Tuesday, March 17, 2026

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਸਰਕੇ ਤੋਂ ਨਗਰ ਕੀਰਤਨ ਅਯੋਜਿਤ

PPN1401201516
ਛੇਹਰਟਾ, 14 ਜਨਵਰੀ (ਕੁਲਦੀਪ ਸਿੰਘ ਨੋਬਲ) – ਪਿੰਡ ਬਾਸਰਕੇ ਸਥਿਤ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਕੱਢਿਆਂ ਗਿਆ।ਪ੍ਰਧਾਨ ਅਵਤਾਰ ਦੀ ਦੇਖ-ਰੇਖ ‘ਚ ਅਣੋਜਿਤ ਨਗਰ ਕੀਰਤਨ ਨੂੰ ਸਰਪੰਚ ਸਵਿੰਦਰ ਸਿੰਘ ਤੇ ਸਰਪੰਚ ਕਸ਼ਮੀਰ ਸਿੰਘ ਵਲੋਂ ਪੰਜ ਪਿਆਰਿਆਂ ਨੂੰ ਸਨਮਾਨਿਤ ਕਰਕੇ ਰਵਾਨਾ ਕੀਤਾ। ਇਹ ਨਗਰ ਕੀਰਤਨ ਪਿੰਡ ਬਾਸਰਕੇ ਤੋਂ ਸ਼ੁਰੂ ਹੋ ਕੇ ਗੁਮਾਨਪੁਰਾ, ਬੀਐਸਐਫ, ਮੀਰੀ ਪੀਰੀ ਅਕੈਡਮੀ, ਸੰਨ ਸਾਹਿਬ ਰੌਡ ਤੋਂ ਹੁੰਦਾ ਹੋਇਆ ਵਾਪਿਸ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ।ਨਗਰ ਕੀਰਤਨ ਦਾ ਜਗਾ-ਜਗਾ ‘ਤੇ ਸ਼ਰਧਾਲੂਆਂ ਵਲੋਂ ਸਵਾਗਤੀ ਗੇਟ ਬਣਾ ਕੇ ਸਵਾਗਤ ਕੀਤਾ ਗਿਆ ਤੇ ਅਤੱਟ ਲੰਗਰ ਵਰਤਾਇਆ ਗਿਆ।ਇਸ ਮੋਕੇ ਸਰਪੰਚ ਸਵਿੰਦਰ ਸਿੰਘ ਤੇ ਸਰਪੰਚ ਕਸ਼ਮੀਰ ਸਿੰਘ, ਕਸ਼ਮੀਰ ਸਿੰਘ ਮੁਹਾਵਾ, ਜਗਤਾਰ ਸਿੰਘ, ਵਰਿਆਮ ਸਿੰਘ, ਧਿਆਨ ਸਿੰਘ, ਹੀਰਾ ਸਿੰਘ, ਸਤਪਾਲ ਸਿੰਘ ਫੋਜੀ, ਸੁਰਜੀਤ ਸਿੰਘ ਗੌਰਾ, ਗ੍ਰੰਥੀ ਜਨਕ ਸਿੰਘ, ਬਾਬਾ ਗੋਰਾ ਸਿੰਘ, ਗੁਰਵੇਲ ਸਿੰਘ, ਦਮਨਪ੍ਰੀਤ ਸਿੰਘ, ਦੇਸਾ ਸਿੰਘ, ਰਣਧੀਰ ਸਿੰਘ ਆਦਿ ਹਾਜਰ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply