Wednesday, December 31, 2025

ਖਾਲਸਾ ਕਾਲਜ ਵਿਖੇ ਅੰਤਰ ਵਿਭਾਗ ਮੁਕਾਬਲਾ ਕਰਵਾਇਆ ਗਿਆ

ਅੰਮ੍ਰਿਤਸਰ, 6 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਸਕੂਲ ਆਫ਼ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ਼ ਦੀ ਟੈਕ ਇਰਾ ਸੋਸਾਇਟੀ ਵੱਲੋਂ ਇੰਸਟਿਿਟਊਸ਼ਨ ਇਨੋਵੇਸ਼ਨ ਕੌਂਸਲ (ਆਈ.ਆਈ.ਸੀ) ਦੇ ਸਹਿਯੋਗ ਨਾਲ ਅੰਤਰ-ਵਿਭਾਗੀ ਮੁਕਾਬਲਾ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਨਿਰਦੇਸ਼ਾਂ ‘ਤੇ ਕਰਵਾਇਆ ਪ੍ਰੋਗਰਾਮ ਇੰਟਰ-ਡਿਪਾਰਟਮੈਂਟਲ ਮੁਕਾਬਲਾ ਨਵੀਨਤਮ ਵਿਚਾਰਾਂ, ਪ੍ਰਾਜੈਕਟਾਂ, ਰਿਸਰਚ ਅਸਾਈਨਮੈਂਟਾਂ ਅਤੇ ਇੰਡਸਟਰੀ ਪ੍ਰਾਯੋਜਿਤ ‘ਤੇ ਆਧਾਰਿਤ ਸੀ।ਐਪਲੀਕੇਸ਼ਨਜ਼ ਵਿਭਾਗ ਮੁਖੀ ਪ੍ਰੋ. ਸੁਖਵਿੰਦਰ ਕੌਰ ਅਤੇ ਸਮਾਗਮ ਦੇ ਕੋ-ਕੋਆਰਡੀਨੇਟਰ ਡਾ. ਮਨੀ ਅਰੋੜਾ ਨੇ ਪ੍ਰਿੰ: ਡਾ. ਰੰਧਾਵਾ ਦਾ ਜੀਵੰਤ ਪੌਦੇ ਨਾਲ ਸਵਾਗਤ ਕੀਤਾ।ਪ੍ਰਿੰ: ਡਾ. ਰੰਧਾਵਾ ਨੇ ਉਕਤ ਵਿਭਾਗ ਦੀ ਪ੍ਰਸ਼ੰਸਾ ਕਰਦਿਆਂ ਜੇਤੂ ਵਿਿਦਆਰਥੀਆਂ ਨੂੰ ਵਧਾਈ ਦਿੱਤੀ।ਉਨ੍ਹਾਂ ਹੋਰਨਾਂ ਵਿਿਦਆਰਥੀਆਂ ਨੂੰ ਇਸ ਤਰ੍ਹਾਂ ਦੇ ਸਮਾਗਮਾਂ ‘ਚ ਵੱਧ ਚੜ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਪ੍ਰੋ. ਸੁਖਵਿੰਦਰ ਕੌਰ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਿਦਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਦੇ ਹਨ ਅਤੇ ਉਨ੍ਹਾਂ ਨੂੰ ਨਵੀਆਂ ਚੀਜ਼ਾਂ ਸਿੱਖਣ ਦਾ ਮੌਕਾ ਦਿੰਦੇ ਹਨ।ਡਾ. ਅਰੋੜਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਕਲਾਸਰੂਮ ਅਧਿਐਨ ਅਤੇ ਉਦਯੋਗਕਾਰੀ ਕਾਰਜ-ਪ੍ਰਣਾਲੀ ਵਿਚਕਾਰ ਦੇ ਫਰਕ ਨੂੰ ਪੂਰਾ ਕਰਨ ਲਈ ਬਹੁਤ ਮਹੱਤਵਪੂਰਨ ਹਨ। ਇਸ ਦੌਰਾਨ ਪ੍ਰਿੰ: ਡਾ. ਰੰਧਾਵਾ ਨੇ ਮੁਕਾਬਲੇ ਦੇ ਪਹਿਲੇ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਜੇਤੂਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ।
ਇਸ ਮੌਕੇ ਡਾ. ਰੁਪਿੰਦਰ ਸਿੰਘ, ਡਾ. ਅਨੁਰੀਤ ਕੌਰ ਟੈਕ ਇਰਾ ਮੈਂਬਰ, ਵਿਿਦਆਰਥੀ ਅਤੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।

 

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …