਅਤੇ ਰੱਸਾ-ਕਸ਼ੀ ਵਿੱਚ ਬਿਆਸ, ਫੁੱਟਬਾਲ ਗੇਮ ਵਿੱਚ ਸਤਲੁਜ ਅਤੇ ਬੈਡਮਿੰਟਨ ਵਿੱਚ ਰਾਵੀ ਹਾਊਸ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਹਾਸਲ ਕੀਤਾ ਤੇ 158 ਅੰਕ ਪ੍ਰਾਪਤ ਕਰਕੇ ਬਿਆਸ ਹਾਊਸ ਨੇ ਓਵਰਆਲ ਟਰਾਫੀ ‘ਤੇ ਕਬਜ਼ਾ ਕੀਤਾ।ਸੰਸਥਾ ਦੇ ਐਮ.ਡੀ ਜਸਵੀਰ ਸਿੰਘ ਚੀਮਾਂ ਅਤੇ ਮੈਡਮ ਕਿਰਨਪਾਲ ਕੌਰ ਵਲੋਂ ਖਿਡਾਰੀਆ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਪ੍ਰਿੰਸੀਪਲ ਸੰਜੇ ਕੁਮਾਰ, ਸਮੂਹ ਡੀ.ਪੀ.ਈ, ਕੋਆਰਡੀਨੇਟਰ, ਹਾਊਸ ਇੰਚਾਰਜ਼ ਅਤੇ ਸਟਾਫ ਹਾਜ਼ਰ ਸੀ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …