Sunday, January 12, 2025

ਖਾਲਸਾ ਕਾਲਜ ਵਿਖੇ 3 ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 11 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਸਕੂਲ ਆਫ਼ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਨੇ ‘ਇੰਨੋਵੇਟਿੰਗ ਵਿਦ ਸਮਾਰਟ ਡਿਵਾਇਸ ਐਂਡ ਇੰਟੈਲੀਜੈਂਟ ਨੈਟਵਰਕਸ’ ਵਿਸ਼ੇ ’ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਇੰਟਰਨੈਟ ਆਫ ਥਿੰਗਜ਼ ‘ਤੇ 3 ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਕਾਲਜ ਦੇ ਕਾਰਜ਼ਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਇਆ ਇਹ ਪ੍ਰੋਗਰਾਮ ਕ੍ਰਿਟਾਇਲ਼ ਕੰਪਨੀ ਬੰਗਲੋਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।
ਇਸ ਪ੍ਰੋਗਰਾਮ ਦੇ ਅਖੀਰਲੇ ਦਿਨ ਪ੍ਰਿੰ: (ਡਾ.) ਕਾਹਲੋਂ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਦਾ ਸਕੂਲ ਆਫ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਦੇ ਮੁਖੀ ਡਾ. ਹਰਭਜਨ ਸਿੰਘ ਰੰਧਾਵਾ ਨੇ ਪੌਦਾ ਦੇ ਕੇ ਸਵਾਗਤ ਕੀਤਾ।ਪ੍ਰਿੰ: ਡਾ. ਕਾਹਲੋਂ ਅਤੇ ਡਾ. ਰੰਧਾਵਾ ਨੇ ਕ੍ਰਿਟਾਇਲ਼ ਕੰਪਨੀ, ਬੰਗਲੋਰ ਦੇ ਰਿਸੋਰਸ ਪਰਸਨ ਵਿਸ਼ਾਲ ਸੁਧਾਕਰ ਪਾਟਿਲ ਨੂੰ ਕੀਮਤੀ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।ਪ੍ਰਿੰ: ਡਾ. ਕਾਹਲੋਂ ਨੇ ਕਿਹਾ ਕਿ ਇਸ ਤਰਾਂ ਦੇ ਪ੍ਰੋਗਰਾਮ ਡਿਜ਼ੀਟਲ ਸਿਖਲਾਈ ਨੂੰ ਗ੍ਰਹਿਣ ਕਰਨ ਅਤੇ ਹੱਥੋ-ਹੱਥ ਸਿੱਖਣ ਦੇ ਅਨੁਭਵ ਪ੍ਰਦਾਨ ਕਰਨ ਲਈ ਜਰੂਰੀ ਹਨ।
ਡਾ. ਰੰਧਾਵਾ ਨੇ ਉਕਤ ਪ੍ਰੋਗਰਾਮ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਪ੍ਰੋਗਰਾਮ ਦਾ ਮਕਸਦ ਅਧਿਆਪਕਾਂ ਨੂੰ ਏ.ਆਈ ਅਤੇ ਆਈ.ਓ.ਟੀ ’ਚ ਹੋ ਰਹੀਆਂ ਤਾਜ਼ਾ ਖੋਜ਼ਾਂ ਅਤੇ ਪ੍ਰੋਗਿਕ ਵਰਤੋਂ ਬਾਰੇ ਜਾਣਕਾਰੀ ਦੇਣਾ ਹੈ।ਪ੍ਰੋਗਰਾਮ ਦਾ ਅੰਤ ਸਵਾਲ ਜਵਾਬ ਦੇ ਸ਼ੈਸ਼ਨ ਨਾਲ ਹੋਇਆ ਜਿਸ ’ਚ ਭਾਗੀਦਾਰਾਂ ਨੇ ਆਪਣੇ ਪ੍ਰਸ਼ਨ ਉਠਾਏ ਅਤੇ ਕੀਮਤੀ ਵਿਚਾਰ ਸਾਂਝੇ ਕੀਤੇ।ਡਾ. ਅਨੁਰੀਤ ਕੌਰ ਨੇ ਸਮੂਹ ਸਪੀਕਰਾਂ ਅਤੇ ਭਾਗ ਲੈਣ ਵਾਲੇ ਅਧਿਆਪਕਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਪ੍ਰਿੰ: ਡਾ. ਕਾਹਲੋਂ ਨੇ ਹਿੱਸਾ ਲੈਣ ਵਾਲੇ ਅਧਿਆਪਕਾਂ ਨੂੰ ਪ੍ਰਮਾਣ ਪੱਤਰ ਦੇ ਕੇ ਪ੍ਰੋਗਰਾਮ ਦੀ ਸਮਾਪਤੀ ਕੀਤੀ।

Check Also

ਬਾਬਾ ਮੋਤੀ ਰਾਮ ਮਹਿਰਾ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਸੰਗਰੂਰ, 11 ਜਨਵਰੀ (ਜਗਸੀਰ ਲੌਂਗੋਵਾਲ) – ਸਥਾਨਕ ਬਾਬਾ ਮੋਤੀ ਰਾਮ ਮਹਿਰਾ ਵੈਲਫੇਅਰ ਸੁਸਾਇਟੀ ਵਲੋਂ ਸ਼ਹੀਦ …