ਸੰਗਰੂਰ, 17 ਜੁਲਾਈ (ਜਗਸੀਰ ਲੌਂਗੋਵਾਲ) – ਐਸ.ਬੀ.ਆਈ ਵਲੋਂ ਸੀ.ਐਸ.ਆਰ ਗਤੀਵਿਧੀ ਅਧੀਨ “ਇਕ ਪੇੜ ਮਾਂ ਦੇ ਨਾਂ” ਸਕੀਮ ਦੇ ਤਹਿਤ ਭਾਰਤੀ ਸਟੇਟ ਬੈਂਕ
ਦੇ ਉਪ ਮਹਾ ਪ੍ਰਬੰਧਕ ਅਭਿਸ਼ੇਕ ਸ਼ਰਮਾ ਅਤੇ ਭਾਰਤੀ ਸਟੇਟ ਬੈਂਕ ਦੇ ਖੇਤਰੀ ਪ੍ਰਬੰਧਕ ਵਿਪਿਨ ਕੌਸ਼ਲ ਦੀ ਅਗਵਾਈ ਹੇਠ ਅੱਜ ਧੂਰੀ ਸ਼ਾਖਾ ਵਲੋਂ ਸਥਾਨਕ ਰਾਮ ਬਾਗ ਵਿਖੇ 150 ਬੂਟੇ ਲਗਵਾਏ ਗਏ।ਇਸ ਸਮੇਂ ਧੂਰੀ ਸ਼ਾਖਾ ਦੇ ਚੀਫ ਮੈਨੇਜਰ ਜਯੋਤੀ ਪ੍ਰਸਾਦ, ਰਾਮ ਬਾਗ ਧੂਰੀ ਦੇ ਪ੍ਰਧਾਨ ਪਵਨ ਗਰਗ, ਮਦਨ ਬਾਂਸਲ, ਰਮੇਸ਼ ਗਰਗ, ਸੰਗਰੂਰ ਦੇ ਲੀਡ ਬੈਂਕ ਮੈਨੇਜਰ ਸੰਜੀਵ ਅਗਰਵਾਲ, ਖੇਤਰੀ ਦਫ਼ਤਰ ਸੰਗਰੂਰ ਸਟਾਫ ਮੈਂਬਰ ਸੰਜੇ ਛਾਬੜਾ ਆਦਿ ਨੇ ਭਾਗ ਲਿਆ।
Punjab Post Daily Online Newspaper & Print Media