Friday, March 27, 2026

ਅਪਾਹਜ਼ ਲਈ ਹਾਂਗਕਾਂਗ ਤੋਂ ਭੇਜੀ 50,000 ਦੀ ਮਾਲੀ ਸਹਾਇਤਾ

ਅੰਮ੍ਰਿਤਸਰ, 2 ਫਰਵਰੀ (ਜਗਦੀਪ ਸਿੰਘ ਸੱਗੂ) – ਸੁਲਤਾਨਵਿੰਡ ਰੋਡ ਸਥਿਤ ਫਰੈਂਡਜ਼ ਕਲੌਨੀ ਵਾਸੀ ਜਰਨੈਲ ਸਿੰਘ ਦੇ 35 ਸਾਲਾ ਅਪਾਹਜ ਪੁੱਤਰ ਗੁਰਪ੍ਰੀਤ ਸਿੰਘ ਜੋ ਕਿ ਪੋਲੀਓ ਦੀ ਬਿਮਾਰੀ ਤੋਂ ਪੀੜ੍ਹਤ ਹੈ ਅਤੇ ਚੱਲਣ ਫਿਰਨ ਤੋਂ ਅਸਮਰਥ ਹੈ ਦੇ ਇਲਾਜ਼ ਤੇ ਸਾਂਭ ਸੰਭਾਲ ਲਈ ਗੁਰੂ ਨਾਨਕ ਦੇਵ ਜੀ ਭਲਾਈ ਟਰੱਸਟ ਹਾਂਗਕਾਂਗ ਨੇ 50,000 ਰੁਪਏ ਦੀ ਮਾਲੀ ਸਹਾਇਤਾ ਨਕਦ ਭੇਜੀ ਹੈ।ਟਰੱਸਟ ਵਲੋਂ ਇਹ ਮਾਲੀ ਸਹਾਇਤਾ ਗੁਰਬਖਸ਼ ਸਿੰਘ ਕੈਰੋਂ ਅਤੇ ਹਰਜਿੰਦਰ ਸਿੰਘ ਜੌੜੀਆਂ ਨਿਊ ਅੰਮ੍ਰਿਤਸਰ ਨੇ ਇਹ ਪੰਜਾਹ ਹਜਾਰ ਰੁਪਏ ਨਕਦ ਅਪਾਹਜ਼ ਗੁਰਪ੍ਰੀਤ ਸਿੰਘ ਨੂੰ ਦਿੱਤੇ । ਇਸ ਮੌਕੇ ਦੀ ਮਾਤਾ ਚਰਨਜੀਤ ਕੌਰ ਨੇ ਦੱਸਿਆ ਕਿ ਗੁਰਪ੍ਰੀਤ PPN0202201522ਸਿੰਘ ਬਚਪਨ ਵਿੱਚ ਹੀ ਪੋਲੀਓ ਦਾ ਸ਼ਿਕਾਰ ਹੋ ਗਿਆ ਸੀ ਅਤੇ ਉਸ ਦੀ ਦੇਖ ਭਾਲ ਦੇ ਨਾਲ ਨਾਲ ਉਹ ਇਲਾਜ਼ ਕਰਵਾਉਂਦੇ ਆ ਰਹੇ ਹਨ ਅਤੇ 2008 ਵਿੱਚ ਡਾਕਟਰਾਂ ਵੱਲੋਂ ਗੁਰਪ੍ਰੀਤ ਦਾ ਓਪਰੇਸ਼ਨ ਵੀ ਕੀਤਾ ਗਿਆ, ਲੇਕਿਨ ਉਹਨਾਂ ਦਾ ਚੱਲਣ ਫਿਰਨ ਦੇ ਯੋਗ ਨਾ ਹੋ ਸਕਿਆ।ਚਰਨਜੀਤ ਕੌਰ ਨੇ ਕਿਹਾ ਕਿ ਉਸ ਦੇ ਦੇ ਪਤੀ ਜਰਨੈਲ ਸਿੰਘ ਹੁਣ ਉਮਰ ਜਿਆਦਾ ਹੋਣ ਕਰਕੇ ਕੰਮ ਨਹੀਂ ਕਰ ਸਕਦੇ, ਜਦਕਿ ਉਸ ਦਾ ਛੋਟਾ ਪੁੱਤਰ ਆਪਣੇ ਭਰਾ (ਗੁਰਪ੍ਰੀਤ ਸਿੰਘ) ਦੀ ਸੇਵਾ ਸੰਭਾਲ ਕਰਦਾ ਹੈ ਅਤੇ ਕਿਤੇ ਕੰਮ ਕਰਨ ਨਹੀਂ ਜਾ ਸਕਦਾ।ਇਸ ਬਿਮਾਰੀ ਤੇ ਗਰੀਬੀ ਕਰਕੇ ਉਹਨਾਂ ਨੇ ਅਖ਼ਬਾਰਾਂ ਰਾਹੀਂ ਅਪਾਹਜ ਪੁੱਤਰ ਲਈ ਮਾਲੀ ਸਹਾਇਤਾ ਦੀ ਅਪੀਲ ਕੀਤੀ ਸੀ, ਜਿਸ ਨੂੰ ਪੜ੍ਹ ਕੇ ਗੁਰੂ ਨਾਨਕ ਦੇਵ ਜੀ ਭਲਾਈ ਟਰੱਸਟ ਹਾਂਗਕਾਂਗ ਦੇ ਅਹੁਦੇਦਾਰਾਂ ਦੇ ਮਨ ਮਿਹਰ ਪਈ ਅਤੇ ਉਹਨਾਂ ਨੇ 50000 ਦੀ ਰਾਸ਼ੀ ਭੇਜੀ ਹੈ।ਜਿਸ ਲਈ ਉਹ ਟਰੱਸਟ ਦੇ ਬਹੁਤ ਸ਼ੁਕਰਗੁਜ਼ਾਰ ਹਨ ।ਇਥੇ ਜਿਕਰਯੋਗ ਹੈ ਕਿ ਪਲੱਸ-2 ਪਾਸ ਸਰੀਰ ਪੱਖੋਂ ਕਾਫੀ ਕਮਜੋਰ ਗੁਰਪ੍ਰੀਤ ਸਿੰਘ ਇਕ ਲੇਖਕ ਵੀ ਹੈ, ਜਿਸ ਦੀਆ ਰਚਨਾਵਾਂ ਰੋਜ਼ਾਨਾ ਅਖ਼ਬਾਰਾਂ ਵਿੱਚ ਛਪਦੀਆਂ ਹਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply