ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਵਿਖੇ 3 ਰੋਜ਼ਾ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ ਕਰਵਾਇਆ ਗਿਆ।ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਦੀ ਅਗਵਾਈ ਹੇਠ ਕਰਵਾਏ ਇਸ ਪ੍ਰੋਗਰਾਮ ਮੌਕੇ ਬੀ.ਏ ਬੀ.ਐਡ ਅਤੇ ਬੀ.ਐਸ.ਸੀ ਬੀ.ਐਡ (4 ਸਾਲਾਂ ਇੰਟੈਗ੍ਰੇਟਿਡ) ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਕਾਲਜ ’ਚ ‘ਜੀ ਆਇਆ’ ਕਹਿੰਦਿਆਂ ਇਥੇ ਦਿੱਤੀ ਜਾਣ ਵਾਲੀ ਮਿਆਰੀ ਸਿੱਖਿਆ ਅਤੇ ਵਿਸ਼ੇਸ਼ ਕੋਰਸ ਦੇ ਹਰੇਕ ਬਰੀਕ ਨੁਕਤੇ ਸਬੰਧੀ ਜਾਣੂ ਕਰਵਾਇਆ।ਉਨ੍ਹਾਂ ਵਿਦਿਆਰਥੀਆਂ ਨੂੰ ਕਾਲਜ ’ਚ ਪੂਰੀ ਨਿਸ਼ਠਾ ਅਤੇ ਤਨਦੇਹੀ ਦੇ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ।
ਵਾਈਸ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਪਿੱਛਲੇ ਸਾਲਾਂ ਦੌਰਾਨ ਕੀਤੀਆਂ ਵਿਸ਼ੇਸ਼ ਪ੍ਰਾਪਤੀਆਂ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੀ ਹਰੇਕ ਗਤੀਵਿਧੀ ’ਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ।ਕੋਰਸ ਕੋ-ਆਰਡੀਨੇਟਰ ਡਾ. ਦੀਪਿਕਾ ਕੋਹਲੀ ਨੇ ਵਿਦਿਆਰਥੀਆਂ ਨੂੰ ਬੀ.ਏ ਬੀ.ਐਡ ਅਤੇ ਬੀ.ਐਸ.ਸੀ ਬੀ.ਐਡ ਦੇ ਅਕਾਦਮਿਕ ਅਤੇ ਸਹਿ-ਅਕਾਦਮਿਕ ਮੁਲਾਂਕਣ ਦੇੇ ਵਿਸ਼ੇਸ਼ ਢੰਗਾਂ ਬਾਰੇ ਜਾਣੂ ਕਰਵਾਇਆ।
ਪ੍ਰੋਗਰਾਮ ਆਯੋਜਿਤ ਕਰਨ ’ਚ ਡਾ. ਕੋਹਲੀ, ਡਾ. ਸੁਖਮਨਦੀਪ ਕੌਰ ਅਤੇ ਸ੍ਰੀਮਤੀ ਮਨਯੋਗਿਤਾ ਦੇ ਨਾਲ-ਨਾਲ ਸਟੂਡੈਂਟ ਕੌਸਲ ਦੇ ਵਿਦਿਆਰਥੀ ਮੈਂਬਰ ਸੁਮੀਤ, ਅਵਨੀਤ ਕੌਰ, ਪ੍ਰਭਜੀਤ ਸਿੰਘ, ਜਸ਼ਨਦੀਪ ਕੌਰ ਅਤੇ ਅਲੀਸ਼ਾ ਨੇ ਵਿਸ਼ੇਸ਼ ਯੋਗਦਾਨ ਪਾਇਆ।
Check Also
ਅਕੈਡਮਿਕ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਯੂਕੋ ਬੈਂਕ ਦਾ ਕੀਤਾ ਦੌਰਾ
ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ …