Sunday, July 27, 2025
Breaking News

ਖ਼ਾਲਸਾ ਕਾਲਜ ਐਜ਼ੂਕੇਸ਼ਨ ਜੀ.ਟੀ ਰੋਡ ਦੇ ਵਿਦਿਆਰਥੀਆਂ ਨੇ ਹਾਸਲ ਕੀਤੇ ਸ਼ਾਨਦਾਰ ਸਥਾਨ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ.ਐਸ.ਸੀ-ਬੀ.ਐਡ (4 ਸਾਲਾ ਇੰਟੀਗ੍ਰੇਟਿਡ) ਕੋਰਸ ਦੇ ਸਮੈਸਟਰ-ਤੀਜਾ ਅਤੇ ਪੰਜਵਾਂ ਦੀ ਪ੍ਰੀਖਿਆ ਦੇ ਨਤੀਜਿਆਂ ’ਚ ਯੂਨੀਵਰਸਿਟੀ ਦੀਆਂ ਟਾਪ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ।
ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਹੋਣਹਾਰ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।ਉਨ੍ਹਾਂ ਕਿਹਾ ਕਿ ਬੀ.ਐਸ.ਸੀ-ਬੀ.ਐਡ (4 ਸਾਲਾ ਇੰਟੀਗ੍ਰੇਟਿਡ) ਕੋਰਸ ਦੇ ਸਮੈਸਟਰ ਤੀਜਾ ਦੀਆਂ ਵਿਦਿਆਰਥਣਾ ਕ੍ਰਿਤਿਕਾ ਸਲਾਰੀਆ ਨੇ (85.45%), ਬਾਨੀ ਸਿੰਘ (83.64%), ਪ੍ਰਿਅੰਕਾ ਠਾਕੁਰ (80.73%), ਅੰਜਲੀ (79.82%), ਸੁਨੀਧੀ (77.45 „://./„%), ਗੁਰਮੰਨਤ ਕੌਰ (72.18%), ਹਿਨਾ (70.54%) ਨੀਤਾ (70.36%), ਨਵਕਰਨਦੀਪ ਸਿੰਘ (69.64%) ਅਤੇ ਸਿਮਰਨਪ੍ਰੀਤ ਕੌਰ (68.90%) ਅੰਕ ਹਾਸਲ ਕਰਕੇ ਯੂਨੀਵਰਸਿਟੀ ’ਚ ਕ੍ਰਮਵਾਰ ਪਹਿਲੀ, ਦੂਜੀ, ਤੀਜੀ, ਚੌਥੀ, ਪੰਜਵੀ, ਛੇਵੀਂ, ਸੱਤਵੀਂ, ਅੱਠਵੀ, ਨੌਵੀਂ ਅਤੇ ਦੱਸਵੀ ਪੁਜੀਸ਼ਨ ਹਾਸਲ ਕੀਤੀ।ਉਨਾਂ ਕਿਹਾ ਕਿ ਇਸੇ ਤਰ੍ਹਾਂ ਬੀ.ਐਸ.ਸੀ-ਬੀ.ਐਡ (4 ਸਾਲਾ ਇੰਟੀਗ੍ਰੇਟਿਡ) ਸਮੈਸਟਰ ਪੰਜਵਾਂ ਦੀਆਂ ਵਿਦਿਆਰਥਣਾ ਸਾਂਚੀ (77.43%), ਸ਼ਾਖਸ਼ੀ (76.86), ਜਰਨੈਲ ਸਿੰਘ (75.43%), ਅਵਨੀਤ ਕੌਰ (74.71%), ਸੁਖਦੀਪ ਕੌਰ (74.43%), ਮਨਸ਼ਾ (73.71%), ਪਰਨੀਤ ਕੌਰ (73.57%), ਅਸ਼ਮੀ (73.43%) ਨੇ ਕ੍ਰਮਵਾਰ ਪਹਿਲਾ ਦੂਜਾ, ਤੀਜਾ, ਪੰਜਵਾਂ, ਛੇਵਾਂ, ਸੱਤਵਾਂ, ਅੱਠਵਾਂ ਅਤੇ ਨੌਵਾਂ ਸਥਾਨ ਹਾਸਲ ਕੀਤਾ ਹੈ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …