ਸੰਗਰੂਰ, 9 ਜੁਲਾਈ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਟੈਕਨੋਲੋਜੀ (ਡੀਮਡ ਯੂਨੀਵਰਸਿਟੀ) ਸਲਾਈਟ ਦੇ ਡਾਇਰੈਕਟਰ ਪ੍ਰੋ. ਮਨੀਕਾਂਤ ਪਾਸਵਾਨ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਲਾਈਟ ਵਿਖੇ ਨਵੇਂ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ ਹੈ।ਜਿਨ੍ਹਾਂ ਵਿੱਚ 2024-25 ਸੈਸ਼ਨ ਵਿੱਚ ਬੀ.ਟੈਕ ਸਿਵਲ ਇੰਜੀਨੀਅਰਿੰਗ ਵੀ ਸ਼ਾਮਲ ਹੈ।ਇਸ ਵਿੱਚ ਜੇ.ਈ ਮੇਨਜ ਦੇ ਵਿਦਿਆਰਥੀਆਂ ਵਲੋਂ ਚੰਗਾ ਹੁੰਗਾਰਾ ਦਿੱਤਾ ਜਾ ਰਿਹਾ ਹੈ ਅਤੇ ਆਸ ਹੈ ਕਿ ਸੰਸਥਾ ਵਿਖੇ ਸਿਵਲ ਇੰਜੀਨੀਅਰਿੰਗ ਦੇ ਕੋਰਸਾਂ ਦੀਆਂ ਸਾਰੀਆਂ ਸੀਟਾਂ ਪੂਰੀਆਂ ਹੋ ਜਾਣਗੀਆਂ।ਆਈ.ਸੀ.ਡੀ ਵਿੱਚ 435 ਸੀਟਾਂ ਵਿੱਚੋਂ 92% ਭਰੀਆਂ ਜਾ ਚੁੱਕੀਆਂ ਹਨ।ਉਨਾਂ ਕਿਹਾ ਕਿ ਸੰਸਥਾ ਵਿਖੇ 15 ਜੁਲਾਈ ਤੋਂ ਸ਼ੁਰੂ ਹੋ ਰਹੇ ਨਵੇਂ ਸੈਸ਼ਨ ਲਈ ਆ ਰਹੇ ਵਿਦਿਆਰਥੀਆਂ ਦੇ ਲਈ ਸਲਾਈਟ ਕੈਂਪਸ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ ਹਨ।ਸਲਾਈਟ ਵਿਖੇ ਐਂਟੀ ਰੈਗਿੰਗ ਕਮੇਟੀ ਵੀ ਬਣਾ ਦਿੱਤੀ ਗਈ ਹੈ।ਸਲਾਈਟ ‘ਚ ਰਿਹਾਇਸ਼, ਖਾਣ-ਪੀਣ, ਸਕਿਉਰਟੀ ਅਤੇ ਮੈਡੀਕਲ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ।ਸਾਡੀ ਕੋਸ਼ਿਸ਼ ਹੈ ਕਿ ਇਸ ਸੰਸਥਾ ਵਿੱਚ ਪੰਜਾਬ ਦੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਐਡਮਿਸ਼ਨ ਦਿੱਤੀ ਜਾਵੇ, ਤਾਂ ਜੋ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦਾ ਵਿਦਿਆਰਥੀਆਂ ਨੂੰ ਸਸਤੀ ਅਤੇ ਹਾਈ ਕੁਆਲਿਟੀ ਸਿੱਖਿਆ ਆਪਣੇ ਘਰ ਦੇ ਨੇੜੇ ਹੀ ਪ੍ਰਾਪਤ ਕਰ ਸਕਣ ਦਾ ਸੁਪਨਾ ਪੂਰਾ ਹੋ ਸਕੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …