Sunday, December 22, 2024

ਅਨਾਉਂਸਮੈਂਟ ਕਰਨੋ ਰੋਕਣ ਤੇ ਸ਼ਰਾਬੀਆਂ ਕੀਤੀ ਗ੍ਰੰਥੀ ਦੀ ਮਾਰਕੁੱਟ

ਪੁਲਿਸ ਵਲੋਂ ਦੋ ਗ੍ਰਿਫਤਾਰ, ਜਾਂਚ ਜਾਰੀ

PPN300301

ਅੰਮ੍ਰਿਤਸਰ, 30  ਮਾਰਚ  (ਨਰਿੰਦਰ ਪਾਲ ਸਿੰਘ)-  ਜਿਲ੍ਹੇ ਦੇ ਪਿੰਡ ਵਨਚਿੜੀ ਵਿਖੇ ਵਾਪਰੀ ਇਕ ਮੰਦਭਾਗੀ ਘਟਨਾ ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਕੁੱਝ ਸ਼ਰਾਰਤੀਆਂ ਨੇ ਇਸ ਕਰਕੇ ਕੁੱਟ-ਮਾਰ ਕਰ ਦਿੱਤੀ, ਿਜਸ ਨੇ ਇਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਸ਼ਰਾਬ ਦਾ ਚੜਾਵਾ ਲੈਣ ਲਈ ਮਸ਼ਹੂਰ ਡੇਰੇ ਜਾਣ ਬਾਰੇ ਅਨਾਉਂਸਮੈਂਟ ਕਰਨ ਤੋਂ ਰੋਕਿਆ ਸੀ ।ਪਿੰਡ ਵਨਚਿੜੀ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਗ੍ਰੰਥੀ ਭਾਈ ਕਮਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਕੁੱਝ ਲੋਕ ਜਸਵੰਤ ਸਿੰਘ ਅਤੇ ਦਲਬੀਰ ਸਿੰਘ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਇਹ ਐਲਾਨ ਕਰਨਾ ਚਾਹੰਦੇ ਸਨ ਕਿ ਪਿੰਡ ਵਾਸੀ ਮਜੀਠਾ ਰੋਡ ਸਥਿਤ ਡੇਰਾ ਬਾਬਾ ਰੋਡੇ ਸ਼ਾਹ ਦੇ ਜਾਣ ਲਈ ਤਿਆਰ ਹੋਣ ।ਗ੍ਰੰਥੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਅਜਿਹੇ ਲੋਕਾਂ ਨੂੰ ਇਹ ਕਹਿ ਕੇ ਅਨਾਉਂਸਮੈਂਟ ਕਰਨ ਤੋਂ ਰੋਕ ਦਿੱਤਾ ਕਿ ਕਿਸੇ ਵੀ ਐਸੇ ਸਥਾਨ ‘ਤੇ ਜਿਥੇ ਸਿੱਖ ਮਰਿਆਦਾ ਤੇ ਸਿਧਾਂਤਾ ਦੀ ਉਲੰਘਣਾ ਕਰਦਿਆਂ ਸ਼ਰਾਬ ਦੀ ਭੇਟ ਚੜਦੀ ਹੋਵੇ, ਉਸ ਬਾਰੇ ਕੋਈ ਸਹਿਯੋਗ ਕਰਨ ਲਈ ਤਿਆਰ ਨਹੀ ਹਨ।ਭਾਈ ਕਮਲਜੀਤ ਸਿੰਘ ਨੇ ਦੱਸਿਆ ਕਿ ਐਸੇ ਜਵਾਬ ਸੁਣ ਕੇ ਇਹ ਲੋਕ ਆਪਣੇ ਵਰਗੇ ਹੋਰਾਂ ਨੂੰ ਲੈ ਕੇ ਉਨ੍ਹਾਂ ਦੇ ਗਲ ਪੈ ਗਏ, ਗੁੱਝੀਆਂ ਸੱਟਾਂ ਮਾਰੀਆਂ ਤੇ ਬਸਤਰ ਵੀ ਪਾੜ ਦਿੱਤੇ।ਘਟਨਾ ਦੀ ਖਬਰ ਮਿਲਦਿਆਂ ਹੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਪਿੰਡ ਵਨਚਿੜੀ ਪੁੱਜੇ ਅਤੇ ਪਿੰਡ ਵਾਸੀਆਂ ਨੂੰ ਇਕੱਠੇ ਕਰਕੇ ਮੌਜੂਦਾ ਤੇ ਸਾਬਕਾ ਸਰਪੰਚ ਦੀ ਸਹਾਇਤਾ ਨਾਲ ਥਾਣਾ ਚਾਟੀਵਿੰਡ ਸ਼ਿਕਾਇਤ ਕਰਨ ਪੁੱਜੇ, ਜਿਥੇ ਪੁਲਿਸ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਦੋਸ਼ੀ ਜਸਵੰਤ ਸਿੰਘ ਤੇ ਦਲਬੀਰ ਸਿੰਘ ਨੂੰ ਫੜ੍ਹ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ।ਖਬਰ ਲਿਖੇ ਜਾਣ ਤੀਕ ਪਿੰਡ ਵਾਸੀ ਪੂਰੀ ਤਰ੍ਹਾਂ ਭਾਈ ਕਮਲਜੀਤ ਸਿੰਘ ਦੀ ਹਮਾਇਤ ਤੇ ਖੜੇ ਸਨ ਤੇ ਪੁਲਿਸ ਬਾਕੀ ਦੋਸ਼ੀ ਫੜਣ ਲਈ ਯਤਨਸ਼ੀਲ ਸੀ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply