Friday, October 16, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਨੇ ਵਿਜੇ ਦਿਵਸ ਮਨਾਇਆ

ਅੰਮ੍ਰਿਤਸਰ, 31 ਦਸੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਦੁਆਰਾ ਭਾਰਤੀ ਸੈਨਾ ਦੀ 1971 ਦੇ ਯੁੱਧ `ਚ ਪਾਕਿਸਤਾਨ `ਤੇ ਹੋਈ ਜਿੱਤ ਦੇ ਸਨਮਾਨ `ਚ ਵਿਜੇ ਦਿਵਸ ਮਨਾਇਆ ਗਿਆ ਅਤੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਕਾਲਜ ਦੇ ਪੰਜਾਬ ਗਰਲਜ਼ ਅੰਮ੍ਰਿਤਸਰ ਬਟਾਲੀਅਨ-1 ਐਨ.ਸੀ.ਸੀ ਦੁਆਰਾ ਪੋਸਟਰ ਬਣਾ ਕੇ ਅਤੇ ਵਿਆਖਿਆਣ ਦੇ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਸੰਬੋਧਨ `ਚ ਕਿਹਾ ਕਿ ਹਰੇਕ ਭਾਰਤੀ ਲਈ ਵਿਜੇ ਦਿਵਸ ਅਤਿ ਮਹੱਤਵਪੂਰਨ ਹੈ ਅਤੇ ਇਹ ਸਾਨੂੰ ਸੈਨਿਕਾਂ ਦੇ ਉਤਸ਼ਾਹ ਅਤੇ ਜਿੱਤ ਦੀ ਯਾਦ ਦਿਵਾਉਂਦਾ ਹੈ।ਇਸ ਮੌਕੇ ਏ.ਐਨ.ਓ ਲੈਫਟੀਨੈਂਟ ਡਾ. ਅਮਨਦੀਪ ਕੌਰ ਅਤੇ ਟਰੇਨਿੰਗ ਜੇ.ਸੀ.ਓ, ਸੂਬੇਦਾਰ ਅਸ਼ੋਕ ਸਿੰਘ ਵੀ ਮੌਜ਼ੂਦ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …