Sunday, December 22, 2024

ਰਾਸ਼ਟਰੀ ਝੰਡਾ ਲਹਿਰਾਉਣ ਮੌਕੇ ਫਲੈਗ ਕੋਡ ਆਫ ਇੰਡੀਆ ਦੀਆਂ ਹਦਾਇਤਾਂ ਦੀ ਪਾਲਣਾ ਲਾਜ਼ਮੀ ਹੋਵੇ- ਡੀ.ਸੀ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ) – ਸਾਡਾ ਰਾਸ਼ਟਰੀ ਝੰਡਾ ਭਾਰਤ ਦੇ ਲੋਕਾਂ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਦਰਸਾਉਂਦਾ ਹੈ।ਇਹ ਸਾਡੇ ਰਾਸ਼ਟਰੀ ਸਵੈਮਾਣ ਦਾ ਪ੍ਰਤੀਕ ਹੈ।ਰਾਸ਼ਟਰੀ ਝੰਡੇ ਲਈ ਵਿਸ਼ਵ ਵਿਆਪੀ ਪਿਆਰ, ਸਤਿਕਾਰ ਅਤੇ ਵਫ਼ਾਦਾਰੀ ਹੈ।ਇਹ ਭਾਰਤ ਦੇ ਲੋਕਾਂ ਦੀਆਂ ਭਾਵਨਾਵਾਂ ਅਤੇ ਮਾਨਸਿਕਤਾ ਵਿੱਚ ਇੱਕ ਵਿਲੱਖਣ ਅਤੇ ਸਥਾਨ ਰੱਖਦਾ ਹੈ।ਇਸ ਲਈ ਜਰੂਰੀ ਹੈ ਕਿ ਰਾਸ਼ਟਰੀ ਝੰਡਾ ਲਹਿਰਾਉਣ ਮੌਕੇ ਉਸ ਦੇ ਸਤਿਕਾਰ ਦਾ ਪੂਰਾ ਧਿਆਨ ਦਿੱਤਾ ਜਾਵੇ।ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਇਹ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਰਾਸ਼ਟਰੀ ਝੰਡੇ ਨੂੰ ਲਹਿਰਾਉਣਾ/ਵਰਤਣਾ/ਪ੍ਰਦਰਸ਼ਨ ਲਈ ਭਾਰਤ ਦੇ ਫਲੈਗ ਕੋਡ 2002 ਜਿਸ ਨੂੰ 30 ਦਸੰਬਰ 2021 ਦੇ ਆਦੇਸ਼ ਦੁਆਰਾ ਸੋਧਿਆ ਗਿਆ, ਉਸ ਅਨੁਸਾਰ ਪੋਲੀਸਟਰ ਜਾਂ ਮਸ਼ੀਨ ਦੇ ਬਣੇ ਰਾਸ਼ਟਰੀ ਝੰਡੇ ਦੇ ਨਾਲ ਨਾਲ ਹੁਣ ਰਾਸ਼ਟਰੀ ਝੰਡਾ ਹੱਥਾਂ ਨਾਲ ਬੁਣਿਆ ਜਾਂ ਮਸ਼ੀਨ ਨਾਲ ਬਣਿਆ, ਸੂਤੀ/ਪੋਲੀਸਟਰ/ਉਨ/ਸਿਲਕ ਖਾਦੀ ਨਾਲ ਬਣਾਇਆ ਜਾ ਸਕਦਾ ਹੈ।ਉਹਨਾਂ ਦੱਸਿਆ ਕਿ ਕੋਈ ਵੀ ਵਿਅਕਤੀ, ਨਿੱਜੀ ਸੰਸਥਾ ਜਾਂ ਵਿਦਿਅਕ ਸੰਸਥਾ ਰਾਸ਼ਟਰੀ ਝੰਡੇ ਨੂੰ ਉਸ ਦੀ ਸ਼ਾਨ ਅਤੇ ਸਨਮਾਨ ਨੂੰ ਬਰਕਰਾਰ ਰੱਖਦੇ ਹੋਏ ਲਹਿਰਾ ਸਕਦਾ।
ਉਹਨਾਂ ਦੱਸਿਆ ਕਿ ਰਾਸ਼ਟਰੀ ਝੰਡਾ ਦਿਨ-ਰਾਤ ਲਹਿਰਾਇਆ ਜਾ ਸਕਦਾ ਹੈ।ਰਾਸ਼ਟਰੀ ਝੰਡੇ ਦੀ ਸ਼ਕਲ ਆਇਤਾਕਾਰ ਹੋਣੀ ਚਾਹੀਦੀ ਹੈ।ਝੰਡਾ ਕਿਸੇ ਵੀ ਆਕਾਰ ਦਾ ਹੋ ਸਕਦਾ ਹੈ।ਪਰ ਝੰਡੇ ਦੀ ਲੰਬਾਈ ਅਤੇ ਉਚਾਈ (ਚੌੜਾਈ) ਦਾ ਅਨੁਪਾਤ 3:2 ਹੋਵੇਗਾ।ਉਹਨਾਂ ਹਦਾਇਤ ਕੀਤੀ ਗਈ ਖਰਾਬ ਜਾਂ ਫਟੇ ਹੋਏ ਝੰਡੇ ਨੂੰ ਪ੍ਰਦਰਸ਼ਿਤ ਨਹੀਂ ਕੀਤਾ ਜਾ ਸਕਦਾ।ਇਹ ਝੰਡਾ ਕਿਸੇ ਹੋਰ ਝੰਡੇ ਦੇ ਨਾਲ ਇੱਕੋ ਸਮੇਂ ਇੱਕ ਮਾਸਟਹੈਡ ਤੋਂ ਨਹੀਂ ਲਹਿਰਾਇਆ ਜਾਣਾ ਚਾਹੀਦਾ।ਇਸ ਤੋਂ ਇਲਾਵਾ ਰਾਸ਼ਟਰੀ ਝੰਡੇ ਦੇ ਨੇੜੇ ਕੋਈ ਹੋਰ ਝੰਡਾ ਜਿਆਦਾ ਉਚਾਈ ‘ਤੇ ਨਹੀਂ ਹੋਣਾ ਚਾਹੀਦਾ।ਉਨਾਂ ਸਪੱਸ਼ਟ ਕੀਤਾ ਕਿ ਫਲੈਗ ਕੋਡ ਵਿੱਚ ਦਰਸਾਏ ਗਏ ਪਤਵੰਤਿਆਂ ਜਿਵੇਂ ਕਿ ਰਾਸ਼ਟਰਪਤੀ, ਉਪ-ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰਾਜਪਾਲ ਆਦਿ ਨੂੰ ਛੱਡ ਕੇ ਕਿਸੇ ਵੀ ਵਾਹਨ `ਤੇ ਝੰਡਾ ਨਹੀਂ ਲਹਿਰਾਇਆ ਜਾਣਾ ਚਾਹੀਦਾ ਹੈ।ਉਹਨਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਰਾਸ਼ਟਰੀ ਝੰਡਾ ਲਹਿਰਾਉਣ ਮੌਕੇ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖਿਆ ਜਾਵੇ ਤਾਂ ਜੋ ਰਾਸ਼ਟਰ ਦੇ ਮਾਨ ਸਨਮਾਨ ਨੂੰ ਕੋਈ ਠੇਸ ਨਾ ਪਹੁੰਚੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …