Wednesday, July 15, 2026

ਸਰਕਾਰੀ ਹਾਈ ਸਕੂਲ ਸੀੜਾ ਵਿਖੇ ਲੋੜਵੰਦ ਬੱਚਿਆਂ ਨੂੰ ਵਰਦੀਆਂ ਵੰਡੀਆਂ

PPN1402201504
ਬਟਾਲਾ, 14 ਫਰਵਰੀ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਵੱਲੋ ਵਿਦਿਆਰਥੀਆਂ ਨੂੰ ਸਮੇ ਸਮੇ ਤੇ ਸਹੂਲਤਾਂ ਦਿਤੀਆਂ ਜਾਦੀ ਆਂ ਹਨ ਤਾਂ ਜੋ ਵਿਦਿਆਥਰੀ ਬਿੰਨਾ ਕਿਸੇ ਮੁਸਕਲ ਦੇ ਆਪਣੀ ਪੜਾਈ ਨਿਰਵਿਘਨ ਜਾਰੀ ਰੱਖ ਸਕਣ।ਇਸੇ ਹੀ ਮਕਸਦ ਅਧੀਨ ਸਰਕਾਰੀ ਹਾਈ ਸਕੂਲ ਸੀੜਾ (ਗੁਰਦਾਸਪੁਰ) ਵਿਖੇ ਮੁਖ ਅਧਿਆਪਕ ਸ੍ਰੀ ਜਗਦੀਸ ਚੰਦਰ ਦੀ ਅਗਵਾਈ ਹੈਠ ਸਕੂਲ ਵਿਖੇ ਮੈਨੇਜਮੈਟ ਕਮੇਟੀ ਦੇ ਸਹਿਯੋਗ ਨਾਲ ਜਰੂਰਤ ਮੰਦ ਵਿਦਿਆਰਥੀਆਂ ਨੂੰ ਵਰਦੀਆ ਵੰਡੀਆਂ।ਇਸ ਦੌਰਾਨ ਸ੍ਰੀ ਜਗਦੀਪ ਚੰਦਰ ਨੇ ਦੱਸਿਆ ਕਿ ਬੱਚਿਆਂ ਹਰ ਸਹੂਲਤ ਸਰਕਾਰ ਵੱਲੋ ਦਿਤੀ ਜਾ ਰਹੀ ਹੈ, ਹੁਣ ਵਿਦਿਆਰਥੀਆਂ ਦਾ ਵੀ ਫਰਜ ਬਣਦਾ ਹੈ ਕਿ ਉਹ ਪੜਾਈ ਵਿਚ ਮਨ ਲਗਾ ਕਿ ਪੜਨ ਤੇ ਆਪਣੇ ਸਕੂਲ, ਮਾਤਾ ਪਿਤਾ ਤੇ ਅਧਿਆਪਕਾ ਦਾ ਨਾਮ ਰੋਸਨ ਕਰਨ।ਇਸ ਮੌਕੇ ਸਕੂਲ ਮੈਨੇਜਮੈਟ ਕਮੇਟ ਤੋ ਇਲਾਵਾ ਮੁੱਖ ਅਧਿਆਪਕ ਜਗਦੀਸ ਚੰਦਰ, ਜਗਵੰਤ ਸਿੰਘ ਧਰਮਪੁੁਰਾ, ਜਸਪਾਲ ਸਿੰਘ, ਦੀਪਕ ਕੁਮਾਰ, ਰਜਨੀ ਸਰਮਾ, ਰੁਪਿੰਦਰ ਕੌਰ ਆਦਿ ਹਾਜਰ ਸਨ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply