ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਜਿਲ੍ਹੇ ਵਿੱਚ 375 ਵਿਅਕਤੀਆਂ ਨੇ ਘਰ ਬੈਠੇ ਹੀ ਆਪਣੀ ਵੋਟ ਪਾ ਦਿੱਤੀ ਹੈ।ਇਨ੍ਹਾਂ ਵਿੱਚ 85 ਸਾਲ ਤੋਂ ਵੱਧ ਉਮਰ ਦੇ 292 ਅਤੇ 83 ਪੀ.ਡਬਲਯੂ.ਡੀ ਵੋਟਰ ਹਨ।ਉਨਾਂ ਦੱਸਿਆ ਕਿ ਜਿਲ੍ਹੇ ਵਿੱਚ ਅੰਮ੍ਰਿਤਸਰ ਕੇਂਦਰੀ ਅਤੇ ਪੱਛਮੀ ਨੇ ਆਪਣਾ ਟੀਚਾ 100 ਫੀਸਦੀ ਪੂਰਾ ਕੀਤਾ ਹੈ।ਅੰਮ੍ਰਿਤਸਰ ਕੇਂਦਰੀ ਵਿੱਚ 9 ਅਤੇ ਅੰਮ੍ਰਿਤਸਰ ਪੱਛਮੀ ਵਿੱਚ 52 ਵੋਟਰ ਹਨ, ਜਿੰਨਾਂ ਨੇ ਘਰ ਬੈਠੇ ਹੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈ।
ਜਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਚੋਣ ਕਮਿਸ਼ਨ ਵਲੋਂ 85 ਸਾਲ ਤੋਂ ਵੱਧ ਅਤੇ ਪੀ.ਡਬਲਯੂ.ਡੀ ਵੋਟਰਾਂ ਨੂੰ ਘਰ ਬੈਠੇ ਹੀ ਵੋਟ ਪਾਉਣ ਦੀ ਸੁਵਿਧਾ ਦਿੱਤੀ ਗਈ ਸੀ।409 ਵਿਅਕਤੀਆਂ ਵਲੋਂ ਘਰ ਬੈਠੇ ਹੀ ਵੋਟ ਪਾਉਣ ਦੀ ਸਹਿਮਤੀ ਦਿੱਤੀ ਗਈ ਸੀ।11-ਅਜਨਾਲਾ ਹਲਕੇ ਵਿਚੋਂ 85 ਫੀਸਦੀ ਤੋਂ ਵੱਧ ਉਮਰ ਵਾਲੇ ਤਿੰਨ, ਪੀ.ਡਬਲਯੂ.ਡੀ ਵੋਟਰ 3, 12-ਰਾਜਾਸਾਂਸੀ ਹਲਕੇ ਵਿਚੋਂ 85 ਫੀਸਦੀ ਤੋਂ ਵੱਧ ਉਮਰ ਵਾਲੇ 39, ਪੀ.ਡਬਲਯੂ.ਡੀ ਵੋਟਰ 10, 13-ਮਜੀਠਾ ਹਲਕੇ ਵਿਚੋਂ 85 ਫੀਸਦੀ ਤੋਂ ਵੱਧ ਉਮਰ ਵਾਲੇ 21, ਪੀ.ਡਬਲ.ਯੂ.ਡੀ ਵੋਟਰ 8, 14-ਜੰਡਿਆਲਾ ਹਲਕੇ ਵਿਚੋਂ 85 ਫੀਸਦੀ ਤੋਂ ਵੱਧ ਉਮਰ ਵਾਲੇ 14, ਪੀ.ਡਬਲਯੂ.ਡੀ ਵੋਟਰ 12, 15-ਅੰਮ੍ਰਿਤਸਰ ਉਤਰੀ ਹਲਕੇ ਵਿਚੋਂ 85 ਫੀਸਦੀ ਤੋਂ ਵੱਧ ਉਮਰ ਵਾਲੇ 62, ਪੀ.ਡਬਲਯੂ.ਡੀ ਵੋਟਰ 5, 16-ਅੰਮ੍ਰਿਤਸਰ ਪੱਛਮੀ ਹਲਕੇ ਵਿਚੋਂ 85 ਫੀਸਦੀ ਤੋਂ ਵੱਧ ਉਮਰ ਵਾਲੇ 37, ਪੀ.ਡਬਲਯੂ.ਡੀ ਵੋਟਰ 15, 17-ਅੰਮ੍ਰਿਤਸਰ ਕੇਂਦਰੀ ਹਲਕੇ ਵਿਚੋਂ 85 ਫੀਸਦੀ ਤੋਂ ਵੱਧ ਉਮਰ ਵਾਲੇ 7, ਪੀ.ਡਬਲਯੂ.ਡੀ ਵੋਟਰ 2, 18-ਅੰਮ੍ਰਿਤਸਰ ਪੂਰਬੀ ਹਲਕੇ ਵਿਚੋਂ 85 ਫੀਸਦੀ ਤੋਂ ਵੱਧ ਉਮਰ ਵਾਲੇ 25, ਪੀ.ਡਬਲਯੂ.ਡੀ ਵੋਟਰ 2, 19-ਅੰਮ੍ਰਿਤਸਰ ਦੱਖਣੀ ਹਲਕੇ ਵਿਚੋਂ 85 ਫੀਸਦੀ ਤੋਂ ਵੱਧ ਉਮਰ ਵਾਲੇ 27, ਪੀ.ਡਬਲਯੂ.ਡੀ ਵੋਟਰ 6, 20-ਅਟਾਰੀ ਹਲਕੇ ਵਿਚੋਂ 85 ਫੀਸਦੀ ਤੋਂ ਵੱਧ ਉਮਰ ਵਾਲੇ 15, ਪੀ.ਡਬਲਯੂ.ਡੀ ਵੋਟਰ 5, 25-ਬਾਬਾ ਬਕਾਲਾ ਹਲਕੇ ਵਿਚੋਂ 85 ਫੀਸਦੀ ਤੋਂ ਵੱਧ ਉਮਰ ਵਾਲੇ 42, ਪੀ.ਡਬਲਯੂ.ਡੀ ਵੋਟਰ 15 ਖਾਸ ਵੋਟਰਾਂ ਵਲੋਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਗਿਆ ਹੈ।
ਜਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਕੁੱਲ 409 ਵੋਟਰਾਂ ਵਿਚੋਂ 9 ਵੋਟਰਾਂ ਦੀ ਮੌਤ ਹੋ ਚੁੱਕੀ ਹੈ ਅਤੇ ਕੁੱਝ ਵੋਟਰ ਹਸਪਤਾਲ ਵਿੱਚ ਦਾਖਲ ਹਨ ਅਤੇ ਕੁੱਝ ਆਊਟ ਆਫ ਸਟੇਸ਼ਨ ਗਏ ਹੋਏ ਹਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …