ਸੰਗਰੂਰ, 21 ਜਨਵਰੀ (ਜਗਸੀਰ ਲੌਂਗੋਵਾਲ) – ਸੰਗਰੂਰ ਨਗਰ ਕੌਂਸਲ ਦੀਆਂ ਹੋਈਆਂ ਚੋਣਾਂ ਵਿੱਚ ਸਥਾਨਕ ਵਾਰਡ ਨੰਬਰ 17 ਦੇ ਉਮੀਦਵਾਰ ਰਿਤੂ ਕੰਡਾ ਵਲੋਂ ਜਿੱਤ ਪ੍ਰਾਪਤ ਹੋਣ ਦੀ ਖੁਸ਼ੀ ਵਿੱਚ ਸ਼ੁਕਰਾਨਾ ਸਮਾਗਮ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਵਿਖੇ ਕਰਵਾਇਆ ਗਿਆ।ਇਸਤਰੀ ਸਤਿਸੰਗ ਸਭਾ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਕੀਤਾ ਗਿਆ।ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਰਵਿੰਦ ਖੰਨਾ, ਧਰਮਿੰਦਰ ਦੁੱਲਟ ਜਿਲ੍ਹਾ ਪ੍ਰਧਾਨ, ਸਰਜੀਵਨ ਜ਼ਿੰਦਲ, ਮਿੰਕੂ ਜਵੰਦਾ ਚੇਅਰਮੈਨ ਇਨਫੋਟੈਕ, ਅਮਰਜੀਤ ਸਿੰਘ ਟੀਟੂ ਡਾਇਰੈਕਟਰ ਕੋਆਪਰੇਟਿਵ ਬੈਂਕ ਨੇ ਪਹੁੰਚ ਕੇ ਕੰਡਾ ਪਰਿਵਾਰ ਨੂੰ ਵਧਾਈਆਂ ਦਿੱਤੀਆਂ।ਸੁਰਿੰਦਰ ਪਾਲ ਸਿੰਘ ਸਿਦਕੀ ਅਤੇ ਰਾਜ ਕੁਮਾਰ ਅਰੋੜਾ ਨੇ ਰਿਤੂ ਕੰਡਾ ਦੇ ਪਤੀ ਹੈਪੀ ਕੰਡਾ ਨੂੰ ਵੱਡੀ ਜਿੱਤ ‘ਤੇ ਵਧਾਈ ਦਿੱਤੀ।ਆਪ ਨੇ ਆਸ ਪ੍ਰਗਟ ਕੀਤੀ ਕਿ ਰਿਤੂ ਕੰਡਾ ਵਾਰਡ ਦੇ ਨਿਵਾਸੀਆਂ ਦੀ ਬੇਹਤਰੀ ਲਈ ਅਤੇ ਮੁਹੱਲੇ ਦੇ ਵਿਕਾਸ ਲਈ ਆਪਣੀ ਜਿੰਮੇਵਾਰੀ ਨੂੰ ਸੁਯੋਗ ਢੰਗ ਨਾਲ ਨਿਭਾਉਣਗੇ।ਗੁਰਦੁਆਰਾ ਸਾਹਿਬ ਵੱਲੋਂ ਭਾਈ ਸਤਵਿੰਦਰ ਸਿੰਘ ਭੋਲਾ ਹੈਡ ਗ੍ਰੰਥੀ, ਕੁਲਬੀਰ ਸਿੰਘ ਖਜ਼ਾਨਚੀ, ਬੀਬੀ ਬਲਵੰਤ ਕੌਰ ਪ੍ਰਧਾਨ ਇਸਤਰੀ ਸਤਿਸੰਗ ਸਭਾ, ਸੰਤੋਸ਼ ਕੌਰ ਵਲੋਂ ਰਿਤੂ ਕੰਡਾ ਅਤੇ ਹੈਪੀ ਕੰਡਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਹੈਪੀ ਕੰਡਾ ਨੇ ਵਾਰਡ ਨਿਵਾਸੀਆਂ ਵਲੋਂ ਉਨਾਂ ਨੂੰ ਵੱਡੀ ਜਿੱਤ ਦਿਵਾਉਣ ਲਈ ਧੰਨਵਾਦ ਕੀਤਾ।ਇਸ ਮੌਕੇ ਵੱਖ-ਵੱਖ ਵਾਰਡਾਂ ਵਿੱਚੋਂ ਜਿੱਤੇ ਉਮੀਦਵਾਰ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਹਾਜ਼ਰ ਸਨ।
ਇਸ ਮੌਕੇ ਨੱਥੂ ਲਾਲ ਢੀਂਗਰਾ, ਇਕਬਾਲਜੀਤ ਸਿੰਘ ਪੂਨੀਆ, ਰਿਪੂਦਮਨ ਸਿੰਘ ਢਿੱਲੋਂ, ਹਰਮਨਦੀਪ ਕੌਰ, ਰਵੀ ਚਾਵਲਾ, ਵਿਜੈ ਲੰਕੇਸ਼, ਸਤਿੰਦਰ ਸੈਣੀ, ਪਰਮਿੰਦਰ ਪਿੰਕੀ, ਜੋਤੀ ਗਾਬਾ, ਜਗਜੀਤ ਕਾਲਾ, ਹਰਬੰਸ ਲਾਲ ਸਮੇਤ ਅਰੋੜਾ ਮਹਾਂ ਸਭਾ ਨੇ ਪ੍ਰਧਾਨ ਡਾਕਟਰ ਮਹਿੰਦਰ ਬਾਬਾ, ਹਰੀਸ਼ ਟੁਟੇਜਾ, ਪੂਰਨ ਚੰਦ ਸ਼ਰਮਾ, ਵਿਜੈ ਸਾਹਨੀ, ਐਨ.ਡੀ ਸਿੰਗਲਾ, ਹਰੀਸ਼ ਅਰੋੜਾ, ਘਨਸ਼ਿਆਮ, ਬਿੰਦਰ ਬਾਂਸਲ, ਹਰਜੀਤ ਸਿੰਘ ਸਿੱਧੂ, ਨੰਦ ਲਾਲ ਅਰੋੜਾ, ਹਨੀ ਗਾਬਾ, ਪਰਵੀਨ ਗਰੋਵਰ, ਦੀਪੂ, ਸੰਦੀਪ, ਪੰਕਜ਼, ਦੀਪਕ, ਮਨੀ, ਸਨੀ ਆਦਿ ਨੇ ਕੰਡਾ ਪਰਿਵਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ।