ਅੰਮ੍ਰਿਤਸਰ, 9 ਦਸੰਬਰ (ਸੁਖਬੀਰ ਸਿੰਘ ਖੂਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਮੁਖੀ ਪ੍ਰੋ. ਸੁਨੀਲ ਕੁਮਾਰ ਨੂੰ ਪੰਜਾਬ ਕਲਾ ਸਾਹਿਤ
ਅਕਾਦਮੀ ਜਲੰਧਰ ਵਲੋਂ ਹਿੰਦ ਦੀ ਚਾਦਰ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ 29ਵੇਂ ਵਾਰਸੀ ਅਕਾਦਮੀ ਇਨਾਮ ਵੰਡ ਸਮਾਰੋਹ ਵਿੱਚ ਸਿੱਖਿਆ ਅਤੇ ਭਾਸ਼ਣ ਖੇਤਰ ਵਿੱਚ ਵਿਸ਼ੇਸ਼ ਉਪਲੱਬਧੀਆਂ ਲਈ ਸਿੱਖਿਆ ਦੇ ਸਰਵਉਚ ਸਨਮਾਨ ‘ਰਾਸ਼ਟਰੀ ਸਿੱਖਿਆ ਰਤਨ ਸਨਮਾਨ’ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮਨੋਰੰਜਨ ਕਾਲੀਆ, ਰਾਜਿੰਦਰ ਬੇਰੀ, ਠਾਕੁਰ ਸਤਿਆ ਪ੍ਰਕਾਸ਼, ਸਤਨਾਮ ਸਿੰਘ ਮਾਣਕ, ਡਾ. ਬਜਰੰਗ ਸੋਨੀ, ਅਰਪਿਤ ਸ਼ੁਕਲਾ, ਅਮਿਤ ਸ਼ਰਮਾ, ਅਵਤਾਰ ਸਿੰਘ ਸ਼ੇਰਗਿਲ, ਡਾ. ਜਗਦੀਪ ਸਿੰਘ, ਨਰੇਸ਼ ਮਹਿਰਾ, ਡਾ. ਆਸ਼ਾ ਸ਼ੈਲੀ, ਡਾ. ਰਮੇਸ਼ ਕੰਬੋਜ, ਸੁਕਰਾਂਤ ਸਫ਼ਰੀ, ਡਾ. ਅਜੈ ਸ਼ਰਮਾ, ਡਾ. ਪ੍ਰੋਮਿਲਾ ਅਰੋੜਾ, ਰਮਨ ਸ਼ਰਮਾ, ਡਾ. ਨਿਧੀ ਸ਼ਰਮਾ, ਡਾ. ਡੇਜ਼ੀ ਐਸ. ਸ਼ਰਮਾ, ਡਾ. ਸਰਲਾ ਭਾਰਦਵਾਜ, ਪੀ.ਕੇ ਸਿੰਘਾ, ਡਾ. ਜਸਦੀਪ ਸਿੰਘ, ਕੈਪਟਨ ਭਗਤ ਸਿੰਘ, ਨੀਰਜ ਸ਼ਰਮਾ, ਸੁਰੇਸ਼ ਸੇਠ, ਭਗਵਾਨ ਸਿੰਘ ਜੌਹਲ, ਜਗਦੀਸ਼ ਰਾਜ ਰਾਜਾ, ਗੁਰਮੀਤ ਬੇਦੀ, ਪੰ. ਹਰੀਓਮ ਭਾਰਦਵਾਜ, ਰਾਕੇਸ਼ ਸ਼ਾਂਤੀਦੂਤ, ਪ੍ਰੋ. ਅਰਚਨਾ ਓਬਰਾਏ, ਅਵਤਾਰ ਸਿੰਘ, ਸਰਦਾਰਨੀ ਮਲਵਿੰਦਰ ਕੌਰ, ਸੈਲੀ ਬਲਜੀਤ, ਸਰਦਾਰਨੀ ਧਨਪ੍ਰੀਤ ਕੌਰ, ਸਰਦਾਰਨੀ ਪਰਵਿੰਦਰ ਕੌਰ, ਨਵਜੋਤ ਸਿੰਘ, ਤਰਸੇਮ ਕਪੂਰ, ਸ਼੍ਰੀਮਤੀ ਨਵੀਤਾ ਜੋਸ਼ੀ, ਸੰਦੀਪ ਸ਼ਰਮਾ, ਨਵਜੋਤ ਸਿੰਘ ਮਾਹਲ, ਰੋਹਿਤ ਠਾਕੁਰ, ਇੰਦਰਜੀਤ ਤਲਵਾੜ, ਸ਼੍ਰੀਮਤੀ ਕਾਦੰਬਰੀ ਆਦੇਸ਼, ਸਰਦਾਰਨੀ ਹਰਪ੍ਰੀਤ ਕੌਰ, ਹਰਪ੍ਰੀਤ ਸਿੰਘ, ਸਤੀਸ਼ ਕੁਮਾਰ ਸੇਠੀ ਸਮੇਤ ਵੱਡੀ ਗਿਣਤੀ ‘ਚ ਵੱਖ-ਵੱਖ ਖੇਤਰਾਂ ਦੇ ਸਤਿਕਾਰਯੋਗ ਵਿਅਕਤੀ ਅਤੇ ਸਾਹਿਤਕਾਰ ਹਾਜ਼ਰ ਸਨ।
ਪ੍ਰੋ. ਸੁਨੀਲ ਕੁਮਾਰ ਨੇ ਇਸ ਸਨਮਾਨ ਲਈ ਪੰਜਾਬ ਕਲਾ ਅਕਾਦਮੀ ਦੇ ਪ੍ਰਧਾਨ ਡਾ. ਸਿਮਰ ਸਦੋਸ਼ ਅਤੇ ਅਕਾਦਮੀ ਦੇ ਸਾਰੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਹੈ।
Punjab Post Daily Online Newspaper & Print Media