ਸੰਗਰੂਰ, 17 ਅਗਸਤ (ਜਗਸੀਰ ਲੌਂਗੋਵਾਲ) – ਆਜ਼ਾਦੀ ਦਿਵਸ ‘ਤੇ ਲਾਈਨ ਕਲੱਬ ਸੰਗਰੂਰ ਗ੍ਰੇਟਰ ਵਲੋਂ ਗੁਰੂ ਅਰਜਨ ਦੇਵ ਕੁਸ਼ਟ ਆਸ਼ਰਮ ਘੁਮਿਆਰ ਬਸਤੀ ਸੰਗਰੂਰ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।ਲਾਇਨ ਕਲੱਬ ਦੇ ਸਾਰੇ ਮੈਂਬਰ ਗੁਰੂ ਅਰਜਨ ਦੇਵ ਕੁਸ਼ਟ ਆਸਰਮ ਇਕੱਠੇ ਹੋਏ।ਕੁਸ਼ਟ ਆਸਰਮ ਦੇ ਸਾਰੇ ਬਸ਼ਿੰਦੇ ਵੀ ਉਨ੍ਹਾਂ ਦੇ ਨਾਲ ਮੌਜ਼ੂਦ ਸਨ।ਕਲੱਬ ਸੈਕਟਰੀ ਲਾਇਨ ਡਾਕਟਰ ਪ੍ਰਿਤਪਾਲ ਸਿੰਘ ਨੇ ਕੁਸ਼ਟ ਆਸਰਮ ਦੇ ਪ੍ਰਧਾਨ ਹਰੀ ਬਹਾਦਰ ਨੇ ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।ਕਲੱਬ ਦੇ ਪ੍ਰਧਾਨ ਲਾਇਨ ਜਸਪਾਲ ਸਿੰਘ ਰਤਨ ਵਲੋਂ ਭਾਰਤੀ ਜਵਾਨਾਂ ਦੀਆਂ ਸ਼ਹਾਦਤਾਂ ਨੂੰ ਯਾਦ ਕੀਤਾ ਗਿਆ।ਐਮ.ਜੇ.ਐਫ ਲਾਇਨ ਸੁਖਮਿੰਦਰ ਸਿੰਘ ਭੱਠਲ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।ਇਸ ਉਪਰੰਤ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।ਲਾਇਨ ਕਲੱਬ ਵਲੋਂ ਕੁਸ਼ਟ ਆਸ਼ਰਮ ਵਿਖੇ ਨੂੰ ਸੇਬ, ਕੇਲੇ, ਲੱਡੂ, ਦਵਾਈਆਂ ਅਤੇ ਸਰਜੀਕਲ ਆਈਟਮਾਂ ਵੰਡੀਆਂ ਗਈਆਂ।ਪ੍ਰੋਗਰਾਮ ਲਈ ਡੋਨੇਸ਼ਨ ਪ੍ਰੋਜੈਕਟ ਚੇਅਰਮੈਨ ਲਾਇਨ ਪਵਨ ਕਾਂਸਲ, ਲਾਇਨ ਡਾਕਟਰ ਪਰਮਜੀਤ ਸਿੰਘ, ਲਾਇਨ ਚਮਨ ਸਿਦਾਨਾ, ਲਾਇਨ ਮੁਕੇਸ਼ ਸ਼ਰਮਾ, ਲਾਇਨ ਕੇਵਲ ਕ੍ਰਿਸ਼ਨ ਗਰਗ, ਲਾਇਨ ਜਸਪਾਲ ਸਿੰਘ ਰਾਣਾ, ਲਾਇਨ ਵਿਸ਼ਾਲ ਛਾਬੜਾ ਅਤੇ ਲਾਇਨ ਡਾਕਟਰ ਪ੍ਰਤਾਪ ਸਿੰਘ ਧਾਲੀਵਾਲ ਵਲੋਂ ਦਿੱਤੀ ਗਈ।
ਇਸ ਮੌਕੇ ਲਾਇਨ ਅਸ਼ੋਕ ਕੁਮਾਰ ਗੋਇਲ, ਲਾਇਨ ਅਮ੍ਰਿਤ ਗਰਗ, ਲਾਇਨ ਜਗਨ ਨਾਥ ਗੋਇਲ, ਲਾਇਨ ਸੰਦੀਪ ਸਿੰਗਲਾ, ਲਾਇਨ ਸ਼ਿਵ ਕੁਮਾਰ ਜ਼ਿੰਦਲ ਅਤੇ ਜ਼ੋਨ ਚੇਅਰਮੈਨ ਲਾਇਨ ਵਿਨੋਦ ਦੀਵਾਨ ਅਤੇ ਵਿਸ਼ਾਲ ਸ਼ਰਮਾ ਹੈਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਬਡਰੁੱਖਾਂ ਹਾਜ਼ਰ ਸਨ।ਸਾਰੇ ਲਾਇਨ ਮੈਂਬਰ ਆਪਣੇ ਆਪਣੇ ਪਰਿਵਾਰਾਂ ਸਮੇਤ ਮੌਜ਼ੂਦ ਰਹੇ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …