
ਫਾਜਿਲਕਾ, 21 ਫਰਵਰੀ (ਵਿਨੀਤ ਅਰੋੜਾ) – ਅੱਜ ਸ਼ਾਮ ਵਾਰਡ ਨੰਬਰ 23 ਦੀ ਫਿਰਣੀ ਰੋਡ ‘ਤੇ ਆਜਾਦ ੳਮੀਦਵਾਰ ਵਿਮਲ ਕਾਂਤ ‘ਵਿੱਕੀ ਬਾਵਾ ‘ ਨੇ ਇਕ ਛੋਟੀ ਜਿਹੀ ਜਨਸਭਾ ਦਾ ਆਯੋਜਨ ਕੀਤਾ ਸੀ ਪਰ ਅਚਾਨਕ ਜਸਵਿੰਦਰ ਸਿੰਘ ਰੌਕੀ ਦੇ ਇਸ ਜਨ ਸਭਾ ਵਿੱਚ ਪੁੱਜਣ ਤੇ ਇਸ ਜਨ ਸਭਾ ਨੇ ਇਕ ਵੱਡੇ ਜੱਲਸੇ ਦਾ ਰੂਪ ਧਾਰਣ ਕਰ ਲਿਆ।ਰੌਕੀ ਨੇ ਵਾਰਡ ਵਾਸਿਆ ਨੂੰ ਵਿੱਕੀ ਬਾਬਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਵੌਟਾ ਪਾੳਣ ਦੀ ਅਪੀਲ ਕੀਤੀ । ਉਨਾਂ ਕਿਹਾਕਿ ਲੌਕ ਬੇਖੋਫ ਹੋਕੇ ਉਨਾਂ ਦਾ ਸਾਥ ਦੇਣ।ਰੋਕੀ ਨੇ ਕਿਹਾਕਿ ਸ਼ਹਿਰ ਵਿੱਚ ਉਨਾਂ ਨੂੰ ਜੋ ਸਹਿਯੋਗ ਲੋਕਾਂ ਤੋਂ ਮਿਲ ਰਿਹਾ ਹੈ, ਉਸ ਨੂੰ ਹਮੇਸ਼ਾ ਬਰਕਰਾਰ ਰੱਖਿਆ ਜਾਵੇਗਾ ਤੇ ਜਿੱਤਣ ਤੇ ਉਸ ਸਹਿਯੋਗ ਦਾ ਕਰਜ਼ਾ ਸ਼ਹਿਰ ਦਾ ਵਿਕਾਸ ਕਰਵਾ ਕੇ ਉਤਾਰਿਆ ਜਾਵੇਗਾ।ਇਸ ਮੋਕੇ ਵਾਰਡ ਵਾਸਿਆਂ ਨੇ ਰੋਕੀ ਨੂੰ ਵੱਧ ਚੱੜ ਕੇ ਸਾਥ ਦੇਣ ਦਾ ਭਰੋਸਾ ਦਿਵਾਇਆ ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media