ਅੰਮ੍ਰਿਤਸਰ, 19 ਮਾਰਚ (ਸੁਖਬੀਰ ਸਿੰਘ) – ਭਾਰਤੀ ਫ਼ੌਜ ਵਲੋਂ ਅਗਨੀਵੀਰ ਦੀ ਭਰਤੀ ਲਈ ਕਾਮਨ ਐਂਟਰੈਂਸ ਪ੍ਰੀਖਿਆ (ਸੀ.ਈ.ਈ) 2025 ਦਾ ਨੋਟੀਫੀਕੇਸ਼ਨ ਜਾਰੀ ਕੀਤਾ ਗਿਆ ਹੈ।ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਮੇਜਰ ਅਮਿਤ ਸਰੀਨ ਨੇ ਦੱਸਿਆ ਕਿ ਅਗਨੀਵੀਰ ਜਨਰਲ ਡਿਊਟੀ, ਟੈਕਨੀਕਲ, ਅਸਿਸਟੈਂਟ, ਟਰੇਡਮੈਨ, ਜੇ.ਸੀ.ਓ ਅਤੇ ਹੋਰ ਸ਼੍ਰੇਣੀਆਂ ਦੀ ਭਰਤੀ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰੀਕ੍ਰਿਆ 10 ਅਪ੍ਰੈਲ ਤੱਕ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਅਗਨੀਵੀਰ ਦੀ ਭਰਤੀ ਲਈ ਪ੍ਰੀਖਿਆ ਜੂਨ 2025 ਵਿੱਚ ਲਈ ਜਾਵੇਗੀ ਅਤੇ ਦਰਸਾਈਆਂ ਅਸਾਮੀਆਂ ਲਈ ਯੋਗਤਾ ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਪਾਸ ਹੈ, ਜਦੋਂਕਿ ਅਗਨੀਵੀਰ ਜਨਰਲ ਡਿਊਟੀ, ਟੈਕਨੀਕਲ, ਅਸਿਸਟੈਂਟ, ਟਰੇਡਮੈਨ ਦੀ ਅਸਾਮੀ ਲਈ ਉਮਰ ਹੱਦ 17.5 ਸਾਲ ਤੋਂ 21 ਸਾਲ ਹੋਣੀ ਚਾਹੀਦੀ ਹੈ।ਆਰਮੀ ਭਰਤੀ ਦਫ਼ਤਰ ਅੰਮ੍ਰਿਤਸਰ ਦੇ ਅਫਸਰ ਕਰਨਲ ਚੇਤਨ ਪਾਂਡੇ ਨੇ ਕਿਹਾ ਕਿ ਅਗਨੀਵੀਰ ਭਰਤੀ ਦੇ ਚਾਹਵਾਨ ਪ੍ਰਾਰਥੀ ਕੈਂਟ ਦਫਤਰ ਵਿੱਚ ਪਹੁੰਚ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ’ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਅਗਨੀਵੀਰ ਦੀ ਭਰਤੀ ਲਈ ਵਿਭਾਗ ਦੀ ਵੈਬਸਾਈਟ https://joinindianarmy.nic.in/ `ਤੇ ਅਪਲਾਈ ਕਰ ਸਕਦੇ ਹਨ।ਇਸ ਤੋਂ ਇਲਾਵਾ ਜਿਲ੍ਹਾ ਰੁਜ਼ਗਾਰ ਅਫ਼ਸਰ ਮੁਕੇਸ਼ ਸਰੰਗਲ ਨੇ ਦੱਸਿਆ ਕਿ ਭਰਤੀ ਹੋਣ ਦੇ ਨੌਜਵਾਨਾਂ ਲਈ ਸੀ-ਪਾਈਟ ਕੈਂਪ ਰਾਣੀਕੇ ਅੰਮ੍ਰਿਤਸਰ ਵਿਖੇ ਮੁਫ਼ਤ ਲਿਖਤੀ ਤੇ ਫਿਜ਼ੀਕਲ ਟੈਸਟ ਦੀ ਤਿਆਰੀ ਕਰਵਾਈ ਜਾਂਦੀ ਹੈ ਤੇ ਸਿੱਖਿਆਰਥੀਆਂ ਨੂੰ ਰਿਹਾਇਸ਼ ‘ਤੇ ਖਾਣਾ ਮੁਫ਼ਤ ਦਿੱਤਾ ਜਾਂਦਾ ਹੈ ਅਤੇ ਟਰੇਨਿੰਗ ਲਈ ਕੋਈ ਵੀ ਫ਼ੀਸ ਚਾਰਜ਼ ਨਹੀਂ ਕੀਤੀ ਜਾਂਦੀ ਹੈ।ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਅੰਮ੍ਰਿਤਸਰ ਦੇ ਹੈਲਪਲਾਈਨ ਨੰਬਰ 9915789068 ਉਪਰ ਸੰਪਰਕ ਕੀਤਾ ਜਾ ਸਕਦਾ ਹੈ।
Check Also
ਪ੍ਰਸਿੱਧ ਕੰਪਨੀਆਂ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 30 ਵਿਦਿਆਰਥੀਆਂ ਦੀ ਨੌਕਰੀਆਂ ਲਈ ਚੋਣ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਦੂਰਦਰਸ਼ੀ ਅਗਵਾਈ …