Monday, July 8, 2024

ਬਨਾਸਰ ਬਾਗ ਵਿਖੇ ਵਿਸ਼ਾਲ ਮੈਡੀਕਲ ਚੈਕਅਪ ਕੈਂਪ ਦਾ ਆਯੋਜਨ

ਸੰਗਰੂਰ, 8 ਜੂਨ (ਜਗਸੀਰ ਲੌਂਗੋਵਾਲ) – ਸਥਾਨਕ ਬਨਾਸਰ ਬਾਗ਼ ਸੰਗਰੂਰ ਵਿਖੇ ਲਾਇਨਜ ਕਲੱਬ ਸੰਗਰੂਰ ਮੇਨ ਅਤੇ ਮੈਨਰੋਪੋਲਿਸ ਮੈਥੋਲੌਜੀ ਲੈਬ ਵਲੋਂ ਇੱਕ ਵਿਸ਼ਾਲ ਮੈਡੀਕਲ ਚੈਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਕੈਂਪ ਵਿੱਚ ਲਗਭਗ 101 ਮਰੀਜ਼ਾਂ ਦੇ ਸ਼ੂਗਰ, ਸੀ.ਬੀ ਥਾਇਰਡ ਅਤੇ ਕੈਲਸਟਰੌਲ ਦੇ ਟੈਸਟ ਫ਼ਰੀ ਕੀਤੇ ਗਏ।
ਇਸ ਕੈਂਪ ਵਿੱਚ ਕਲੱਬ ਪ੍ਰਧਾਨ ਰੋਹਿਤ ਗਰਗ, ਜਨਰਲ ਸਕੱਤਰ ਦੀਪਕ ਗਰੋਵਰ ਅਤੇ ਕਲੱਬ ਮੈਂਬਰ ਕੇਸ਼ਵ ਸਿੰਗਲਾ, ਆਦੇਸ਼ ਸਿੰਗਲਾ, ਸਾਬਕਾ ਪ੍ਰਧਾਨ ਵਿਪਨ ਜ਼ਿੰਦਲ ਅਤੇ ਸ਼ਰੂਤੀ ਗਰਗ ਤੋਂ ਇਲਾਵਾ ਲਾਇਨ ਜਤਿੰਦਰ ਗਰਗ, ਲਾਇਨ ਲਾਇਨ ਵਿਜੇ ਸਿੰਗਲਾ ਅਤੇ ਸਮੂਹ ਲਾਇਨ ਮੈਂਬਰ ਹਾਜ਼ਰ ਸਨ।ਇਸ ਦੇ ਨਾਲ ਹੀ ਲਾਇਨ ਡਾ. ਸੁਸ਼ੀਲ ਜ਼ਿੰਦਲ ਦੀ ਟੀਮ ਦੁਆਰਾ ਸ਼ੂਗਰ ਅਤੇ ਬੀ.ਪੀ ਦੀ ਜਾਂਚ ਕੀਤੀ ਗਈ।ਦੀਪਕ ਗਰੋਵਰ ਸਕੱਤਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰਾਂ ਦੇ ਹੋਰ ਵੀ ਮੈਗਾ ਕੈਂਪ ਲਗਾਏ ਜਾਣਗੇ।ਉਹਨਾਂ ਕਿਹਾ ਕਿ ਲਾਇਨਜ ਕਲੱਬ ਸੰਗਰੂਰ ਮੇਨ ਹਰ ਸਮੇਂ ਲੋਕਾਂ ਦੀ ਸੇਵਾ ਕਰਨ ਵਿੱਚ ਮੋਹਰੀ ਰਿਹਾ ਹੈ।ਮੈਟਰੋਪੌਲਿਸ਼ ਦੇ ਨੁਮਾਇੰਦੇ ਕੁਲਦੀਪ ਸਿੰਘ ਨੇ ਕਿਹਾ ਕਿ ਇਹ ਲੈਬ ਸਾਰੇ ਵੱਡੇ ਹਸਪਤਾਲ ਪੀ.ਜੀ.ਆਈ, ਡੀ.ਐਮ.ਸੀ ਅਤੇ ਮੈਕਸ ਵਰਗੇ ਹਸਪਤਾਲਾਂ ਵਿੱਚ ਮਾਨਤਾ ਪ੍ਰਾਪਤ ਲੈਬ ਹੈ।ਸਾਰੇ ਹੀ ਟੈਸਟ ਆਧੁਨਿਕ ਮਸ਼ੀਨਾਂ ਰਾਹੀਂ ਕੀਤੇ ਜਾਂਦੇ ਹਨ, ਜੋ ਬਜ਼ਾਰ ਨਾਲੋਂ ਕਾਫੀ ਘੱਟ ਰੇਟਾਂ ‘ਤੇ ਉਪਲੱਬਧ ਹਨ।ਉਹਨਾਂ ਕਿਹਾ ਕਿ ਇਸ ਲੈਬ ਦਾ ਅਥੋਰਾਇਜਡ ਕੁਲੈਕਸ਼ਨ ਸੈਂਟਰ ਗਰੈਂਡ ਸੀ.ਪੀ ਮੈਡੀਕਲ ਹਾਲ ਪਟਿਆਲਾ ਗੇਟ ਵਿਖੇ ਸਥਿਤ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …