ਅੰਮ੍ਰਿਤਸਰ, 31 ਜੁਲਾਈ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦੀਆਂ ਵਿਦਿਆਰਥਣਾਂ ਨੇ ਸੈਮਕੋ (ਸਟਾਕ ਮਾਰਕੀਟ ਐਡਵਾਈਜ਼ਰੀ ਸਰਵਿਸ) ਵਿੱਚ ਪਲੇਸਮੈਂਟ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ।ਕੈਂਪਸ ਪਲੇਸਮੈਂਟ ਡਰਾਈਵ ਵਿੱਚ ਬਿਜ਼ਨਸ ਡਿਵੈਲਪਮੈਂਟ ਐਗਜ਼ੀਕਿਊਟਿਵ ਲਈ ਭਰਤੀ ਪੈਨਲ ਦੁਆਰਾ 8 ਵਿਦਿਆਰਥੀ (4 ਬੀ.ਸੀ.ਏ, 3 ਬੀ.ਕਾਮ ਅਤੇ 1 ਬੀ.ਬੀ.ਏ) ਚੁਣੇ ਗਏ ਸਨ।ਚੋਣ ਪ੍ਰਕਿਰਿਆ ਵਿੱਚ ਐਚ.ਆਰ ਇੰਟਰਵਿਊ ਤੋਂ ਬਾਅਦ ਤਕਨੀਕੀ ਟੈਸਟ ਸ਼ਾਮਲ ਸਨ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ `ਤੇ ਵਧਾਈ ਦਿੱਤੀ ਅਤੇ ਡੀਨ ਪਲੇਸਮੈਂਟ ਮਨੋਜ ਪੁਰੀ ਅਤੇ ਟੀਮ ਦੀ ਸ਼ਲਾਘਾ ਕੀਤੀ।
Check Also
ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ
ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …