Monday, July 8, 2024

ਸ. ਅਵਤਾਰਜੀਤ ਸਿੰਘ ਧੰਜਲ ਨੇ ਵਫਦ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

PPN1602201529

ਅੰਮ੍ਰਿਤਸਰ, 16 ਫਰਵਰੀ (ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ.ਅਵਤਾਰਜੀਤ ਸਿੰਘ ਧੰਜਲ ਨੇ 16 ਮੈਂਬਰੀ ਵਫਦ ਸਮੇਤ ਮੱਥਾ ਟੇਕਿਆ।ਉਨ੍ਹਾਂ ਨਾਲ ਪ੍ਰੋਫੈਸਰ ਜੌਨ ਰੂਪਟ, ਡਾ. ਇਰੀਨਾ ਰੋਜਮੈਨ, ਡਾ. ਐਲਿਸ ਪਿਸਾਕ, ਇਲੀਅਟ ਹੰਬਰਸਟੋਨ, ਪੀਟਰ ਫਿੰਕ, ਐਨ ਬਿਨ, ਐਡਰੀਊ ਸਲੇਟਰ, ਇੰਨ ਮੋਨੇ, ਗਰਿਡ ਅਲੋਸਵਿੰਗ, ਰਿਚਰਡ ਡਿਕੋਨ, ਮਿਸਟਰ ਸਿਆਨ, ਰਿਚਰਡ ਕੋਸ ਤੇ ਡੈਨੀਅਲ ਬਲੇਨ ਨੇ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਇਸ ਦੌਰਾਨ ਉਨ੍ਹਾਂ ਨੂੰ ਸਹਾਇਕ ਸੂਚਨਾ ਅਧਿਕਾਰੀ ਸ. ਹਰਪ੍ਰੀਤ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ।ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਭ ਧਰਮਾਂ ਦਾ ਸਾਂਝਾ ਸਥਾਨ ਹੈ।ਇਸ ਪਾਵਨ-ਪਵਿੱਤਰ ਸਥਾਨ ‘ਤੇ ਆ ਕੇ ਜਿੱਥੇ ਮਨ ਨੂੰ ਸਕੂਨ ਪ੍ਰਾਪਤ ਹੁੰਦਾ ਹੈ, ਉਥੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਵੀ ਮਿਲਦਾ ਹੈ। ਸੂਚਨਾ ਕੇਂਦਰ ਵਿਖੇ ਸ. ਮਨਜੀਤ ਸਿੰਘ ਸਕੱਤਰ ਤੇ ਸ. ਸਤਿੰਦਰ ਸਿੰਘ ਨਿਜੀ ਸਹਾਇਕ ਨੇ ਸ. ਅਵਤਾਰਜੀਤ ਸਿੰਘ ਧੰਜਲ ਤੇ ਨਾਲ ਆਏ ਵਫਦ ਨੂੰ ਕਿਤਾਬਾਂ ਦਾ ਸੈਟ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply