Tuesday, June 16, 2026

ਖ਼ਾਲਸਾ ਯੂਨੀਵਰਸਿਟੀ ਸਦਕਾ ਉਲੀਕਿਆ 6 ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ – ਡਾ. ਮੰਜ਼ੂ ਬਾਲਾ

ਅੰਮ੍ਰਿਤਸਰ, 16 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵੱਲੋਂ ਖਾਲਸਾ ਯੂਨੀਵਰਸਿਟੀ ਦੇ ਸਹਿਯੋਗ ਨਾਲ ‘ਬੋਧਾਤਮਕ ਅਤੇ ਵਿਵਹਾਰਕ ਰਣਨੀਤੀਆਂ ਰਾਹੀਂ ਅਧਿਆਪਨ ਪ੍ਰਭਾਵਸ਼ੀਲਤਾ ਨੂੰ ਵਧਾਉਣਾ’ ਵਿਸ਼ੇ ’ਤੇ 6 ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫ.ਡੀ.ਪੀ) ਕਰਵਾਇਆ ਗਿਆ।ਇਸ ਦਾ ਮਕਸਦ ਅਧਿਆਪਕਾਂ ਨੂੰ ਨਵੀਨਤਮ ਅਧਿਆਪਨ ਪੱਧਤੀਆਂ, ਗਿਆਨਾਤਮਕ ਸਾਧਨਾਂ, ਵਿਹਾਰਕ ਤਕਨੀਕਾਂ ਅਤੇ ਸਮੁੱਚੀ ਸਿਹਤ ਨਾਲ ਸਬੰਧਿਤ ਅਭਿਆਸਾਂ ਨਾਲ ਜਾਣੂ ਕਰਵਾਉਣਾ ਸੀ, ਤਾਂ ਜੋ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ।
ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ।ਉਪਰੰਤ ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਵੱਲੋਂ ਆਏ ਮਹਿਮਾਨਾਂ ਨੂੰ ਪੌਦੇ ਭੇਟ ਕਰਕੇ ਸਵਾਗਤ ਕੀਤਾ ਗਿਆ।ਡਾ. ਮੰਜ਼ੂ ਬਾਲਾ ਨੇ ਸਮੂਹ ਮਹਿਮਾਨਾਂ, ਵਿਸ਼ਾ ਮਾਹਿਰਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਸਮਾਜ ਨਿਰਮਾਣ ’ਚ ਅਧਿਆਪਕਾਂ ਦੀ ਬਦਲਦੀ ਭੂਮਿਕਾ ’ਤੇ ਚਾਨਣਾ ਪਾਇਆ।ਡਾ. ਮੰਜ਼ੂ ਬਾਲਾ ਨੇ ਕਿਹਾ ਕਿ ਉਦਘਾਟਨੀ ਸੈਸ਼ਨ ਬ੍ਰਹਮਾ ਕੁਮਾਰੀਆਂ ਵੱਲੋਂ ਕੀਤਾ ਗਿਆ, ਜਿਸ ਦੌਰਾਨ ਮਨ ਦੀ ਸ਼ਾਂਤੀ, ਸਕਾਰਾਤਮਕ ਸੋਚ, ਧਿਆਨ ਅਤੇ ਤਣਾਅ ਪ੍ਰਬੰਧਨ ਸਬੰਧੀ ਵਿਚਾਰ ਸਾਂਝੇ ਕੀਤੇ ਗਏ।
ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦੌਰਾਨ ਡਾ. ਕੇ.ਵੀ.ਪੀ ਸਿੰਘ (ਸਹਾਇਕ ਪ੍ਰੋਫੈਸਰ, ਟੈਕਸਟਾਈਲ ਤਕਨਾਲੋਜੀ ਵਿਭਾਗ ਐਨ.ਆਈ.ਟੀ ਜਲੰਧਰ), ਡਾ. ਇੰਦਰਜੀਤ ਸਿੰਘ ਗੋਗੋਆਣੀ (ਡੀਨ ਧਾਰਮਿਕ ਅਧਿਐਨ ਖਾਲਸਾ ਯੂਨੀਵਰਸਿਟੀ), ਡਾ. ਦਵਿੰਦਰ ਸਿੰਘ ਜੌਹਲ (ਸਾਬਕਾ ਪ੍ਰੋਫੈਸਰ, ਮਨੋਵਿਗਿਆਨ ਵਿਭਾਗ, ਜੀ.ਐਨ.ਡੀ.ਯੂ), ਡਾ. ਹਰਸੰਦਲਦੀਪ ਕੌਰ (ਪ੍ਰੋਫੈਸਰ, ਯੂਨੀਵਰਸਿਟੀ ਸਕੂਲ ਆਫ਼ ਫਾਈਨੈਂਸ਼ੀਅਲ ਸਟੱਡੀਜ਼ ਜੀ.ਐਨ.ਡੀ.ਯੂ), ਸ੍ਰੀਮਤੀ ਮਨਪ੍ਰੀਤ ਕੌਰ (ਸਹਾਇਕ ਪ੍ਰੋਫੈਸਰ, ਯੂਨੀਵਰਸਿਟੀ ਸਕੂਲ ਆਫ਼ ਫਾਈਨੈਂਸ਼ੀਅਲ ਸਟੱਡੀਜ਼ ਗੁਰੂ ਨਾਨਕ ਦੇਵ ਯੂਨੀਵਰਸਿਟੀ), ਸ੍ਰੀਮਤੀ ਰੋਹਿਨੀ ਵੋਹਰਾ (ਪ੍ਰਾਨਿਕ ਹੀਲਰ ਅੰਤਰਰਾਸ਼ਟਰੀ ਯੋਗਾ ਅਤੇ ਮੈਡੀਟੇਸ਼ਨ ਇੰਸਟਰੱਕਟਰ), ਡਾ. ਗਗਨਦੀਪ ਕੌਰ (ਸਹਾਇਕ ਪ੍ਰੋਫੈਸਰ ਸਿੱਖਿਆ ਵਿਭਾਗ ਜੀ.ਐਨ.ਡੀ.ਯੂ), ਡਾ. ਨਵਕੀਰਤ ਢਿੱਲੋਂ (ਫੁਲਕਾਰੀ ਵੁਮੈਨ ਆਫ਼ ਅੰਮ੍ਰਿਤਸਰ (ਡਬਲਯੂ.ਓ.ਏ), ਡਾ. ਸਮਰਿਤੀ (ਐਸੋਸੀਏਟ ਪ੍ਰੋਫੈਸਰ ਐਸ.ਐਸ.ਐਸ.ਐਸ ਕਾਲਜ ਆਫ਼ ਕਾਮਰਸ), ਡਾ. ਬਿੰਦੂ ਸ਼ਰਮਾ (ਐਸੋਸੀਏਟ ਪ੍ਰੋਫੈਸਰ ਸਕੂਲ ਆਫ਼ ਐਜੂਕੇਸ਼ਨ ਖਾਲਸਾ ਯੂਨੀਵਰਸਿਟੀ), ਡਾ. ਅਵਨੀਤ ਕੌਰ (ਸਹਾਇਕ ਪ੍ਰੋਫੈਸਰ ਸਕੂਲ ਆਫ਼ ਐਜੂਕੇਸ਼ਨ, ਖਾਲਸਾ ਯੂਨੀਵਰਸਿਟੀ) ਅਤੇ ਡਾ. ਪੁਨੀਤ ਕੌਰ (ਸਹਾਇਕ ਪ੍ਰੋਫੈਸਰ, ਮਨੋਵਿਗਿਆਨ ਵਿਭਾਗ ਖਾਲਸਾ ਯੂਨੀਵਰਸਿਟੀ) ਵੱਲੋਂ ਅਕਾਦਮਿਕ, ਪ੍ਰਸ਼ਾਸਨਿਕ, ਮਨੋਵਿਗਿਆਨਕ, ਸਿਹਤ ਅਤੇ ਸਮਾਜਿਕ ਖੇਤਰਾਂ ਨਾਲ ਸਬੰਧਿਤ ਨਾਮਵਰ ਵਿਸ਼ਾ ਮਾਹਿਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਸਮਾਪਤੀ ਸਮਾਰੋਹ ’ਚ ਖਾਲਸਾ ’ਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਨ੍ਹਾਂ ਨੇ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਦੋਵਾਂ ਸੰਸਥਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਦਲਦੇ ਸਿੱਖਿਆਕ ਮਾਹੌਲ ’ਚ ਅਧਿਆਪਕਾਂ ਲਈ ਨਿਰੰਤਰ ਸਿੱਖਣਾ, ਅਨੁਕੂਲਤਾ, ਭਾਵਨਾਤਮਕ ਬੁੱਧੀਮਤਾ ਅਤੇ ਨਵੀਨਤਮ ਅਧਿਆਪਨ ਤਰੀਕੇ ਅਪਣਾਉਣਾ ਸਮੇਂ ਦੀ ਲੋੜ ਹੈ। ਜਦ ਕਿ ਖਾਲਸਾ ’ਵਰਸਿਟੀ ਦੇ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਨੇ ਭਾਗੀਦਾਰਾਂ ਨੂੰ ਪੂਰੇ ਪ੍ਰੋਗਰਾਮ ਦੌਰਾਨ ਉਨ੍ਹਾਂ ਦੀ ਉਤਸ਼ਾਹੀ ਸ਼ਮੂਲੀਅਤ ਲਈ ਵਧਾਈ ਦਿੰਦਿਆਂ ਉਨ੍ਹਾਂ ਨੂੰ ਪੇਸ਼ੇਵਰ ਉੱਤਮਤਾ ਅਤੇ ਜੀਵਨ ਭਰ ਸਿੱਖਣ ਦੀ ਆਪਣੀ ਯਾਤਰਾ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।

Check Also

ਪੰਜਾਬ ਦੇ ਪ੍ਰਸਿੱਧ ਆਰਟਿਸਟਾਂ ਵਲੋਂ ਆਰਟ ਗੈਲਰੀ ਵਿਖੇ ਪੇਂਟਿੰਗ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 16 ਜੂਨ (ਜਗਦੀਪ ਸਿੰਘ) – ਸਥਾਨਕ ਮਦਨ ਮੋਹਨ ਮਾਲਵੀਆ ਸਥਿਤ ਆਰਟ ਗੈਲਰੀ ਵਿਖੇ 1 …