Thursday, November 21, 2024

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ‘ਸਵੱਛਤਾ ਹੀ ਸੇਵਾ’ ਮੁਹਿੰਮ ਸਮਾਪਤ

ਅੰਮ੍ਰਿਤਸਰ, 4 ਅਕਤੂਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦੇ ਐਨ.ਐਸ.ਐਸ ਯੂਨਿਟ ਨੇ ‘ਸਵੱਛਤਾ ਸਵੱਛਤਾ, ਸੰਸਕਾਰ ਸਵੱਛਤਾ’ ਥੀਮ ਤਹਿਤ 17 ਸਤੰਬਰ ਤੋਂ 2 ਅਕਤੂਬਰ ਤੱਕ ਆਯੋਜਿਤ 15 ਰੋਜ਼ਾ ‘ਸਵੱਛਤਾ ਹੀ ਸੇਵਾ’ ਮੁਹਿੰਮ 2024 ਦੇ ਸਮਾਪਤੀ ਸਮਾਰੋਹ ਦਾ ਆਯੋਜਨ ਕੀਤਾ।ਮੁੱਖ ਮਹਿਮਾਨ ਡਾ. ਪੀ.ਐਸ ਗਰੋਵਰ ਡਾਇਰੈਕਟਰ ਮੈਡੀਕਏਡ ਹਸਪਤਾਲ ਅਤੇ ਮਹਿਮਾਨ ਵਜੋਂ ਯੁਨਾਈਟਿਡ ਕਿੰਗਡਮ ਦੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਡਾ. ਰਣਜੀਤ ਅਰੋੜਾ ਨੇ ਸ਼ਿਰਕਤ ਕੀਤੀ।
ਪ੍ਰਿੰਸੀਪਲ ਡਾ. ਪਸ਼ਪਿੰਦਰ ਵਾਲੀਆ ਨੇ ਐਨ.ਐਸ.ਐਸ ਯੂਨਿਟ ਨੂੰ ਇਸ ਮੁਹਿੰਮ ਦਾ ਆਯੋਜਨ ਕਰਨ `ਤੇ ਵਧਾਈ ਦਿੱਤੀ।ਉਹਨਾਂ ਨੇ ਭਾਰਤ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਵਧੇਰੇ ਟਿਕਾਊ ਬਣਾਉਣ ਲਈ ਸਵੱਛਤਾ ਪ੍ਰਤੀ ਨਾਗਰਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਦੀ ਸਖ਼ਤ ਲੋੜ `ਤੇ ਜ਼ੋਰ ਦਿੱਤਾ।ਉਹਨਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਨਾ ਸਿਰਫ ਖੁਦ ਕੂੜਾ ਸੁੱਟਣ ਤੋਂ ਪਰਹੇਜ਼ ਕਰਨ ਤੇ ਦੂਸਰਿਆਂ ਹੋਰਨਾਂ ਨੂੰ ਵੀ ਅਜਿਹਾ ਕਰਨ ਲਈ ਕਹਿਣ।
ਡਾ. ਪੀ.ਐਸ ਗਰੋਵਰ ਨੇ ਕਿਹਾ ਕਿ ਸਿਰਫ਼ ਸਰੀਰ ਦੀ ਹੀ ਨਹੀਂ, ਸਗੋਂ ਮਨ ਅਤੇ ਵਾਤਾਵਰਨ ਦੀ ਵੀ ਸਾਫ਼-ਸਫ਼ਾਈ ਰੱਖਣ ਦੇ ਮਹੱਤਵ `ਤੇ ਜ਼ੋਰ ਦਿੱਤਾ।ਡਾ. ਰਣਜੀਤ ਅਰੋੜਾ ਨੇ ਵਿਦਿਆਰਥੀਆਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ‘ਸਵੱਛਤਾ ਈਸ਼ਵਰ ਦੇ ਅੱਗੇ ਹੈ’ ਦੇ ਮਾਟੋ ਨੂੰ ਅਪਣਾਉਣ ਲਈ ਪ੍ਰੇਰਿਤ ਕਰਕੇ ਸਵੱਛਤਾ ਦੇ ਸੰਦੇਸ਼ ਨੂੰ ਹੋਰ ਮਜ਼ਬੂਤ ਕੀਤਾ।ਐਡਵੋਕੇਟ ਸੁਦਰਸ਼ਨ ਕਪੂਰ ਚੇਅਰਮੈਨ ਸਥਾਨਕ ਪ੍ਰਬੰਧਕ ਕਮੇਟੀ ਨੇ ਸਵੱਛਤਾ ਨੂੰ ਉਤਸ਼਼ਾਹਿਤ ਕਰਨ ਲਈ ਐਨ.ਐਸ.ਐਸ ਯੂਨਿਟ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਲਾਇਬ੍ਰੇਰੀ ਅਤੇ ਹੋਸਟਲ ਵਿੱਚ ਇੱਕ ਕੈਂਪਸ-ਵਿਆਪੀ ਸਫ਼ਾਈ ਅਭਿਆਨ, ਸਵੱਛਤਾ ਅਤੇ ਸਿੰਗਲ-ਯੈਜ਼ ਪਲਾਸਟਿਕ ਨੂੰ ਖਤਮ ਕਰਨ ਬਾਰੇ ਸ਼੍ਰੀਮਤੀ ਸੁਰਭੀ ਸੇਠੀ ਵਲੋਂ ਭਾਸ਼ਣ ਅਤੇ ਡਾ. ਨਿਧੀ ਅਗਰਵਾਲ ਨੇ 17 ਸਸਟੇਨੇਬਲ ਡਿਵੈਲਪਮੈਂਟ ਟੀਚਿਆਂ (ਸ਼ਧਘਸ) `ਤੇ ਆਪਣੇ ਵਿਚਾਰ ਪੇਸ਼ ਕੀਤੇ।ਪੋਸਟਰ-ਮੇਕਿੰਗ, ਕਵਿਤਾ-ਪਾਠ ਅਤੇ ਲੇਖ ਲਿਖਣ ਮੁਕਾਬਲੇ ਵੀ ਕਰਵਾਏ ਗਏ।ਇੱਕ ਨੁੱਕੜ ਨਾਟਕ “ਪ੍ਰਕ੍ਰਿਤੀ ਕੀ ਪੁਕਾਰ-ਵਾਤਾਵਰਨ ਬਚਾਓ” ਵੀ ਖੇਡਿਆ ਗਿਆ।
ਸਮਾਪਤੀ ਸਮਾਰੋਹ ਦੌਰਾਨ ਕੋਰ ਕਾਗਜ਼ ਕਲੱਬ ਅਤੇ ਐਨ.ਐਸ.ਐਸ ਯੂਨਿਟ ਦੇ ਮੈਂਬਰਾਂ ਸਮੇਤ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।ਬੀ. ਕਾਮ ਸਮੈਸਟਰ-5 ਦੀ ਸਪਨਾ ਮਿਸ਼ਰਾ ਨੇ ਸਭ ਤੋਂ ਮਿਹਨਤੀ ਐਨ.ਐਸ.ਐਸ ਵਲੰਟੀਅਰ ਦਾ ਪੁਰਸਕਾਰ ਜਿੱਤਿਆ।
ਇਸ ਮੌਕੇ ਡਾ. ਅਨੀਤਾ ਨਰੇਂਦਰ ਡੀਨ ਕਮਿਊਨਿਟੀ ਡਿਵੈਲਪਮੈਂਟ ਇਨੀਸ਼ੀਏਟਿਵ, ਸ਼੍ਰੀਮਤੀ ਸੁਰਭੀ ਸੇਠੀ ਅਤੇ ਡਾ. ਨਿਧੀ ਅਗਰਵਾਲ, ਐਨ.ਐਸ.ਐਸ ਪ੍ਰੋਗਰਾਮ ਅਫ਼ਸਰ, ਸਟਾਫ਼ ਮੈਂਬਰ ਅਤੇ ਐਨ.ਐਸ.ਐਸ ਵਾਲੰਟੀਅਰ ਵੀ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …