ਸੰਗਰੂਰ, 16 ਜਨਵਰੀ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਢੋਟੀਆਂ ਵਿਖੇ ਲੋਹੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ।ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਸ ਵਿੱਚ ਭਾਗ ਲਿਆ।ਤਿਉਹਾਰ ਦੀ ਸ਼ੁਰੂਆਤ ਅਧਿਆਪਕਾ ਸ਼੍ਰੀਮਤੀ ਸਤਿੰਦਰ ਕੌਰ ਦੁਆਰਾ ਲੋਹੜੀ ਦੇ ਇਤਿਹਾਸ ਅਤੇ ਮਹੱਤਵ ਬਾਰੇ ਜਾਣਕਾਰੀ ਸਾਂਝੀ ਕਰਕੇ ਕੀਤੀ।ਉਹਨਾਂ ਦੱਸਿਆ ਕਿ ਲੋਹੜੀ ਦੀ ਸਭ ਤੋਂ ਮਸ਼ਹੂਰ ਕਥਾ ਦੁੱਲਾ ਭੱਟੀ ਨਾਲ ਸਬੰਧਿਤ ਹੈ, ਜੋ ਮੁਗਲ ਸਮੇਂ ਦਾ ਇੱਕ ਪੰਜਾਬੀ ਬਹਾਦਰ ਸੀ।ਦੁੱਲਾ ਭੱਟੀ ਗਰੀਬਾਂ ਅਤੇ ਮਹਿਲਾਵਾਂ ਦੀ ਰੱਖਿਆ ਕਰਦਾ ਸੀ।ਉਸ ਦੇ ਸਮਰਪਣ ਅਤੇ ਬਹਾਦਰੀ ਦੀ ਯਾਦ ਵਿੱਚ ਲੋਹੜੀ ਮਨਾਈ ਜਾਂਦੀ ਹੈ।ਵਿਦਿਆਰਥੀਆਂ ਨੇ ਲੋਹੜੀ ਦੀ ਕਥਾ ਸੁਣੀ ਅਤੇ ਇਸ ਦੇ ਸਭਿਆਚਾਰਕ ਅਤੇ ਅਧਿਆਤਮਿਕ ਪਹਿਲੂਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ।ਬੱਚਿਆਂ ਨੇ ਵੱਖ-ਵੱਖ ਪ੍ਰਸ਼ਨ ਕੀਤੇ ਅਤੇ ਅਧਿਆਪਕਾਂ ਨੇ ਉਨ੍ਹਾਂ ਦੇ ਸੰਤੋਸ਼ਜਨਕ ਉੱਤਰ ਦਿੱਤੇ।ਇਸ ਤੋਂ ਬਾਅਦ, ਸਕੂਲ ਦੇ ਮੈਦਾਨ ਵਿੱਚ ਭੁੱਗਾ ਬਾਲਿਆ ਗਿਆ ਅਤੇ ਵਿਦਿਆਰਥੀਆਂ ਵਿੱਚ ਗੱਚਕ, ਮੁੰਗਫਲੀ ਅਤੇ ਫੁੱਲੇ ਵੰਡੇ ਗਏ।ਅਕੈਡਮੀ ਦੇ ਮੁੱਖ-ਅਧਿਆਪਿਕਾ ਸ਼੍ਰੀਮਤੀ ਰਮਨਦੀਪ ਕੌਰ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ ਅਤੇ ਉਨ੍ਹਾਂ ਨੂੰ ਸਭਿਆਚਾਰ ਤੇ ਰੀਤੀ-ਰਿਵਾਜ਼ਾਂ ਨਾਲ ਜੁੜੇ ਰਹਿਣ ਦੀ ਪ੍ਰੇਰਣਾ ਦਿੱਤੀ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …