ਅੰਮ੍ਰਿਤਸਰ, 20 ਮਾਰਚ (ਦੀਪ ਦਵਿੰਦਰ ਸਿੰਘ) – ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਸ਼ੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਵਿਸ਼ਵ
ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਵੱਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ 25ਵਾਂ 10 ਦਿਨਾਂ ਰਾਸ਼ਟਰੀ ਰੰਗਮੰਚ ਉਤਸਵ ਦੇ ਛੇਵੇਂ ਦਿਨ ਅਭਿਨਵ ਰੰਗ ਮੰਡਲ ਊਜੈਨ ਦੀ ਟੀਮ ਵੱਲੋਂ ਅਗਾਥਾ ਕ੍ਰਿਸਟੀ ਦੁਆਰਾ ਲਿਖਿਆ ਤੇ ਪ੍ਰਿਤਪਾਲ ਰੁਪਾਣਾ ਦੁਆਰਾ ਅਨੁਵਾਦ ਅਤੇ ਸ਼ਰਦ ਸ਼ਰਮਾ ਦੁਆਰਾ ਨਿਰਦੇਸ਼ਿਤ ਕੀਤਾ ਨਾਟਕ ‘ਚੂਹੇਦਾਨੀ’ (ਦਾ ਮਾਊਸ ਟੈ੍ਰਪ) ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਪੇਸ਼ ਕੀਤਾ ਗਿਆ।
ਚੂਹੇਦਾਨੀ (ਦਾ ਮਾਊਸ ਟੈ੍ਰਪ) ਅਗਾਥਾ ਕ੍ਰਿਸਟੀ ਦਾ ਪ੍ਰਸਿੱਧ ਅੰਗੇ੍ਰਜ਼ੀ ਨਾਟਕ ਹੈ।ਜਿਸ ਦੇ 1953 ਤੋਂ ਲੈ ਕੇ 2019 ਤੱਕ 25800 ਤੋਂ ਵੱਧ ਪ੍ਰਦਰਸ਼ਨ ਹੋ ਚੁੱਕੇ ਹਨ।ਨਾਟਕ ਇੱਕ ਮਰਡਰ ਮਿਸਟਰੀ ਹੈ।ਜਿਸ ਦੇ ਅੰਤ ਵਿੱਚ ਭੇਤ ਖੁੱਲਦਾ ਹੈ।ਨਾਟਕ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਖੇਡੇ ਜਾਣ ਵਾਲਾ ਨਾਟਕ ਹੈ।ਨਾਟਕ ਵਿੱਚ ਹੀਨਾ ਵਾਸੇਨ, ਮੋਨਿਕਾ ਸ਼ਰਮਾ, ਭੂਸ਼ਣ ਜੈਨ, ਰੁਬਲ ਸ਼ਰਮਾ, ਸ਼ੀਤਲ ਅਰੋੜਾ, ਮੀਨਾ ਜੈਨ, ਸਚਿੰਤਾ ਭਾਵਸਾਰ, ਯਾਸਮਿਨ ਸਿਦਿਕੀ, ਸਚਿਨ ਸ਼ਰਮਾ, ਆਨੰਦ ਸਿੰਘ, ਵਿਸ਼ਲ ਮਹਿਤਾ, ਅਕਿੰਤ ਦਾਸ ਆਦਿ ਕਲਾਕਾਰਾਂ ਨੇ ਆਪਣੀ ਦਮਦਾਰ ਅਦਾਕਾਰੀ ਪੇਸ਼ ਕੀਤੀ।
ਇਸ ਮੌਕੇ ਨਾਟਕ ਦੇਖਣ ਲਈ ਮੁੱਖ ਮਹਿਮਾਨ ਵਜੋਂ ਸਾਬਕਾ ਵਿਧਾਇਕ ਸੁਨੀਲ ਦੱਤੀ ਨੇ ਸ਼ਿਰਕਤ ਕੀਤੀ।ਉਨ੍ਹਾਂ ਨਾਲ ਸ਼਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਸਕੱਤਰ ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ ਸਮੇਤ ਨਾਟ ਪ੍ਰੇਮੀ ਹਾਜ਼ਰ ਸਨ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media