ਸੰਗਰੂਰ, 10 ਜੂਨ (ਜਗਸੀਰ ਲੌਂਗੋਵਾਲ) – ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਪਾਤਸ਼ਾਹੀ ਪਹਿਲੀ ਅਤੇ ਛੇਵੀਂ ਸੰਗਰੂਰ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ ਗਏ।ਭਾਈ ਅਮਰੀਕ ਸਿੰਘ ਬਰਨਾਲਾ ਮੈਨੇਜਰ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਸੰਗਰੂਰ ਨੇ ਦੱਸਿਆ ਕਿ ਹਲਕਾ ਮੈਂਬਰ ਸ਼੍ਰੋਮਣੀ ਕਮੇਟੀ ਦੇ ਨਿਰਦੇਸ਼਼ਾਂ ਅਨੁਸਾਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਉਪਰੰਤ ਇਸਤਰੀ ਸਤਿਸੰਗ ਸਭਾ ਸੰਗਰੂਰ ਵਾਲੀਆਂ ਬੀਬੀਆਂ ਦੇ ਜਥੇ ਵਲੋਂ ਪਿਛਲੇ 40 ਦਿਨਾਂ ਤੋਂ ਆਰੰਭ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ।ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਵਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ।ਗੁਰੂ ਕੀਆਂ ਸੰਗਤਾਂ ਲਈ ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਗਏ ਅਤੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।ਜਿਸ ਦੌਰਾਨ ਰੂਹ ਅਫਜ਼ਾ, ਜਲ ਜੀਰਾ, ਮਿੱਠਾ ਦੁੱਧ, ਸੰਦਲ ਪਾਣੀ ਅਤੇ ਛੋਲਿਆਂ ਦੀਆਂ ਨਮਕੀਨ ਘੁੰਗਣੀਆ ਦੇ ਅਤੁੱਟ ਲੰਗਰ ਵਰਤਾਏ ਗਏ।ਕਾਰ ਸੇਵਾ ਵਾਲੇ ਬਾਬਾ ਕਿਰਪਾਲ ਸਿੰਘ ਜੀ ਜੋਤੀਸਰ ਵਾਲੇ ਛਬੀਲ ‘ਤੇ ਪੁੱਜੇ।ਪਿਆਰਾ ਸਿੰਘ ਸੇਖੋਂ ਦੇ ਪਰਿਵਰ ਦੇ ਵਲੋ ਛਬੀਲ ਵਿੱਚ ਵਿਸ਼ੇਸ਼ ਸਹਿਯੋਗ ਕੀਤਾ ਗਿਆ।
ਇਸ ਮੌਕੇ ਰਾਜਵਿੰਦਰ ਸਿੰਘ ਲੱਕੀ ਪ੍ਰਧਾਨ ਸ੍ਰੀ ਸੁਖਮਨੀ ਸੇਵਾ ਸੁਸਾਇਟੀ ਸੰਗਰੂਰ, ਤਰਸੇਮ ਸਿੰਘ ਗੁ: ਇੰਸਪੈਕਟਰ, ਗੁਰਿੰਦਰ ਵੀਰ ਸਿੰਘ ਗੁ: ਇੰਸਪੈਕਟਰ, ਸਤਿਗੁਰ ਸਿੰਘ ਅਕਾਊਂਟੈਂਟ, ਰਾਜਵੀਰ ਸਿੰਘ ਰਿਕਾਰਡ ਕੀਪਰ, ਗੁਰਿੰਦਰ ਸਿੰਘ ਇੰਚਾਰਜ਼ ਖੇਤੀਬਾੜੀ, ਹਰਪ੍ਰੀਤ ਸਿੰਘ ਸਹਾਇਕ ਰਿਕਾਰਡ ਕੀਪਰ, ਜਗਸੀਰ ਸਿੰਘ ਖੋਖਰ ਸਟੋਰ ਕੀਪਰ, ਸਤਿਗੁਰ ਸਿੰਘ ਇੰਚਾਰਜ਼ ਲੰਗਰ, ਹੈਡ ਗ੍ਰੰਥੀ ਭਾਈ ਅਮਰਜੀਤ ਸਿੰਘ, ਗ੍ਰੰਥੀ ਭਾਈ ਮਹਿੰਦਰ ਸਿੰਘ, ਗ੍ਰੰਥੀ ਭਾਈ ਹਰਪ੍ਰੀਤ ਸਿੰਘ. ਕੁਲਦੀਪ ਸਿੰਘ ਇੰਚਾਰਜ਼ ਖਡਿਆਲ, ਗਿਆਨੀ ਹਰਜਿੰਦਰ ਸਿੰਘ ਗੌਂਸਪੁਰ, ਭਾਈ ਹਰਪ੍ਰੀਤ ਸਿੰਘ ਕਾਰ ਸੇਵਾ ਵਾਲੇ ਆਦਿ ਹਾਜ਼ਰ ਸਨ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …