ਅੰਮ੍ਰਿਤਸਰ, 9 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ ਦੁਧਾਰੂ ਪਸ਼ੂਆਂ ਦੀ ਸਿਹਤ ਅਤੇ ਆਧੁਨਿਕ ਡੇਅਰੀ ਅਭਿਆਸਾਂ ’ਤੇ ਦੋ ਹਫ਼ਤਿਆਂ ਦਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਦੇ ਯਤਨਾਂ ਨਾਲ ਉਲੀਕੇ ਗਏ ਉਕਤ ਪ੍ਰੋਗਰਾਮ ਦੀ ਮੇਜ਼ਬਾਨੀ ਕਰਕੇ ਪੰਜਾਬ ਦੇ ਡੇਅਰੀ ਸੈਕਟਰ ਨੂੰ ਮਜ਼ਬੂਤ ਕਰਨ ਲਈ ਵੱਡਾ ਕਦਮ ਚੁੱਕਿਆ ਗਿਆ, ਜਿਸ ਦੌਰਾਨ ਨੀਦਰਲੈਂਡ ਤੋਂ ਅੰਤਰਰਾਸ਼ਟਰੀ ਮਾਹਿਰ ਡਾ. ਜੈਂਟੀਜਨ ਸਵਿੰਕੇਲਸ ਦੀ ਅਗਵਾਈ ’ਚ ਕਾਲਜ ਫੈਕਲਟੀ ਦੇ ਸਹਿਯੋਗ ਨਾਲ ਫਾਰਮ ਦੇ ਮੁਨਾਫ਼ੇ ਨੂੰ ਮਾਸਟਾਈਟਸ ਤੋਂ ਬਚਾਉਣ ਲਈ ਐਂਟੀਬਾਇਓਟਿਕ-ਹੈਵੀ ਇਲਾਜ ਦੀ ਬਜ਼ਾਏ ਰੋਕਥਾਮ ਨੂੰ ਤਰਜੀਹ ਦੇਣ ’ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।
ਡਾ. ਵਰਮਾ ਨੇ ਕਿਹਾ ਕਿ ਇਕ ਬਿਮਾਰੀ ਜਿਸ ਦਾ ਅਨੁਮਾਨ ਹੈ ਕਿ ਭਾਰਤੀ ਡੇਅਰੀ ਉਦਯੋਗ ਨੂੰ ਸਾਲਾਨਾ ਹਜ਼ਾਰਾਂ ਕਰੋੜ ਰੁਪਏ ਨੁਕਸਾਨ ਹੁੰਦਾ ਹੈ।ਉਨ੍ਹਾਂ ਕਿਹਾ ਕਿ ਉਕਤ ਦੋ ਹਫ਼ਤਿਆਂ ਦਾ ਪ੍ਰੋਗਰਾਮ ਰਣਨੀਤਕ ਤੌਰ ’ਤੇ ਪ੍ਰਗਤੀਸ਼ੀਲ ਕਿਸਾਨਾਂ ਅਤੇ ਵੈਟਰਨਰੀ ਪੇਸ਼ੇਵਰਾਂ ਲਈ ਵੱਖ-ਵੱਖ ਮਾਡਿਊਲਾਂ ਨਾਲ ਤਿਆਰ ਕੀਤਾ ਗਿਆ ਸੀ, ਜੋ ਕਿ ਰਾਜ ਭਰ ’ਚ ਸਭ ਤੋਂ ਵੱਧ ਸੰਭਵ ਪ੍ਰਭਾਵ ਨੂੰ ਯਕੀਨੀ ਬਣਾਉਂਦਾ ਹੈ।
ਪ੍ਰੋਗਰਾਮ ਦੌਰਾਨ ਰਾਸ਼ਟਰੀ ਦੁੱਧ ਦਿਵਸ ਮਨਾਉਂਦਿਆਂ ਇਕ ਫੋਕਲ ਗਰੁੱਪ ਡਿਸਕਸ਼ਨ (ਐਫ.ਜੀ.ਡੀ) ਆਯੋਜਿਤ ਕੀਤੀ ਗਈ।ਇਸ ਸੈਸ਼ਨ ਵਿੱਚ ਡਾ. ਸਵਿੰਕਲਜ਼ ਨੇ ਸਫਾਈ, ਦੁੱਧ ਚੋਣ ਪ੍ਰ੍ਰਕਰਿਆਵਾਂ ਅਤੇ ਸਾਈਲੇਜ ਪ੍ਰਬੰਧਨ ’ਚ ਅੰਤਰਰਾਸ਼ਟਰੀ ਸਭ ਤੋਂ ਵਧੀਆ ਅਭਿਆਸਾਂ ਨੂੰ ਸਾਂਝਾ ਕਰਦਿਆਂ ਮਾਸਟਾਈਟਸ ਪ੍ਰਬੰਧਨ ਲਈ ਇੱਕ ਸੰਪੂਰਨ ਪਹੁੰਚ ’ਤੇ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਕਾਲਜ ਨੇ ਕਿਸਾਨਾਂ ਲਈ ਵਿਹਾਰਕ ਸਲਾਹ ’ਚ ਮਹੱਤਵਪੂਰਨ ਪੌਸ਼ਟਿਕ ਕਾਰਕਾਂ ਨੂੰ ਪਲੇਟਫਾਰਮ ਪ੍ਰਦਾਨ ਕਰਨ ਅਤੇ ਜੋੜਨ ਲਈ ਅਸੀਸ ਫੀਡ ਮੋਗਾ ਤੋਂ ਕਿਰਨ ਅਤੇ ਡਾ. ਨਿਖਿਲ ਦਾ ਵਿਸ਼ੇਸ਼ ਧੰਨਵਾਦ ਕੀਤਾ।
Check Also
ਰੋਟਰੀ ਕਲੱਬ ਅੰਮ੍ਰਿਤਸਰ ਅਤੇ ਆਰਟ ਗੈਲਰੀ ਨੇ ਮਿਲ ਕੇ ਮਨਾਇਆ ਲੋਹੜੀ ਦਾ ਤਿਉਹਾਰ
ਅੰਮ੍ਰਿਤਸਰ, 13 ਜਨਵਰੀ (ਜਗਦੀਪ ਸਿੰਘ) – ਇੰਡੀਅਨ ਅਕੈਡਮੀ ਆਫ ਫਾਈਨ ਆਰਟ ਵਿਖੇ ਲੋਹੜੀ ਦਾ ਤਿਉਹਾਰ …
Punjab Post Daily Online Newspaper & Print Media