Monday, July 28, 2025
Breaking News

ਛੀਨਾ ਨੇ ਕੇਂਦਰੀ ਬਜ਼ਟ ਨੂੰ ਪ੍ਰਗਤੀਸ਼ੀਲ ਮੱਧ ਵਰਗ ਲਈ ਦੱਸਿਆ ਲਾਹੇਵੰਦ

ਅੰਮ੍ਰਿਤਸਰ, 1 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਕੇਂਦਰੀ ਬਜ਼ਟ ਨੂੰ ਵਿਕਾਸ-ਮੁਖੀ, ਮੱਧ ਵਰਗ ਸਮੇਤ ਸਮੂਹ ਵਰਗਾਂ ਲਈ ਲਾਹੇਵੰਦ ਦੱਸਦਿਆਂ ਕਿਹਾ ਕਿ ਇਹ ਬਜ਼ਟ ਚਾਰੇ ਪਾਸੇ ਆਰਥਿਕ ਖੁਸ਼ਹਾਲੀ ’ਚ ਨਵੀਂ ਜਾਨ ਪਾਵੇਗਾ।ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਨਕਮ ਟੈਕਸ ਦੀ ਮੌਜ਼ੂਦਾ ਛੂਟ 7 ਲੱਖ ਰੁਪਏ ਤੋਂ ਵਧਾ ਕੇ 12 ਲੱਖ ਰੁਪਏ ਕਰਕੇ ਤਨਖਾਹਦਾਰ ਵਰਗ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਰਾਹਤ ਪ੍ਰਦਾਨ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਆਰਥਿਕ ਵਿਕਾਸ ’ਚ ਸਹਾਇਤਾ ਕਰੇਗਾ ਅਤੇ ਸਮਾਜ ਦੇ ਇਕ ਵੱਡੇ ਵਰਗ ਨੂੰ ਵਿੱਤੀ ਵਧਾਵਾ ਦੇਵੇਗਾ।
ਛੀਨਾ ਨੇ ਬਜ਼ਟ ਦੇ ਰੱਖਿਆ, ਬੁਨਿਆਦੀ ਢਾਂਚੇ, ਉਦਯੋਗ ਅਤੇ ਖੇਤੀਬਾੜੀ ’ਤੇ ਧਿਆਨ ਕੇਂਦਰਿਤ ਕਰਨ ਦੀ ਵੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਮੈਡੀਕਲ ਸਿੱਖਿਆ ਜੋ ਕਿ ਸਮੇਂ ਦੀ ਲੋੜ ਹੈ, ਨੂੰ ਅਗਲੇ ਕੁੱਝ ਸਾਲਾਂ ’ਚ ਦੇਸ਼ ਦੇ ਮੈਡੀਕਲ ਕਾਲਜਾਂ ’ਚ 75000 ਤੋਂ ਵੱਧ ਸੀਟਾਂ ਜੋੜਨ ਦੇ ਵੱਡੇ ਟੀਚੇ ਵੀ ਅਲਾਟ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਕੇਂਦਰੀ ਬਜ਼ਟ ’ਚ ਕਿਸਾਨਾਂ ’ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ ਹੈ ਅਤੇ ਕਿਸਾਨਾਂ ਲਈ ਕ੍ਰੈਡਿਟ ਕਾਰਡ ਮਿਆਦ ਨੂੰ ਵਧਾ ਕੇ 5 ਲੱਖ ਰੁਪਏ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਫਸਲਾਂ ਦੇ ਬੀਮੇ ਤੋਂ ਇਲਾਵਾ ਫਸਲਾਂ ਦੀ ਵਿਭਿੰਨਤਾ ਅਤੇ ਡਿਜ਼ੀਟਲ ਮੈਪਿੰਗ ਵੀ ਇੱਕ ਸਲਾਹੁਣਯੋਗ ਕਦਮ ਹੈ।
ਛੀਨਾ ਨੇ ਕਿਹਾ ਕਿ ਹੁਨਰ ਵਿਕਾਸ ’ਤੇ ਕੇਂਦ੍ਰਿਤ ਨਵੇਂ ਵਿੱਦਿਅਕ ਪ੍ਰੋਜੈਕਟ ਸ਼ਲਾਘਾਯੋਗ ਹਨ।ਉਨ੍ਹਾਂ ਕਿਹਾ ਕਿ ਭਾਰਤ ਨੂੰ ਵਿਕਾਸ ਦੇ ਨਵੇਂ ਰਾਹ ’ਤੇ ਲੈ ਜਾਣਗੇ।ਸਮਾਜ ਦੇ ਗਰੀਬ ਵਰਗ ਅਤੇ ਆਮ ਤੌਰ ’ਤੇ ਔਰਤਾਂ ਲਈ ਕਈ ਯੋਜਨਾਵਾਂ ਹਨ।ਛੀਨਾ ਨੇ ਕਿਹਾ ਕਿ ਆਈ.ਟੀ ਸੇਵਾ ਖੇਤਰ, ਡਿਜ਼ੀਟਲ ਸੇਵਾਵਾਂ ਅਤੇ ਆਮ ਤੌਰ ’ਤੇ ਉਦਯੋਗਾਂ ’ਤੇ ਜ਼ੋਰ ਦੇਣ ਨਾਲ ਅਰਥਵਿਵਸਥਾ ਨੂੰ ਹੁਲਾਰਾ ਮਿਲੇਗਾ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …