Monday, August 10, 2026

ਮਨੁੱਖਤਾ ਦੇ ਭਲੇ ਵਾਸਤੇ ਗੁਰਮਤਿ ਸਮਾਗਮ ਕਰਵਾਇਆ

PPN0202201517

ਪੱਟੀ, 2 ਫਰਵਰੀ (ਅਵਤਰ ਸਿੰਘ ਢਿੱਲੋਂ / ਰਣਜੀਤ ਸਿੰਘ ਮਾਹਲਾ )- ਪੱਟੀ ਸ਼ਹਿਰ ਅਤੇ ਨਾਲ ਲੱਗਦੇ ਇਲਾਕਿਆਂ ‘ਚ ਮਨੁੱਖਤਾ ਦੇ ਭਲੇ ਵਾਸਤੇ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਵਲੋਂ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੁੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਮਾਸਟਰ ਸੁਰਜੀਤ ਸਿੰਘ ਦੇ ਗ੍ਰਹਿ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕਰਵਾਇਆ ਗਿਆ ।ਸ਼ਾਮ 6 ਵਜੇ ਤੋ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੰਗਤੀ ਜਾਪ ਨਾਲ ਆਰੰਭਤਾ ਹੋਈ ।ਉਪਰੰਤ ਭਾਈ ਗੁਰਪ੍ਰੀਤ ਸਿੰਘ, ਬਾਬਾ ਰਜਿੰਦਰ ਸਿੰਘ ਅਤੇ ਸੰਦੀਪ ਕੌਰ ਦੇ ਜਥਿਆਂ ਵਲੋ ਰਸਭਿੰਨਾ ਕੀਰਤਨ ਕੀਤਾ ਗਿਆ।ਅਰਦਾਸ ਦੀ ਸੇਵਾ ਟਰੱਸਟ ਮੁਖੀ ਗੁਰਮੀਤ ਸਿੰਘ ਵਲੋ ਨਿਭਾਈ ਗਈ।ਅਰਦਾਸ ਤੋ ਪਹਿਲਾਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਉਪਰ ਫੁੱਲਾਂ ਦੀ ਵਰਖਾ ਕੀਤੀ ਗਈ ।ਇਸ ਮੋਕੇ ਟਰੱਸਟ ਦੇ ਸਰਪ੍ਰਸਤ ਅਵਤਾਰ ਸਿੰਘ, ਡਾ: ਸਰਬਜੀਤ ਸਿੰਘ ਡਾ: ਜਸਪਾਲ ਸਿੰਘ,ਗੁਰਦੇਵ ਸਿੰਘ, ਸੁਰਜੀਤ ਸਿੰਘ , ਬਲਬੀਰ ਸਿੰਘ , ਗੁਰਮੀਤ ਸਿੰਘ, ਨਵਪ੍ਰੀਤ ਸਿੰਘ, ਮਨਜੀਤ ਸਿੰਘ ਗੁਰਪਿੰਦਰ ਸਿੰਘ ਸ਼ੈਪੀ, ਪ੍ਰੇਮ ਪ੍ਰਕਾਸ਼, ਬੇਅੰਤ ਸਿੰਘ ਆਦਿ ਹਾਜਰ ਸਨ।ਇਸ ਦੌਰਾਨ ਲੰਗਰ ਅਟੁੱਟ ਵਰਤਾਏ ਗਏ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply