Saturday, December 28, 2024

ਔਜਲਾ ਦੇ ਹੱਕ ‘ਚ ਐਨ.ਐਸ.ਯੂ.ਆਈ ਵਲੋਂ ਰੈਲੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਅੱਜ ਇੱਕ ਰੈਲੀ ਚਾਟੀਵਿੰਡ ਨਹਿਰ ਦੇ ਨਜ਼ਦੀਕ ਇੱਕ ਪੈਲਸ ਵਿਖੇ ਐਨ.ਐਸ.ਯੂ.ਆਈ ਦੇ ਪ੍ਰੈਜੀਡੈਂਟ ਜਗਰੂਪ ਸਿੰਘ ਦੀ ਅਗਵਾਈ ਵਿੱਚ ਹੋਈ।ਇਸ ਦੌਰਾਨ ਸਰਪੰਚ ਸੁਖਰਾਜ ਸਿੰਘ ਰੰਧਾਵਾ, ਸੁੱਖ ਗਿੱਲ, ਮੰਨੂ ਸੁਲਤਾਨਵਿੰਡ ਤੇ ਮਨਪ੍ਰੀਤ ਚੱਢਾ ਦੀ ਅਗਵਾਈ ਵਿੱਚ ਗੁਰਜੀਤ ਸਿੰਘ ਔਜਲਾ ਨੂੰ ਵੋਟਾਂ ਦੇ ਭਾਰੀ ਫਰਕ ਨਾਲ ਜਿਤਾਉਣ ਦੀ ਅਪੀਲ ਕੀਤੀ ਗਈ।ਰੈਲੀ ਸਮੇਂ ਦੋ ਕੁ ਹਜਾਰ ਨੌਜਵਾਨਾਂ ਦਾ ਇਕੱਠ ਇਹ ਦਰਸਾ ਰਿਹਾ ਸੀ ਕਿ ਅੰਮ੍ਰਿਤਸਰ ਲੋਕ ਸਭਾ ਸੀਟ ਔਜਲਾ ਭਾਰੀ ਬਹੁਮਤ ਨਾਲ ਜਿੱਤਣਗੇ।
ਇਸ ਮੌਕੇ ਸਾਬਕਾ ਵਿਧਾਇਕ ਸਰਦਾਰ ਇੰਦਰਬੀਰ ਸਿੰਘ ਬੁਲਾਰੀਆ, ਇੰਚਾਰਜ ਅਕਸ਼ੇ ਨਾਗਰਾ, ਸਰਪੰਚ ਸੁਖਰਾਜ ਸਿੰਘ ਰੰਧਾਵਾ, ਪ੍ਰਧਾਨ ਵਰੁਣ ਚੌਧਰੀ, ਸਾਬਕਾ ਚੇਅਰਮੈਨ ਦਿਨੇਸ਼ ਬੱਸੀ, ਵਿਕਾਸ ਸੋਨੀ, ਹਰਪਨਦੀਪ ਸਿੰਘ ਔਜਲਾ, ਦਲਬੀਰ ਸਿੰਘ ਮੰਮਨਕੇ, ਜਸਵਿੰਦਰ ਸਿੰਘ ਸ਼ੇਰਗਿੱਲ ਅਤੇ ਹੋਰ ਵਰਕਰ ਸਾਥੀ ਮੌਜ਼ੂਦ ਸਨ।

Check Also

ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦਸਤਾਰ ਸਜਾਉਣ ਮੁਕਾਬਲੇ ਕਰਵਾਏ

ਸੰਗਰੂਰ, 27 ਦਸੰਬਰ (ਜਗਸੀਰ ਲੌਂਗੋਵਾਲ)- ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਸਾਨੀ ਕੁਰਬਾਨੀ ਨੂੰ …