
ਅੰਮ੍ਰਿਤਸਰ, 21 ਮਾਰਚ ( ਪੰਜਾਬ ਪੋਸਟ ਬਿਊਰੋ)-ਆਮ ਆਦਮੀ ਪਾਰਟੀ ਨੇ ਸੂਫੀ ਗਾਇਕ ਰਬੀ ਸ਼ੇਰ ਗਿੱਲ ਦੀ ਜਗ੍ਹਾ ਅੰਮ੍ਰਿਤਸਰ ਦੀ ਉਘੀ ਸ਼ਖਸ਼ੀਅਤ ਪਦਮ ਸ਼੍ਰੀ ਡਾ. ਦਲਜੀਤ ਸਿੰਘ ਨੂੰ ਉਮੀਦਵਾਰ ਬਣਾ ਕੇ ਮੁਕਾਬਲੇ ਨੂੰ ਦਿਲਚਸਪ ਬਣਾ ਦਿੱਤਾ ਹੈ। ਅੱਖਾਂ ਦੇ ਸਰਜਨ ਪਦਮ ਸ੍ਰੀ ਡਾ. ਦਲਜੀਤ ਸਿੰਘ ਦਾ ਸ਼ੁਮਾਰ ਅੰਮ੍ਰਿਤਸਰ ਦੇ ਇਮਾਨਦਾਰ ਤੇ ਸ਼ਰੀਫ ਇਨਸਾਨ ਵਜੋਂ ਲਿਆ ਜਾਂਦਾ ਹੈ, ਜਿੰਨਾ ਨੇ ਸਭ ਤੋਂ ਪਹਿਲਾਂ ਅੱਖਾਂ ਦੇ ਆਪਰੇਸ਼ਨ ਕਰਕੇ ਨਾ ਸਿਰਫ ਨਵਾਂ ਕੀਰਤੀਮਾਨ ਅੰਜ਼ਾਮ ਦਿਤਾ ਬਲਕਿ ਅੱਖਾ ਦੇ ਰੋਗਾਂ ਦੇ ਇਲਾਜ਼ ਲਈ ਅੰਮ੍ਰਿਤਸਰ ਦਾ ਨਾਮ ਵਿਸ਼ਵ ਪੱਧਰ ‘ਤੇ ਲੈ ਆਂਦਾ । ਡਾ. ਦਲਜੀਤ ਸਿੰਘ ਪਿਛਲੇ 40 ਸਾਲਾਂ ਤੋਂ ਅੱਖਾਂ ਦੇ ਹਜਾਰਾਂ ਓਪਰੇਸ਼ਨ ਕਰਕੇ ਮਰਜ਼ਾਂ ਨੂੰ ਨਵਾਂ ਜੀਵਨ ਦੇ ਚੁੱਕੇ ਹਨ ।
Punjab Post Daily Online Newspaper & Print Media