ਅੰਮ੍ਰਿਤਸਰ, 21 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਵਿਖੇ ਮਾਨਸਿਕ ਸਿਹਤ ਜਾਗਰੂਕਤਾ ਸਬੰਧੀ ਸੈਮੀਨਾਰ ਕਰਵਾਇਆ
ਗਿਆ।ਆਦਿਤਿਆ ਬਿਰਲਾ ਐਜ਼ੂਕੇਸ਼ਨ ਟਰੱਸਟ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸੈਮੀਨਾਰ ‘ਚ ਸ੍ਰੀਮਤੀ ਜੋਤੀ ਬਾਵਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਮਾਨਸਿਕ ਸਿਹਤ ਸਮੱਸਿਆਵਾਂ, ਉਦਾਸੀ, ਮਨੋਵਿਗਿਆਨ, ਮਨੋਰੋਗ, ਖੁਸ਼ੀ ਅਤੇ ਅੰਤਿਮ ਟੀਚਾ ਅਤੇ ਸਕਾਰਾਤਮਕਤਾ ਬਾਰੇ ਵਿਦਿਆਰਥੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।ਸ੍ਰੀਮਤੀ ਬਾਵਾ ਨੇ ਕਿਹਾ ਕਿ ਵਿਸ਼ਵ ਭਰ ’ਚ ਮਾਨਸਿਕ ਸਿਹਤ ਮਸਲਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਸਮਰਥਨ ’ਚ ਯਤਨਾਂ ਨੂੰ ਜੁਟਾਉਣਾ ਵਿਸ਼ਵ ਮਾਨਸਿਕ ਸਿਹਤ ਦਿਵਸ ਦਾ ਸਮੁੱਚਾ ਉਦੇਸ਼ ਹੈ।ਉਨ੍ਹਾਂ ਕਿਹਾ ਕਿ ਜੇਕਰ ਸਮੇਂ ਨੂੰ ਪਛਾਣਿਆ ਜਾਂ ਮਹਿਸੂਸ ਨਾ ਕੀਤਾ ਜਾਵੇ ਤਾਂ ਇਹ ਭਾਵਨਾਵਾਂ ਮਾਨਸਿਕ ਬਿਮਾਰੀ ਦਾ ਕਾਰਨ ਬਣ ਸਕਦੀਆਂ ਹਨ।ਉਨ੍ਹਾਂ ਕਿਹਾ ਕਿ ਹਰੇਕ ਮਨੁੱਖ ਨੂੰ ਮਾਨਸਿਕ ਰਹਿਤ ਰਹਿਣ ਲਈ ਆਪਣੇ ਰੁਝੇਵੇਂ ਭਰੇ ਸਮੇਂ ’ਚੋਂ ਸੈਰ ਅਤੇ ਕਸਰਤ ਨੂੰ ਪਹਿਲ ਦੇਣੀ ਚਾਹੀਦਾ ਹੈ, ਜਿਸ ਨਾਲ ਉਹ ਹਮੇਸ਼ਾਂ ਸਿਹਤਮੰਦ ਅਤੇ ਤਣਾਅ ਮੁਕਤ ਹੋ ਕੇ ਮਾਨਸਿਕ ਬਿਮਾਰੀਆਂ ਤੋਂ ਬਚ ਸਕਦਾ ਹੈ।ਇਸ ਦੌਰਾਨ ਡਾ. ਧਵਨ ਨੇ ਸ੍ਰੀਮਤੀ ਬਾਵਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਲਈ ਇਹ ਗਿਆਨ ਭਵਿੱਖ ’ਚ ਲਾਹੇਵੰਦ ਸਾਬਿਤ ਹੋਵੇਗਾ ਅਤੇ ਉਹ ਮਾਨਸਿਕ ਦਾ ਸ਼ਿਕਾਰ ਹੋਣ ਬਚ ਸਕਣ।ਡਾ. ਧਵਨ ਨੇ ਕਿਹਾ ਕਿ ਸੰਯੁਕਤ ਰਾਜ ’ਚ ਲਗਭਗ 5 ’ਚੋਂ ਇਕ ਬਾਲਗ ਨੂੰ ਮਾਨਸਿਕ ਬਿਮਾਰੀ ਜਾਂ ਮਾਨਸਿਕ ਸਿਹਤ ਸਥਿਤੀ ਹੈ।ਉਨ੍ਹਾਂ ਕਿਹਾ ਕਿ ਇਹ ਸਾਡੀ ਸਮਾਜਿਕ, ਭਾਵਨਾਤਮਕ, ਸਰੀਰਕ ਅਤੇ ਬੋਧਾਤਮਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦਾ ਹੈ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media