Sunday, July 7, 2024

ਲੌਂਗੋਵਾਲ ਵਿਖੇ ਬੀਬੀ ਭਾਨੀ ਬਿਰਧ ਆਸ਼ਰਮ ਦੀ ਸ਼ੁਰੂਆਤ

ਸੰਗਰੂਰ, 8 ਜੂਨ (ਜਗਸੀਰ ਲੌਂਗੋਵਾਲ) – ਬੀਬੀ ਭਾਨੀ ਬਿਰਧ ਆਸ਼ਰਮ ਦੇ ਸ਼ੁੱਭ ਮਹੂਰਤ ਦੇ ਸੰਬੰਧ ਵਿੱਚ ਬੀਬੀ ਭਾਨੀ ਐਨ.ਜੀ.ਓ ਵਲੋਂ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਸੰਗਤਾਂ ਵਲੋਂ ਐਨ.ਜੀ.ਓ ਦੇ ਚੇਅਰਮੈਨ ਗੁਰਜੰਟ ਸਿੰਘ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਬਿਰਧ ਆਸ਼ਰਮ ਲਈ ਬਿਲਡਿੰਗ ਦਿੱਤੀ।ਸਕੂਲ ਪ੍ਰਿੰਸੀਪਲ ਕਿਰਨਦੀਪ ਕੌਰ ਬੀਬੀ ਭਾਨੀ ਕਾਲਜ ਆਫ ਐਜੂਕੇਸ਼ਨ ਅਤੇ ਸਟਾਫ ਮੈਂਬਰਾਂ ਵਲੋਂ ਬਿਰਧ ਆਸ਼ਰਮ ਦੀ ਸੇਵਾ ਲਈ ਮੁਫਤ ਕੰਮ ਕਰਨ ਦਾ ਪ੍ਰਣ ਕੀਤਾ।ਕੈਬਨਿਟ ਮੰਤਰੀ ਅਮਨ ਅਰੋੜਾ ਨੇ ਰਿਬਨ ਕੱਟ ਕੇ ਬਿਰਧ ਆਸ਼ਰਮ ਦਾ ਮਹੂਰਤ ਕੀਤਾ।ਵਿਸ਼ੇਸ਼ ਮਹਿਮਾਨ ਬੀਬੀ ਪਵਿੱਤ ਕੌਰ ਬੇਟੀ ਸਿਮਰਨਜੀਤ ਸਿੰਘ ਮਾਨ, ਪਰਮਿੰਦਰ ਸਿੰਘ ਝੋਟਾ ਮਾਨਸਾ, ਸੀਨੀਅਰ ਆਗੂ ਗੁਰਪ੍ਰੀਤ ਸਿੰਘ ਲਖਮੀਰਆਲਾ, ਅਕਾਲੀ ਦਲ ਅੰਮ੍ਰਿਤਸਰ ਸੀਨੀਅਰ ਆਗੂ ਅਮਰਜੀਤ ਸਿੰਘ ਲਖਮੀਰਆਲਾ ਅਕਾਲੀ ਦਲ ਅੰਮ੍ਰਿਤਸਰ, ਕੋਆਪਰੇਟਿਵ ਸੋਸਾਇਟੀ ਗੁਰਦੀਪ ਸਿੰਘ ਤਕੀਪੁਰ, ਸੀਨੀਅਰ ਆਗੂ ਵਿਕਰਮਜੀਤ ਸਿੰਘ ਰਾਓ, ਮਾਸਟਰ ਬਲਵਿੰਦਰ ਸਿੰਘ, ਨੇੜਲੇ ਪਿੰਡ ਦੀਆਂ ਪੰਚਾਇਤਾਂ ਪੰਚ-ਸਰਪੰਚ, ਕਮਲਜੀਤ ਸਿੰਘ ਵਿੱਕੀ, ਗੁਰਸਿਮਰਨ ਸਿੰਘ ਘੁੰਨਸ, ਮੋਹਨਜੀਤ ਸਿੰਘ ਸ਼ੇਰੋਂ ਖਾਸ ਤੌਰ ਤੇ ਪਹੁੰਚੇ, ਸਰਪੰਚ ਯੂਨੀਅਨ ਪ੍ਰਧਾਨ ਕੁਲਦੀਪ ਸਿੰਘ ਬੁੱਗਰ, ਸਰਪੰਚ ਵੀਰਇੰਦਰਪਾਲ ਸਿੰਘ ਭੂਰੇ ਸਰਪੰਚ ਕੁਲਦੀਪ ਕੌਰ ਰੱਤੋਕੇ, ਸਰਪੰਚ, ਜਗਦੇਵ ਸਿੰਘ ਲੋਹਾਖੇੜਾ, ਮੁਖਤਿਆਰ ਸਿੰਘ ਰਾਓ, ਅਮਨਦੀਪ ਸਿੰਘ ਤਕੀਪੁਰ, ਐਮ.ਸੀ ਕਾਲਾ ਦੁੱਲਟ, ਸਾਬਕਾ ਪ੍ਰਧਾਨ ਵਿਜੈ ਕੁਮਾਰ ਗੋਇਲ, ਸੇਠ ਚਿੰਰਜੀ ਲਾਲ, ਕਰਮੀ ਦੁੱਲਟ, ਬਾਬਾ ਕੁਲਵੰਤ ਸਿੰਘ ਕਾਂਤੀ, ਜਗਦੇਵ ਸਿੰਘ ਸਰਪੰਚ ਪਿੰਡੀ ਕੇਹਰ ਸਿੰਘ, ਬਲਦੇਵ ਸਿੰਘ ਜਥੇਦਾਰ, ਸਰਪੰਚ ਨਿਹਾਲ ਸਿੰਘ ਸ਼ੇਰੋਂ, ਸਰਪੰਚ ਰਣਜੀਤ ਸਿੰਘ ਮਾਡਲ ਟਾਊਨ, ਮਾਸਟਰ ਬਲਦੇਵ ਸਿੰਘ ਲੱਧਾ, ਯੁਵਰਾਜ ਸਿੰਘ ਰਾਓ, ਜਗਤਾਰ ਸਿੰਘ ਭੈਣੀ, ਡਾ: ਰੂਪ ਸਿੰਘ ਸੇਰੋਂ, ਮੈਂਬਰ ਬੱਬੀ ਸ਼ੇਰੋਂ ਤੇ ਭਾਈ ਦਿਆਲਾ ਸਕੂਲ ਦੇ ਸਟਾਫ ਵਲੋਂ ਵੀ ਹਾਜ਼ਰੀ ਲਗਾਈ ਗਈ।
ਇਸ ਸਮੇਂ ਵਿਦੇਸ਼ਾਂ ਵਿਚੋਂ ਕੁੱਝ ਪਰਿਵਾਰਾਂ ਨੇ ਬਜ਼ੁਰਗ ਜੋੜਿਆਂ ਨੂੰ ਸੰਭਾਲਣ ਦੀ ਜਿੰਮੇਵਾਰੀ ਲਈ।ਸੰਸਥਾ ਦੇ ਪ੍ਰਧਾਨ ਗੁਰਜੰਟ ਸਿੰਘ ਦੇ ਬੇਟੇ ਹਰਸਿਮਰਨ ਸਿੰਘ ਅਤੇ ਬੇਟੀ ਗਗਨਦੀਪ ਕੌਰ ਕਨੈਡਾ ਵਲੋਂ ਬਜੁਰਗ ਜੋੜਿਆਂ ਨੂੰ ਸੰਭਾਲਣ ਲਈ ਵਿਸ਼ੇਸ਼ ਰਾਸ਼ੀ ਹਰ ਮਹੀਨੇ ਭੇਜਣ ਦਾ ਵਿਸ਼ਵਾਸ਼ ਦਿਵਾਇਆ।ਇਹਨਾਂ ਤੋਂ ਇਲਾਵਾ ਰੌਕੀ ਤੁੰਗਾਂ ਵਲੋਂ 2 ਕੂਲਰ, ਅਰਵਿੰਦਰ ਸਿੰਘ ਗੋਰਖਾ ਵਲੋਂ ਇੱਕ ਕੂਲਰ, ਸੀਰਾ ਤੋਗਾਵਾਲ ਵਲੋਂ ਐਲ.ਸੀ.ਡੀ ਅਤੇ ਸੰਗਤਾਂ ਵਿੱਚ ਵੀ ਬਹੁਤ ਪਰਿਵਾਰਾਂ ਨੇ ਮਾਇਆ ਭੇਟ ਕੀਤੀ ਅਤੇ ਬਿਰਧ ਪਰਿਵਾਰ ਨੂੰ ਸੰਭਾਲਣ ਦੀ ਜਿੰਮੇਵਾਰੀ ਲਈ।ਇਸ ਸਮਾਗਮ ਵਿੱਚ ਪਹੁੰਚੀਆਂ ਸਮੂਹ ਸੰਗਤਾਂ ਦਾ ਬੀਬੀ ਭਾਨੀ ਬਿਰਧ ਆਸ਼ਰਮ ਦੇ ਮੁੱਖ ਪ੍ਰਬੰਧਕ ਗੁਰਪ੍ਰੀਤ ਸਿੰਘ ਗੋਲਡੀ ਅਤੇ ਉਹਨਾਂ ਦੇ ਸਾਥੀ ਵਾਇਸ ਪ੍ਰਬੰਧਕ ਮੋਹਨਜੀਤ ਸਿੰਘ ਸ਼ੇਰੋਂ ਵਲੋਂ ਧੰਨਵਾਦ ਕੀਤਾ ਗਿਆ।ਭੋਗ ਉਪਰੰਤ ਲੰਗਰ ਅਤੁੱਟ ਵਰਤਾਇਆ ਗਿਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …