ਸੰਗਰੂਰ, 22 ਮਈ (ਜਗਸੀਰ ਲੌਂਗੋਵਾਲ) – ਹਾਲ ਹੀ ਵਿੱਚ ਐਲਾਨੇ ਗਏ ਸੀ.ਬੀ.ਐਸ.ਈ ਬੋਰਡ ਦੇ ਦਸਵੀਂ ਕਲਾਸ ਦੇ ਨਤੀਜਿਆਂ ਵਿੱਚ ਸੁਨਾਮ ਨਿਵਾਸੀ ਅਤੇ ਸੰਗਰੂਰ ਸਥਿਤ ਲਿਟਲ ਫਲਾਵਰ ਕਾਨਵੈਂਟ ਸਕੂਲ ਦੇ ਵਿਦਿਆਰਥੀ ਮੌਲਿਕ ਜੈਨ ਨੇ 500 ਵਿੱਚੋਂ 492 ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਦੂਜਾ ਸਥਾਨ ਹਾਸਲ ਕਰ ਲਿਆ ਹੈ।ਇਸ ਉਪਲਬਧੀ ਨੇ ਸਿਰਫ਼ ਸਕੂਲ ਹੀ ਨਹੀਂ, ਸਗੋਂ ਪੂਰੇ ਸੁਨਾਮ ਸ਼ਹਿਰ ਦਾ ਮਾਣ ਵਧਾਇਆ ਹੈ।ਮੌਲਿਕ ਦੇ ਘਰ ਵਿੱਚ ਖੁਸ਼ੀਆਂ ਦੀ ਲਹਿਰ ਦੌੜ ਰਹੀ ਹੈ।ਮੌਲਿਕ ਦੇ ਦਾਦਾ ਰਾਮ ਸਰੂਪ ਜੈਨ, ਚਾਚਾ ਗਗਨ ਜੈਨ ਅਤੇ ਪਿਤਾ ਹਰੀਸ਼ ਜੈਨ ਨੇ ਆਪਣੇ ਪੁੱਤਰ ਦੀ ਇਸ ਉਪਲੱਬਧੀ `ਤੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ ਮੌਲਿਕ ਦੀ ਮਿਹਨਤ ਨੇ ਪਰਿਵਾਰ ਦਾ ਸਿਰ ਉੱਚਾ ਕਰ ਦਿੱਤਾ ਹੈ।ਮਾਂ ਮੇਨਕਾ ਰਾਣੀ ਅਤੇ ਚਾਚੀ ਪ੍ਰੀਤੀ ਜੈਨ ਨੇ ਵੀ ਵਧਾਈਆਂ ਸਵੀਕਾਰ ਕਰਦਿਆਂ ਖੁਸ਼ੀ ਨਾਲ ਝੂਮਦਿਆਂ ਨਜ਼ਰ ਆਈਆਂ।ਮੌਲਿਕ ਜੈਨ ਨੇ ਦੱਸਿਆ ਕਿ ਉਹ ਭਵਿੱਖ ਵਿੱਚ ਕਾਨੂੰਨ ਦੀ ਪੜ੍ਹਾਈ ਕਰਕੇ ਜੱਜ ਬਣਨਾ ਚਾਹੁੰਦਾ ਹੈ ਤਾਂ ਜੋ ਨਿਆਂ ਦੇ ਰਾਹੀਂ ਦੇਸ਼ ਦੀ ਸੇਵਾ ਕਰ ਸਕੇ।ਸਥਾਨਕ ਸਮਾਜਿਕ ਸਰਗਰਮੀਆਂ ਨਾਲ ਜੁੜੇ ਪ੍ਰਮੁੱਖ ਸ਼ਖਸੀਅਤਾਂ ਆਨੰਦ ਵਿਹਾਰ ਕਾਲੋਨੀ ਦੇ ਪ੍ਰਧਾਨ ਅਮਰ ਨਾਥ ਬਾਂਸਲ (ਬਿੱਟੂ ਪੰਸਾਰੀ), ਰੋਟਰੀ ਕਲੱਬ ਦੇ ਪ੍ਰਧਾਨ ਸੰਦੀਪ ਗਰਗ, ਨੇਤਰ ਬੈਂਕ ਕਮੇਟੀ ਦੇ ਜਰਨਲ ਸਕੱਤਰ ਪ੍ਰਮੋਦ ਕੁਮਾਰ ਨੀਟੂ ਅਤੇ ਹੀਰਤ ਗੋਇਲ ਨੇ ਵੀ ਮੌਲਿਕ ਦੀ ਸਫਲਤਾ `ਤੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …