ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਤੇ ਭਾਰਤ ਦੇ ਉੱਚ ਸਿੱਖਿਆ ਖੇਤਰ ਲਈ ਮਾਣ ਵਾਲੇ ਪਲ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ
ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੂੰ ਅੱਜ ਯੂਨੀਵਰਸਿਟੀ ਕੈਂਪਸ ਸਥਿਤ ਵਾਈਸ ਚਾਂਸਲਰ ਦਫ਼ਤਰ ਵਿੱਚ ਇੱਕ ਵਿਸ਼ੇਸ਼ ਸਮਾਗਮ ਦੌਰਾਨ ‘ਚੇਂਜ ਮੇਕਰ ਆਫ਼ ਦਿ ਈਅਰ 2025’ ਵੱਕਾਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਹ ਸਨਮਾਨ ਇੰਡੀਆ ਐਜੂਕੇਸ਼ਨ ਫੋਰਮ ਤੇ ਇੰਡੀਆ ਐਂਪਲਾਇਰ ਫੋਰਮ ਵੱਲੋਂ ਟੀਮਲੀਜ਼ ਐਡਟੈੱਕ ਤੇ ਇਸ ਦੇ ਹਾਇਰ-ਐਜੂਕੇਸ਼ਨ ਪਲੇਟਫਾਰਮ ਡਿਜੀਵਰਸਿਟੀ ਦੇ ਸਹਿਯੋਗ ਨਾਲ ਦਿੱਤਾ ਗਿਆ ਹੈ।ਇਹ ਅਵਾਰਡ ਮੁੰਬਈ ਵਿੱਚ ਹਾਲ ਹੀ ਵਿੱਚ ਹੋਈ ਮੇਕਿੰਗ ਇੰਡੀਆ ਐਂਪਲਾਇਬਲ ਕਾਨਫਰੰਸ ਐਂਡ ਅਵਾਰਡਜ਼ (ਐਮ.ਆਈ.ਸੀ.ਏ 2025) ਦੀ ਤੀਜੀ ਐਡੀਸ਼ਨ ਵਿੱਚ ਐਲਾਨਿਆ ਗਿਆ ਸੀ।ਆਯੋਜਕਾਂ ਨੇ ਪ੍ਰੋ. ਕਰਮਜੀਤ ਸਿੰਘ ਵਲੋਂ ਯੂਨੀਵਰਸਿਟੀ ਨੂੰ ਰੋਜ਼ਗਾਰ-ਅਧਾਰਿਤ ਸਿੱਖਿਆ ਦਾ ਰਾਸ਼ਟਰੀ ਬੈਂਚਮਾਰਕ ਬਣਾਉਣ ਦੇ ਅਸਾਧਾਰਣ ਯੋਗਦਾਨ ਨੂੰ ਸਲਾਮ ਕਰਦਿਆਂ ਖ਼ੁਦ ਅਵਾਰਡ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਤੱਕ ਪਹੁੰਚੇ।
ਅਵਾਰਡ ਨੂੰ ਮੁੰਬਈ ਸਥਿਤ ਟੀਮਲੀਜ਼ ਐਡਟੈਕ ਪ੍ਰਾ. ਲਿ. ਵਲੋਂ ਸ੍ਰੀਮਤੀ ਗੀਤਿਕਾ ਕੋਹਲੀ ਅਤੇ ਸ੍ਰੀਮਤੀ ਹੇਮਲਤਾ ਸੰਧੂ ਨੇ ਵਾਈਸ ਚਾਂਸਲਰ ਦਫ਼ਤਰ ਵਿੱਚ ਇੱਕ ਵਿਸ਼ੇਸ਼ ਸਮਾਗਮ ਦੌਰਾਨ ਪ੍ਰੋ. ਕਰਮਜੀਤ ਸਿੰਘ ਨੂੰ ਸਤਿਕਾਰ ਸਹਿਤ ਪੇਸ਼ ਕੀਤਾ।
ਡੀਨ ਅਕਾਦਮਿਕ ਅਫ਼ੇਅਰਜ਼ ਪ੍ਰੋ. ਪਲਵਿੰਦਰ ਸਿੰਘ, ਰਜਿਸਟਰਾਰ ਪ੍ਰੋ. ਕੇ.ਐਸ. ਚਹਿਲ, ਪ੍ਰੋਫ਼ੈਸਰ ਇੰਚਾਰਜ (ਪ੍ਰੀਖਿਆਵਾਂ) ਪ੍ਰੋ. ਸ਼ਾਲਿਨੀ ਬਹਿਲ ਡਾਇਰੈਕਟਰ ਓਪਨ ਐਂਡ ਡਿਸਟੈਂਸ ਲਰਨਿੰਗ ਡਾ. ਸੁਭੀਤ ਜੈਨ, ਕੋਆਰਡੀਨੇਟਰ ਯੂਨੀਵਰਸਿਟੀ-ਇੰਡਸਟਰੀ ਲੰਿਕੇਜ ਪ੍ਰੋਗਰਾਮ ਡਾ. ਨਵਦੀਪ ਸਿੰਘ ਸੋਢੀ ਅਤੇ ਡਾਇਰੈਕਟਰ ਪਬਲਿਕ ਰਿਲੇਸ਼ਨਜ਼ ਪ੍ਰਵੀਨ ਪੁਰੀ ਤੋਂ ਇਲਾਵਾ ਹੋਰ ਸੀਨੀਅਰ ਫੈਕਲਟੀ ਮੈਂਬਰ ਅਤੇ ਅਧਿਕਾਰੀ ਵੀ ਮੌਜੂਦ ਸਨ। ਅਵਾਰਡ ਦੀ ਸਿਟੇਸ਼ਨ ਵਿੱਚ ਪ੍ਰੋ. ਕਰਮਜੀਤ ਸਿੰਘ ਨੂੰ “ਇੱਕ ਦੂਰਅੰਦੇਸ਼ੀ ਅਕਾਦਮਿਕ ਲੀਡਰ” ਕਿਹਾ ਗਿਆ ਹੈ, ਜਿਨ੍ਹਾਂ ਨੇ ਯੂਨੀਵਰਸਿਟੀ ਦੀ ਭੂਮਿਕਾ ਨੂੰ ਨਵੀਂ ਪਰਿਭਾਸ਼ਾ ਦਿੱਤੀ ਹੈ ਤੇ ਭਾਰਤ ਦੇ ਨੌਜਵਾਨਾਂ ਨੂੰ ਕੱਲ੍ਹ ਦੀਆਂ ਨੌਕਰੀਆਂ ਲਈ ਤਿਆਰ ਕੀਤਾ ਹੈ।ਉਨ੍ਹਾਂ ਦੀ ਗਤੀਸ਼ੀਲ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀਆਂ ਸਭ ਤੋਂ ਅੱਗੇ-ਵਿਚਾਰ ਵਾਲੀਆਂ ਸੰਸਥਾਵਾਂ ਵਿੱਚੋਂ ਇੱਕ ਬਣ ਚੁੱਕੀ ਹੈ, ਜਿਥੇ ਅਕਾਦਮਿਕਤਾ ਨੂੰ ਉਦਯੋਗ-ਸੰਬੰਧੀ ਹੁਨਰ, ਐਂਟਰਪਰਨਿਓਰਸ਼ਿਪ ਵਾਲੀਆਂ ਡਿਗਰੀਆਂ, ਅਤਿ-ਆਧੁਨਿਕ ਖੋਜ ਤੇ ਬੇਮਿਸਾਲ ਪਲੇਸਮੈਂਟ ਸਿਸਟਮ ਨਾਲ ਬਾਖ਼ੂਬੀ ਜੋੜਿਆ ਗਿਆ ਹੈ।
ਅਵਾਰਡ ਦੀ ਚੋਣ ਕਰਨ ਵਾਲੀ ਵੱਕਾਰੀ ਜੂਰੀ ਵਿੱਚ ਭਾਰਤ ਦੇ ਸਤਿਕਾਰਤ ਨਾਂ ਪਦਮ ਵਿਭੂਸ਼ਣ ਡਾ. ਆਰ.ਏ. ਮਸ਼ੇਲਕਰ, ਡਾ. ਚੇਨਰਾਜ ਰਾਏਚੰਦ, ਸਿਧਾਰਥ ਪਾਈ, ਸ੍ਰੀਮਤੀ ਰੋਮਾ ਬਲਵਾਨੀ ਤੇ ਪ੍ਰੋ. ਟੀ.ਐਨ ਸਿੰਘ ਸਨ – ਜੋ ਵਿਿਗਆਨ, ਸਿੱਖਿਆ, ਉਦਯੋਗ ਤੇ ਨਵੀਨਤਾ ਦੇ ਖੇਤਰਾਂ ਵਿੱਚ ਪਾਇਨੀਅਰ ਹਨ।
ਫੈਕਲਟੀ ਮੈਂਬਰਾਂ, ਨਾਨ-ਟੀਚਿੰਗ ਸਟਾਫ਼ ਤੇ ਵਿਿਦਆਰਥੀਆਂ ਦੀ ਖੁਸ਼ੀ ਪ੍ਰਾਪਤ ਕਰਦਿਆਂ ਪ੍ਰੋ. ਕਰਮਜੀਤ ਸਿੰਘ ਨੇ ਕਿਹਾ, “ਇਹ ਸਨਮਾਨ ਪੂਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਰਿਵਾਰ ਦਾ ਹੈ, ਜਿਨ੍ਹਾਂ ਵਿੱਚ ਸਾਡੇ ਸਮਰਪਿਤ ਅਧਿਆਪਕਾਂ, ਨਾਨ ਟੀਚਿੰਗ ਕਰਮਚਾਰੀ, ਹੁਸ਼ਿਆਰ ਵਿਿਦਆਰਥੀਆਂ, ਸਹਿਯੋਗੀ ਸਾਬਕਾ ਵਿਿਦਆਰਥੀਆਂ ਤੇ ਉਦਯੋਗ ਸਾਥੀ ਸ਼ਾਮਿਲ ਹਨ।ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਸਿਧਾਂਤਾਂ–ਸੱਚੀ ਜੀਵਨ, ਨਿਸ਼ਕਾਮ ਸੇਵਾ ਤੇ ਗਿਆਨ ਵੰਡਣ ’ਤੇ ਸਥਾਪਿਤ ਇਹ ਯੂਨੀਵਰਸਿਟੀ ਅੱਜ ਉਨ੍ਹਾਂ ਸਿਧਾਂਤਾਂ ਨੂੰ ਜੀਵੰਤ ਕਰ ਰਹੀ ਹੈ।ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਪੰਜਾਬ ਤੇ ਦੇਸ਼ ਦਾ ਕੋਈ ਵੀ ਹੋਣਹਾਰ ਨੌਜਵਾਨ ਸਿਰਫ਼ ਰੋਜ਼ਗਾਰਯੋਗ ਹੁਨਰ ਦੀ ਘਾਟ ਕਾਰਨ ਪਿੱਛੇ ਨਾ ਰਹੇ।”
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media