Thursday, April 30, 2026

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੀ.ਵੀ.ਐਸ ਕੰਪਨੀ ਵੱਲੋਂ 4 ਦੋ ਪਹੀਆ ਵਾਹਨ ਭੇਟ

ਅੰਮ੍ਰਿਤਸਰ, 28 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਅੱਜ ਟੀਵੀਐਸ ਕੰਪਨੀ ਵੱਲੋਂ ਚਾਰ ਦੋ ਵਾਹੀਆ ਵਾਹਨ ਭੇਟ ਕੀਤੇ ਗਏ।ਇਸ ਵਿੱਚ 1 ਅਪਾਚੇ ਆਰ.ਟੀ.ਐਕਸ ਮੋਟਰਸਾਈਕਲ, 1 ਟੀ.ਵੀ.ਐਸ ਜੂਪੀਟਰ, 1 ਟੀ.ਵੀ.ਐਸ ਐਨ ਟੋਰਕ ਅਤੇ 1 ਬੈਟਰੀ ਵਾਲੀ ਆਰਬਿਟ ਸਕੂਟੀ ਸ਼ਾਮਲ ਹੈ।ਇਨ੍ਹਾਂ ਵਾਹਨਾਂ ਦੀਆਂ ਚਾਬੀਆਂ ਟੀ.ਵੀ.ਐਸ ਕੰਪਨੀ ਦੇ ਅਧਿਕਾਰੀਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਨਿੱਜੀ ਸਕੱਤਰ ਸ਼ਾਹਬਾਜ਼ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੂੰ ਸੌਂਪੀਆਂ ਗਈਆਂ।
ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਿਥੇ ਸ਼ਰਧਾਲੂਆਂ ਵੱਲੋਂ ਵੱਖ-ਵੱਖ ਸੇਵਾਵਾਂ ਵਿੱਚ ਹਿੱਸਾ ਪਾਇਆ ਜਾਂਦਾ ਹੈ, ਉਥੇ ਹੀ ਬਹੁਤ ਸਾਰੀਆਂ ਕੰਪਨੀਆਂ ਵੀ ਆਪਣੇ ਨਵੇਂ ਵਹੀਕਲ ਭੇਟ ਕਰਕੇ ਸ਼ਰਧਾ ਪ੍ਰਗਟਾਉਂਦੀਆਂ ਹਨ।ਅੱਜ ਟੀ.ਵੀ.ਐਸ ਕੰਪਨੀ ਵੱਲੋਂ ਚਾਰ ਦੋ ਪਹੀਆ ਵਾਹਨ ਭੇਟਾ ਕਰਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ ਹੈ।ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਟੀ.ਵੀ.ਐਸ ਕੰਪਨੀ ਅਤੇ ਅੰਮ੍ਰਿਤਸਰ ਵਿੱਚਲੇ ਵਿਕਰੇਤਾ ਨਾਵਲਟੀ ਟੀ.ਵੀ.ਐਸ, ਪ੍ਰਭਾਵ ਟੀ.ਵੀ.ਐਸ ਅਤੇ ਬਾਲਾ ਜੀ ਟੀ.ਵੀ.ਐਸ ਵੱਲੋਂ ਪੁੱਜੇ ਲਵਤੇਜ ਸਿੰਘ ਸਚਦੇਵਾ, ਵਿਮਲ ਸੁੰਬਲੀ, ੀ ਸ਼ਿਵ ਸਵਰੂਪ ਜੌਹਰੀ, ਵਿਕਾਸ ਸਿੱਕਾ ਅਤੇ ਅਯੂਸ ਜੈਨ ਤੇ ਹੋਰ ਅਧਿਕਾਰੀਆਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਰਿਆੜ, ਰਾਜਿੰਦਰ ਸਿੰਘ ਰੂਬੀ, ਜਸਪਾਲ ਸਿੰਘ ਢੱਡੇ, ਵਧੀਕ ਮੈਨੇੇਜਰ ਗੁਰਤਿੰਦਰਪਾਲ ਸਿੰਘ ਕਾਦੀਆਂ ਵੀ ਮੌਜੂਦ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …