ਅੰਮ੍ਰਿਤਸਰ, 29 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਦੀਆਂ ਵਿਦਿਆਰਥਣਾਂ ਨੂੰ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨ ਸਬੰਧੀ ਵਿੱਦਿਅਕ ਦੌਰਾ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਅਗਵਾਈ ਹੇਠ ਕਾਲਜ ਹੋਸਟਲ ਦੀਆਂ 100 ਵਿਦਿਆਰਥਨਾਂ ਨੂੰ ਹਵੇਲੀ ਦਾ ਟ੍ਰਿਪ ਕਰਵਾਇਆ ਗਿਆ।
ਡਾ. ਮਹਿਲ ਸਿੰਘ ਨੇ ਦੱਸਿਆ ਕਿ ਕਾਲਜ ਵਿਦਿਆਰਥਣਾਂ ਨੂੰ ਕਲਾਸ ਰੂਮ, ਰਸਮੀ ਪੜਾਈ ਤੋਂ ਇਲਾਵਾ ਉਨ੍ਹਾਂ ਨੂੰ ਪ੍ਰਤੱਖ ਗਿਆਨ ਹਾਸਲ ਕਰਨ ਵਾਸਤੇ ਵੱਖ-ਵੱਖ ਸਥਾਨਾਂ ਦੇ ਟ੍ਰਿਪ ਦੇ ਉਪਰਾਲੇ ਵੀ ਕਰਦਾ ਹੈ।ਉਨ੍ਹਾਂ ਕਿਹਾ ਕਿ ਵਿਵਹਾਰਿਕ ਰੂਪ ’ਚ ਪ੍ਰਾਪਤ ਕੀਤਾ ਗਿਆਨ ਮਨੁੱਖੀ ਦਿਮਾਗ ’ਤੇ ਜਿਆਦਾ ਅਸਰਦਾਇਕ ਹੁੰਦਾ ਹੈ।
ਵਾਰਡਨ ਪ੍ਰੋ: ਸੁਪਨਿੰਦਰਜੀਤ ਕੌਰ ਨੇ ਡਾ. ਮਹਿਲ ਸਿੰਘ ਦਾ ਅਜਿਹੇ ਉਪਰਾਲਿਆਂ ਲਈ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਕਿਹਾ ਕਿ ਅਜਿਹੇ ਟ੍ਰਿਪ ਜਿਥੇ ਸਾਨੂੰ ਵੱਖ-ਵੱਖ ਸਥਾਨਾਂ ਅਤੇ ਵਸਤਾਂ ਬਾਰੇ ਜਾਣਕਾਰੀ ਦਿੰਦੇ ਹਨ, ਉਥੇ ਹੀ ਸਾਨੂੰ ਅਨੁਸਾਸ਼ਨ ’ਚ ਰਹਿਣ ਦੀ ਜਾਚ ਵੀ ਸਿਖਾਉਂਦਾ ਹੈ।ਉਨ੍ਹਾਂ ਕਿਹਾ ਕਿ ਵਿਦਿਆਥੀਆਂ ਵਲੋਂ ਹਵੇਲੀ ਰੈਸਟੋਰੈਟ ਵਿਖੇ ਬਣੇ ਪੰਜਾਬੀ ਸੱਭਿਆਚਾਰ ਦੇ ਕਲਾਤਮਿਕ ਨਮੂਨਿਆਂ ਬਾਰੇ ਗਿਆਨ ਹਾਸਲ ਕੀਤਾ ਗਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …