Sunday, June 29, 2025
Breaking News

ਸਾਬਕਾ ਰਾਜਦੂਤ ਸੰਧੂੂ ਨੇ ਪਿੰਡ ਖਾਨ ਕੋਟ ਵਿਖੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

ਅੰਮ੍ਰਿਤਸਰ, 9 ਮਾਰਚ (ਸੁਖਬੀਰ ਸਿੰਘ) – ਅਮਰੀਕਾ ਵਿੱਚ ਭਾਰਤੀ ਰਾਜਦੂਤ ਰਹੇ ਤਰਨਜੀਤ ਸਿੰਘ ਸੰਧੂ ਵਲੋਂ ਅੱਜ ਅੰਮ੍ਰਿਤਸਰ ਨਜ਼ਦੀਕ ਪਿੰਡ ਖਾਨਕੋਟ ਆਪਣੇ ਗ੍ਰਹਿ ਵਿਖੇ ਪਿੰਡ ਦੀਆਂ ਮਹਿਲਾਵਾਂ ਦੀ ਸ਼ਮੂਲੀਅਤ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਪ੍ਰੋ. ਸਰਚਾਂਦ ਸਿੰਘ ਨੇ ਜਾਰੀ ਬਿਆਨ ਵਿੱਚ ਦੱਸਿਆ ਹੈ ਕਿ ਤਰਨਜੀਤ ਸਿੰਘ ਸੰਧੂ ਨੇ ਔਰਤਾਂ ਨੂੰ ਵਧਾਈ ਦੇਣ ਤੋਂ ਇਲਾਵਾ ਸੂਟ ਤੋਹਫ਼ੇ ਵਜੋਂ ਦਿੱਤੇ।ਰਾਜਦੂਤ ਸੰਧੂ ਨੇ ਕਿਹਾ ਕਿ ਉਹ ਅੱਜ ਜੋ ਕੁੱਝ ਵੀ ਹਨ, ਉਹ ਸਭ ਪ੍ਰਾਪਤੀਆਂ ਉਨ੍ਹਾਂ ਦੀ ਮਾਤਾ ਦੀ ਸਿੱਖਿਆ ਤੇ ਪੜ੍ਹਾਈ ਦੀ ਦੇਣ ਹੈ, ਜੋ ਅਮਰੀਕਾ ‘ਚ ਡਾਕਟਰੇਟ ਕਰਨ ਤੋਂ ਬਾਅਦ ਦੇਸ਼ ਪਰਤ ਕੇ ਅੰਮ੍ਰਿਤਸਰ ਵਿੱਚ ਸਰਕਾਰੀ ਕਾਲਜ ਫ਼ਾਰ ਵੁਮੈਨ ਵਿਖੇ ਸੇਵਾ ਕਰਦਿਆਂ ਪ੍ਰਿੰਸੀਪਲ ਵਜੋਂ ਸੇਵਾਮੁਕਤ ਹੋਏ।ਉਨਾਂ ਦੀ ਮਾਤਾ ਨੇ ਹਮੇਸ਼ਾਂ ਸੱਚੇ ਮਨ ਨਾਲ ਮਿਹਨਤ ਕਰਨ ਅਤੇ ਕੁੱਝ ਬਣ ਜਾਣ ਦੇ ਬਾਅਦ ਸਮਾਜ ਸੇਵਾ ਲਈ ਪ੍ਰੇਰਿਆ।ਸੇਵਾਮੁਕਤ ਰਾਜਦੂਤ ਸੰਧੂ ਨੇ ਕਿਹਾ ਕਿ ਅੱਜ ਦੇ ਦੌਰ ’ਚ ਪੜਾਈ ਬੇਹੱਦ ਜਰੂਰੀ ਹੈ।ਉਨ੍ਹਾਂ ਬੱਚਿਆਂ ਬੱਚੀਆਂ ਨੂੰ ਪੜ੍ਹਣ ਲਈ ਸਕੂਲ ਭੇਜਣ ਦੀ ਖੁੱਲ ਕੇ ਵਕਾਲਤ ਕੀਤੀ।
ਰਾਜਦੂਤ ਰਹੇ ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰਤਾਂ ਨੂੰ ਬਰਾਬਰੀ ਅਤੇ ਸਤਿਕਾਰ ਦਿਵਾਉਣ ਲਈ ਵਚਨਬੱਧ ਹਨ।ਉਨ੍ਹਾਂ ਨੇ ਮਹਿਲਾ ਦਿਵਸ ’ਤੇ ਕੇਂਦਰ ਸਰਕਾਰ ਵਲੋਂ ਐਲ.ਪੀ.ਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ’ਚ 100 ਰੁਪਏ ਦੀ ਕਟੌਤੀ ਕਰਦਿਆਂ ਦੇਸ਼ ਭਰ ਦੇ ਲੱਖਾਂ ਘਰਾਂ ’ਤੇ ਵਿੱਤੀ ਬੋਝ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਹੈ
ਇਸ ਮੌਕੇ ਖਾਨਕੋਟ ਦੇ ਸਾਬਕਾ ਸਰਪੰਚ ਗੁਰਦਰਸ਼ਨ ਸਿੰਘ ਸੰਧੂ, ਰਾਜੇਸ਼ ਮਦਾਨ ਸਾਬਕਾ ਕੌਂਸਲਰ, ਮਨਜੀਤ ਸਿੰਘ ਕੰਗ, ਦਲਜੀਤ ਸਿੰਘ ਕੰਗ, ਅਦਿੱਤਿਆ ਮਹਿਰਾ, ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ, ਡਾ. ਸੰਜੀਵ ਲਖਨਪਾਲ, ਗੁਰਕੀਰਤ ਸਿੰਘ ਢਿੱਲੋਂ ਅਤੇ ਅਰਜਨ ਵਧਵਾ ਵੀ ਮੌਜ਼ੂਦ ਸਨ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …